08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

‘ ਰੇਲ ਕੋਚ ਰੈਸਟੋਰੈਂਟ’ ਨੂੰ ਮੁੜ੍ਹ ਤੋਂ ਖੋਲ੍ਹਣ ਦੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਤਿਆਰੀਆਂ ਰੇਲਵੇ ਨੂੰ ਕਰੀਬ 99.64 ਲੱਖ ਰੁਪਏ ਦਾ ਮਾਲੀਆ ਹਾਸਿਲ ਹੋਵੇਗਾ

ਅੰਮ੍ਰਿਤਸਰ, 8 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਯਾਤਰੀਆਂ ਦੀ ਸਹੂਲਤ ਲਈ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਸਥਾਪਤ ਕੀਤਾ ‘ਰੇਲ ਕੋਚ ਰੈਸਟੋਰੈਂਟ’ ਮੁੜ੍ਹ ਤੋਂ ਖੋਲ੍ਹਣ ਦੀ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਜਾਣਕਾਰੀ ਮੁਤਾਬਕ ਰੇਲ ਫਿਰੋਜ਼ਪੁਰ ਡਿਵੀਜ਼ਨ ਵਲੋਂ ਇਸਦੀ ਅਲਾਟਮੈਂਟ ਸੰਬੰਧੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ।

Ad Position 21
repet_subhas-goyals [Copy P29]
ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ‘ਰੇਲ ਕੋਚ ਰੈਸਟੋਰੈਂਟ’ ਦੀ ਮੁਰੰਮਤ ਕਰਦੇ ਹੋਏ ਕਾਰੀਗਰ। ਤਸਵੀਰ : ਹਰਜੀਤ ਸਿੰਘ 09-09-2026
ਅੰਮ੍ਰਿਤਸਰ, 8 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਯਾਤਰੀਆਂ ਦੀ ਸਹੂਲਤ ਲਈ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਸਥਾਪਤ ਕੀਤਾ ‘ਰੇਲ ਕੋਚ ਰੈਸਟੋਰੈਂਟ’ ਮੁੜ੍ਹ ਤੋਂ ਖੋਲ੍ਹਣ ਦੀ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਜਾਣਕਾਰੀ ਮੁਤਾਬਕ ਰੇਲ ਫਿਰੋਜ਼ਪੁਰ ਡਿਵੀਜ਼ਨ ਵਲੋਂ ਇਸਦੀ ਅਲਾਟਮੈਂਟ ਸੰਬੰਧੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ। ਇਸ ਰੈਸਟੋਰੈਂਟ ਨੂੰ ਬਿਹਾਰ ਦੀ ਇਕ ਕੰਪਨੀ ਨੂੰ ਪੰਜ ਸਾਲਾਂ ਲਈ ਠੇਕੇ ‘ਤੇ ਦੇਣ ਦੀ ਸੂਚਨਾ ਹੈ। ਇਸਦੀ ਅਲਾਟਮੈਂਟ ਨਾਲ ਰੇਲਵੇ ਨੂੰ ਕਰੀਬ 99.64 ਲੱਖ ਰੁਪਏ ਦਾ ਮਾਲੀਆ ਹਾਸਿਲ ਹੋਵੇਗਾ। ਰੇਲਵੇ ਸਟੇਸ਼ਨ ’ਤੇ ਉਕਤ ਰੇਲ ਕੋਚ ਰੈਸਟੋਰੈਂਟ ਦੀ ਮੁਰੰਮਤ ਦਾ ਕੰਮਕਾਜ ਚੱਲ ਰਿਹਾ ਹੈ ਅਤੇ ਇਸਨੂੰ ਯਾਤਰੀਆਂ ਲਈ ਜਲਦ ਖੋਲ੍ਹਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਉੱਤਰੀ ਰੇਲਵੇ ਦੇ ਫਿਰੋਜ਼ਪੁਰ ਡਵੀਜ਼ਨ ਵਲੋਂ ਸਾਲ 2023 ‘ਚ ਯਾਤਰੀਆਂ ਦੀ ਸਹੂਲਤ ਨੂੰ ਧਿਆਨ ’ਚ ਰੱਖਦਿਆਂ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਰੇਲ ਕੋਚ ਰੈਸਟੋਰੈਂਟ ਨੂੰ ਖੋਲ੍ਹਿਆ ਗਿਆ ਸੀ। ਉਸ ਵੇਲੇ ਰੇਲਵੇ ਵਲੋਂ ਟੈਂਡਰ ਪ੍ਰਕਿਰਿਆ ਰਾਹੀਂ ਇਸ ਰੈਸਟੋਰੈਂਟ ਦਾ ਠੇਕਾ ਦਿੱਲੀ ਦੀ ਇਕ ਪ੍ਰਾਈਵੇਟ ਕੰਪਨੀ ਨੂੰ 28.30 ਲੱਖ ਪ੍ਰਤੀ ਸਾਲ ਦੇ ਹਿਸਾਬ ਨਾਲ ਪੰਜ ਸਾਲਾਂ ਲਈ ਦਿੱਤਾ ਗਿਆ ਸੀ, ਲੇਕਿਨ ਪੰਜ ਸਾਲ ਪੂਰੇ ਹੋਣ ਤੋਂ ਪਹਿਲਾਂ ਹੀ ਸੰਬੰਧਿਤ ਕੰਪਨੀ ਇਸਨੂੰ ਖਾਲੀ ਕਰਕੇ ਚਲੀ ਗਈ, ਜਿਸ ਤੋਂ ਬਾਅਦ ਰੈਸਟੋਰੈਂਟ ਨੂੰ ਬੰਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਰੇਲਵੇ ਵਲੋਂ ਇਸਦੇ ਲਈ ਲਈ ਈ-ਟੈਂਡਰ ਜਾਰੀ ਕੀਤਾ ਗਿਆ ਸੀ ।
Ad Position 22
No active advertisement
ਪਿਛਲੀ ਖ਼ਬਰ ਝੂਠੇ ਪਰਚਿਆਂ ਨਾਲ ਪੁਲਿਸ ਦੀ ਧੱਕੇਸ਼ਾਹੀ ਤੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ-ਸੱਚਰ ਅਗਲੀ ਖ਼ਬਰ 290 ਵਾਂ ਮਾਸਿਕ ਚਿਨਮਯ ਵਿਧਵਾ ਰਾਸ਼ਨ ਪੈਨਸ਼ਨ ਵੰਡ ਪ੍ਰੋਗਰਾਮ
Ad Position 24