ਰੋਬੋਟਿਕ ਫਿਜ਼ੀਓਥਰੈਪੀ ਅਧਰੰਗ ਦੇ ਮਰੀਜ਼ਾਂ ਲਈ ਵਰਦਾਨ– ਡਾ: ਸਲਿਲ ਉੱਪਲ
ਅੰਮ੍ਰਿਤਸਰ, 8 ਸੰਤਬਰ (ਰੇਸ਼ਮ ਸਿੰਘ)- ਇਥੇ ਰਾਣੀ ਕਾ ਬਾਗ ਸਥਿਤ ਉੱਪਲ ਨਿਊਰੋ ਹਸਪਤਾਲ ਵਿਖੇ ਵਿਸ਼ਵ ਫਿਜ਼ਿਓਥੈਰੇਪੀ ਦਿਵਸ ਦੇ ਮੌਕੇ ’ਤੇ ਮੁਫ਼ਤ ਫਿਜ਼ਿਓਥੈਰੇਪੀ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੌਰਾਨ ਡਾ.
ਅੰਮ੍ਰਿਤਸਰ, 8 ਸੰਤਬਰ (ਰੇਸ਼ਮ ਸਿੰਘ)- ਇਥੇ ਰਾਣੀ ਕਾ ਬਾਗ ਸਥਿਤ ਉੱਪਲ ਨਿਊਰੋ ਹਸਪਤਾਲ ਵਿਖੇ ਵਿਸ਼ਵ ਫਿਜ਼ਿਓਥੈਰੇਪੀ ਦਿਵਸ ਦੇ ਮੌਕੇ ’ਤੇ ਮੁਫ਼ਤ ਫਿਜ਼ਿਓਥੈਰੇਪੀ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੌਰਾਨ ਡਾ. ਸਲਿਲ ਉੱਪਲ ਨੇ ਦੱਸਿਆ ਕਿ ਅਤਿ-ਆਧੁਨਿਕ ਰੋਬੋਟਿਕ ਰਿਹੈਬਿਲਿਟੇਸ਼ਨ ਦੀ ਸਹੂਲਤ ਇਸ ਖੇਤਰ ਵਿਚ ਸਿਰਫ਼ ਉੱਪਲ ਹਸਪਤਾਲ ਵਿਖੇ ਉਪਲਬੱਧ ਹੈ। ਇਹ ਤਕਨੀਕ ਖਾਸ ਤੌਰ ’ਤੇ ਅਧਰੰਗ, ਪਾਰਕਿੰਸਨ ਰੋਗ, ਮਲਟੀਪਲ ਸਕਲੇਰੋਸਿਸ, ਮਾਸਪੇਸ਼ੀਆਂ ਨਾਲ ਸੰਬੰਧਿਤ ਬਿਮਾਰੀਆਂ ਅਤੇ ਹੱਡੀਆਂ ਤੇ ਜੋੜਾਂ ਦੇ ਆਪਰੇਸ਼ਨ ਤੋਂ ਬਾਅਦ ਮਰੀਜ਼ਾਂ ਦੀ ਰਿਕਵਰੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੀ ਹੈ। ਰੋਬੋਟਿਕ ਰਿਹੈਬਿਲਿਟੇਸ਼ਨ ਉਨ੍ਹਾਂ ਮਰੀਜ਼ਾਂ ਲਈ ਵੀ ਲਾਭਦਾਇਕ ਸਾਬਤ ਹੋ ਰਹੀ ਹੈ, ਜੋ ਲੰਬੇ ਸਮੇਂ ਤੋਂ ਸਰੀਰਕ ਤੌਰ ’ਤੇ ਅਸਮਰੱਥ ਹਨ। ਇਸ ਮੌਕੇ ਡਾ. ਸ਼ਿਖਿਲ ਉੱਪਲ ਨੇ ਕਿਹਾ ਕਿ ਕਮਰ ਅਤੇ ਗਰਦਨ ਦੇ ਦਰਦ ਦੇ ਨਾਲ-ਨਾਲ ਰੀੜ੍ਹ ਦੀ ਹੱਡੀ ਨਾਲ ਜੁੜੀਆਂ ਸਮੱਸਿਆਵਾਂ ਵਿਚ ਸਹੀ ਫਿਜ਼ਿਓਥੈਰੇਪੀ ਬਹੁਤ ਮਹੱਤਵਪੂਰਨ ਹੈ। ਰੀੜ੍ਹ ਦੀ ਸਰਜਰੀ ਤੋਂ ਬਾਅਦ ਪੋਸਟ-ਸਪਾਈਨ ਸਰਜਰੀ ਰਿਹੈਬਿਲਿਟੇਸ਼ਨ ਮਰੀਜ਼ ਦੀ ਬਿਹਤਰ ਅਤੇ ਸੁਰੱਖਿਅਤ ਰਿਕਵਰੀ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਹਸਪਤਾਲ ਦੇ ਸੰਸਥਾਪਕ ਡਾ. ਅਸ਼ੋਕ ਉੱਪਲ ਨੇ ਕਿਹਾ ਕਿ ਫਿਜ਼ਿਓਥੈਰੇਪੀ ਸਿਰਫ਼ ਮਾਲਿਸ਼ ਨਹੀਂ ਹੈ ਸਗੋਂ ਇਹ ਇਕ ਵਿਗਿਆਨਕ ਚਿਕਿਤਸਾ ਹੈ ਜੋ ਮਰੀਜ਼ਾਂ ਦੇ ਦਰਦ ਨੂੰ ਘਟਾਉਣ, ਸਰੀਰਕ ਸਮਰੱਥਾ ਨੂੰ ਵਧਾਉਣ ਅਤੇ ਉਨ੍ਹਾਂ ਨੂੰ ਮੁੜ ਆਮ ਜੀਵਨ ਵੱਲ ਲੈ ਕੇ ਜਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਸ ਕੈਂਪ ਵਿਚ ਸੀਨੀਅਰ ਫਿਜ਼ਿਓਥੈਰੇਪਿਸਟ ਡਾ. ਹਰਸਿਮਰਨ ਕੌਰ, ਡਾ. ਮਨਪ੍ਰੀਤ ਕੌਰ, ਡਾ. ਜਸਕਮਲ ਕੌਰ, ਭਰਤ, ਸ਼ਰਨਜੀਤ ਕੌਰ, ਅਮਾਨਤ ਕੌਰ ਸਮੇਤ ਫਿਜ਼ਿਓਥੈਰੇਪੀ ਦੀ ਪੂਰੀ ਟੀਮ ਮੈਂਬਰ ਸ਼ਾਮਿਲ ਸਨ।