ਕ੍ਰਿਪਾਲ ਕਾਲੋਨੀ ਬਟਾਲਾ ਰੋਡ ਦੇ ਲੋਕਾਂ ਦੀ ਸਮੱਸਿਆ ਨੂੰ ਦੇਖਣ ਲਈ ਸੀਨੀ: ਡਿਪਟੀ ਮੇਅਰ ਮੌਕੇ ’ਤੇ ਪਹੁੰਚੀ
ਅੰਮ੍ਰਿਤਸਰ, 8 ਸਤੰਬਰ (ਹਰਮਿੰਦਰ ਸਿੰਘ)- ਬਟਾਲਾ ਰੋਡ ’ਤੇ ਇਕ ਨਿੱਜੀ ਹਸਪਤਾਲ ਨੂੰ ਬਿਜਲੀ ਸਪਲਾਈ ਦੇਣ ਦੌਰਾਨ ਉਥੇ ਟਰਾਂਸਫਾਰਮ ਲਗਾਉਣ ਸਮੇਂ ਸੀਵਰੇਜ਼ ਦੀ ਪਾਈਪ ਟੁੱਟਣ ਕਾਰਨ ਕਿਰਪਾਲ ਕਾਲੋਨੀ ਦੇ ਵਸਨੀਕਾਂ ਨੂੰ ਵੱਡੀ ਸਮਸਿਆ ਆ ਰਹੀ ਹੈ। ਇਹ ਮਸਲਾ ਨਗਰ ਨਿਗਮ ਦੀ ਸੀਨੀਅਰ ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ ਦੇ ਧਿਆਨ ਵਿਚ ਆਉਣ ਤੋਂ ਬਾਅਦ ਉਹ ਆਪਣੀ ਟੀਮ ਦੇ ਨਾਲ ਮੌਕੇ ’ਤੇ ਪਹੁੰਚੀ ਅਤੇ ਉਨ੍ਹਾਂ ਨੇ ਮੌਕੇ ਦਾ ਜਾਇਜ਼ਾ ਲਿਆ।
ਬ
ਬਟਾਲਾ ਰੋਡ ਸਥਿਤ ਕ੍ਰਿਪਾਲ ਕਾਲੋਨੀ ਦੇ ਵਸਨੀਕਾਂ ਦੀਆਂ ਸਮੱਸਿਆਵਾ ਨੂੰ ਸੁਣਦੇ ਹੋਏ ਸੀਨੀਅਰ ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ । ਤਸਵੀਰ: ਹਰਜੀਤ ਸਿੰਘ
09-09-2026
ਅੰਮ੍ਰਿਤਸਰ, 8 ਸਤੰਬਰ (ਹਰਮਿੰਦਰ ਸਿੰਘ)- ਬਟਾਲਾ ਰੋਡ ’ਤੇ ਇਕ ਨਿੱਜੀ ਹਸਪਤਾਲ ਨੂੰ ਬਿਜਲੀ ਸਪਲਾਈ ਦੇਣ ਦੌਰਾਨ ਉਥੇ ਟਰਾਂਸਫਾਰਮ ਲਗਾਉਣ ਸਮੇਂ ਸੀਵਰੇਜ਼ ਦੀ ਪਾਈਪ ਟੁੱਟਣ ਕਾਰਨ ਕਿਰਪਾਲ ਕਾਲੋਨੀ ਦੇ ਵਸਨੀਕਾਂ ਨੂੰ ਵੱਡੀ ਸਮਸਿਆ ਆ ਰਹੀ ਹੈ। ਇਹ ਮਸਲਾ ਨਗਰ ਨਿਗਮ ਦੀ ਸੀਨੀਅਰ ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ ਦੇ ਧਿਆਨ ਵਿਚ ਆਉਣ ਤੋਂ ਬਾਅਦ ਉਹ ਆਪਣੀ ਟੀਮ ਦੇ ਨਾਲ ਮੌਕੇ ’ਤੇ ਪਹੁੰਚੀ ਅਤੇ ਉਨ੍ਹਾਂ ਨੇ ਮੌਕੇ ਦਾ ਜਾਇਜ਼ਾ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ ਨੇ ਦੱਸਿਆ ਕਿ ਬਟਾਲਾ ਰੋਡ ’ਤੇ ਪਿੱਲਰ ਨੰਬਰ 46 ਦੇ ਸਾਹਮਣੇ ਇਕ ਨਿੱਜੀ ਹਸਪਤਾਲ ਸਥਿਤ ਜਿਸ ਬਿਜਲੀ ਸਪਲਾਈ ਦੇਣ ਲਈ ਫੁੱਟਪਾਥ ’ਤੇ ਇਕ ਨਵਾਂ ਟ੍ਰਾਂਸਫਾਰਮਰ ਲਗਾਇਆ ਗਿਆ ਸੀ। ਟ੍ਰਾਂਸਫਾਰਮਰ ਲਗਾਉਂਦੇ ਸਮੇਂ, ਬਿਜਲੀ ਵਿਭਾਗ ਨੇ ਹਸਪਤਾਲ ਦੇ ਨਾਲ ਲੱਗਦੀ ਗਲੀ ਵਿਚ ਘਰਾਂ ਦੇ ਸੀਵਰੇਜ ਪਾਈਪਾਂ ਨੂੰ ਤੋੜ ਦਿੱਤਾ ਸੀ, ਜਿਸ ਕਾਰਨ ਇਹ ਸਮੱਸਿਆ ਪੈਦਾ ਹੋਈ। ਸੀਨੀਅਰ ਡਿਪਟੀ ਮੇਅਰ ਨੇ ਦੱਸਿਆ ਕਿ ਇਸ ਮੁੱਦੇ ਨੂੰ ਹੱਲ ਕਰਨ ਲਈ ਉਨ੍ਹਾਂ ਨੇ ਪਾਵਰਕਾਮ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਟ੍ਰਾਂਸਫਾਰਮਰ ਨੂੰ ਤਬਦੀਲ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਹਸਪਤਾਲ ਅਤੇ ਡਾਇਗਨੌਸਟਿਕ ਸੈਂਟਰ ਪ੍ਰਬੰਧਨ ਨੂੰ ਸੀਵਰੇਜ ਕੁਨੈਕਸ਼ਨਾਂ ਨੂੰ ਸਹੀ ਢੰਗ ਨਾਲ ਯਕੀਨੀ ਬਣਾਉਣ, ਕਲੋਨੀ ਗਲੀ ਵਿਚ ਬੰਦ ਚੈਂਬਰਾਂ ਦੀ ਮੁਰੰਮਤ ਕਰਨ ਅਤੇ ਹੋਰ ਕੰਮਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਟ੍ਰਾਂਸਫਾਰਮਰ ਨੂੰ ਤਬਦੀਲ ਕਰਨ ਲਈ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਜਲਦੀ ਹੀ, ਕ੍ਰਿਪਾਲ ਕਾਲੋਨੀ ਨਿਵਾਸੀਆਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।