08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ‘ਮਾਨਸਿਕ ਸਿਹਤ ਮਾਇਨੇ ਰੱਖਦੀ ਹੈ’ ’ਤੇ ਵਿਸ਼ੇਸ਼ ਸੈਮੀਨਾਰ

ਅੰਮ੍ਰਿਤਸਰ, 8 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.)

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਅੰਮ੍ਰਿਤਸਰ, 8 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਕਿਹਾ ਕਿ ਮਨੁੱਖ ਦੀ ਮਾਨਸਿਕ ਪੀੜ ਅਤੇ ਤਣਾਅ ਦਾ ਇਕ ਵੱਡਾ ਕਾਰਨ ਆਪਣੀਆਂ ਰੂਹਾਨੀ ਜੜ੍ਹਾਂ, ਆਪਣੀ ਅਸਲੀ ਪਛਾਣ ਅਤੇ ਸਿਰਜਣਹਾਰ ਨਾਲੋਂ ਟੁੱਟਣਾ ਹੈ। ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਇਹ ਵਿਚਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਵਲੋਂ ਆਰ.ਯੂ.ਐੱਸ.ਏ. 2.0 (ਆਊਟਰੀਚ ਗਤੀਵਿਧੀਆਂ) ਅਧੀਨ ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ ਵਿਖੇ ‘ਮਾਨਸਿਕ ਸਿਹਤ ਮਾਇਨੇ ਰੱਖਦੀ ਹੈ’’ ਵਿਸ਼ੇ ’ਤੇ ਕਰਵਾਏ ਵਿਸ਼ੇਸ਼ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਪ੍ਰਗਟ ਕਰ ਰਹੇ ਸਨ। ਸੈਮੀਨਾਰ ਦੌਰਾਨ ਭਾਟੀਆ ਨਿਊਰੋ ਸਾਈਕਿਆਟ੍ਰਿਕ ਹਸਪਤਾਲ, ਅੰਮ੍ਰਿਤਸਰ ਦੇ ਪ੍ਰਸਿੱਧ ਮਨੋਰੋਗ ਵਿਸ਼ੇਸ਼ਜ ਡਾ. ਜੇ. ਪੀ. ਐੱਸ. ਭਾਟੀਆ ਨੇ ਵਿਦਿਆਰਥੀਆਂ ਨਾਲ ਵਿਲੱਖਣ ਸਵਾਲ-ਜਵਾਬ ਸੈਸ਼ਨ ਕੀਤਾ। ਡੀ.ਆਰ.ਡੀ.ਓ., ਜਲੰਧਰ ਦੀ ਵਿਗਿਆਨੀ ‘ਡੀ’ ਡਾ. ਨਿਸ਼ਠਾ ਮਹਿਰਾ ਨੇ ਮਾਨਸਿਕ ਲਚਕਤਾ ਅਤੇ ਤਣਾਅ ਪੈਦਾ ਕਰਨ ਵਾਲੇ ਕਾਰਨਾਂ ਦੀ ਪਛਾਣ ਬਾਰੇ ਜਾਣਕਾਰੀ ਦਿੱਤੀ। ਅੰਤ ’ਚ ਮਨੋਵਿਗਿਆਨ ਵਿਭਾਗ ਦੀ ਮੁਖੀ ਡਾ. ਰੂਪਨ ਢਿੱਲੋਂ ਨੇ ਬੁਲਾਰਿਆਂ, ਮਹਿਮਾਨਾਂ, ਵਿਦਿਆਰਥੀਆਂ ਅਤੇ ਸਟਾਫ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਵਿਚ ਸੋਸ਼ਲ ਮੀਡੀਆ ਪ੍ਰਤੀ ਨਿਰਭਰਤਾ ਚਿੰਤਾ ਦਾ ਵਿਸ਼ਾ- ਅਮਰਦੀਪ ਬੈਂਸ ਗਲੋਬਲ ਇੰਸਟੀਚਿਊਟ ’ ਚ ਵਿਦਿਆਰਥੀਆਂ ਨ... ਅਗਲੀ ਖ਼ਬਰ ਨਗਰ ਨਿਗਮ ਵਲੋਂ ਛੇਹਰਟਾ ਮੇਨ ਬਾਜ਼ਾਰ, ਖਾਲਸਾ ਕਾਲਜ ਅਤੇ ਖਾਲਸਾ ਯੂਨੀਵਰਸਿਟੀ ਇਲਾਕਿਆਂ ਵਿਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼...
Ad Position 24