11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਰਾਜਾਸਾਂਸੀ ਹਵਾਈ ਅੱਡੇ ਨੇੜੇ ਡਰੋਨ ਗਤੀਵਿਧੀ ਮਗਰੋਂ ਪੁਲਿਸ ਸਖ਼ਤ ਡੀ.ਐੱਸ.ਪੀ. ਜਗਬੀਰ ਸਿੰਘ ਔਲਖ ਦੀ ਅਗਵਾਈ ਹੇਠ ਪਿੰਡਾਂ ਵਿਚ ਜਾਗਰੂਕਤਾ ਮੁਹਿੰਮ

ਰਾਮ ਤੀਰਥ/ ਰਾਜਾਸਾਂਸੀ/ਅਜਨਾਲਾ, 10 ਸਤੰਬਰ (ਧਰਵਿੰਦਰ ਸਿੰਘ ਔਲਖ, ਗੁਰਪ੍ਰੀਤ ਸਿੰਘ ਢਿੱਲੋਂ)- ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਨੇੜੇ ਦੋ ਦਿਨ ਪਹਿਲਾਂ ਸਾਹਮਣੇ ਆਈ ਡਰੋਨ ਗਤੀਵਿਧੀ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚੌਕਸੀ ਹੋਰ ਵਧਾ ਦਿੱਤੀ ਗਈ ਹੈ। ਡੀ.

Ad Position 21
repet_subhas-goyals [Copy P29]
ਏ.ਕੇ. 47 ਰਾਈਫਲਾਂ ਦੀ ਬਰਾਮਦਗੀ ਦਾ ਖੁਲਾਸਾ ਕਰਦੇ ਹੋਏ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨਾਲ ਬੈਠੇ ਡੀ.ਸੀ.ਪੀ. (ਡੀ) ਪ੍ਰਭਜੋਤ ਸਿੰਘ ਵਿਰਕ, ਡੀ.ਸੀ.ਪੀ. ਅਪਰੇਸ਼ਨ ਜੁਗਰਾਜ ਸਿੰਘ, ਏ.ਡੀ.ਸੀ.ਪੀ. ਜਯੰਤ ਪੁਰੀ ਤੇ ਹੋਰ। ਤਸਵੀਰ : ਹਰਜੀਤ ਸਿੰਘ 11-09-2026
ਰਾਮ ਤੀਰਥ/ ਰਾਜਾਸਾਂਸੀ/ਅਜਨਾਲਾ, 10 ਸਤੰਬਰ (ਧਰਵਿੰਦਰ ਸਿੰਘ ਔਲਖ, ਗੁਰਪ੍ਰੀਤ ਸਿੰਘ ਢਿੱਲੋਂ)- ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਨੇੜੇ ਦੋ ਦਿਨ ਪਹਿਲਾਂ ਸਾਹਮਣੇ ਆਈ ਡਰੋਨ ਗਤੀਵਿਧੀ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚੌਕਸੀ ਹੋਰ ਵਧਾ ਦਿੱਤੀ ਗਈ ਹੈ। ਡੀ.ਐੱਸ.ਪੀ. ਰਾਜਾਸਾਂਸੀ ਜਗਬੀਰ ਸਿੰਘ ਔਲਖ ਦੀ ਅਗਵਾਈ ਹੇਠ ਹਵਾਈ ਅੱਡੇ ਦੇ ਨੇੜਲੇ ਪਿੰਡਾਂ ਵਿਚ ਲੋਕਾਂ ਨੂੰ ਡਰੋਨ ਨਾ ਉਡਾਉਣ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਪੁਲਿਸ ਵਲੋਂ ਹਵਾਈ ਅੱਡੇ ਦੇ ਨੇੜਲੇ ਪਿੰਡਾਂ ਦੇ ਗੁਰਦੁਆਰਾ ਸਾਹਿਬਾਂ ਤੋਂ ਅਨਾਊਂਸਮੈਂਟਾਂ ਕਰਵਾ ਕੇ ਲੋਕਾਂ ਨੂੰ ਹਵਾਈ ਅੱਡੇ ਦੇ ਸੁਰੱਖਿਆ ਖੇਤਰ ਵਿਚ ਡਰੋਨ ਉਡਾਉਣ ’ਤੇ ਲੱਗੀ ਪਾਬੰਦੀ ਅਤੇ ਇਸ ਸੰਬੰਧੀ ਜਾਰੀ ਹਦਾਇਤਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਪੁਲਿਸ ਵਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਹਵਾਈ ਅੱਡੇ ਦੇ ਸੁਰੱਖਿਆ ਖੇਤਰ ਵਿਚ ਬਿਨਾਂ ਮਨਜ਼ੂਰੀ ਕਿਸੇ ਵੀ ਤਰ੍ਹਾਂ ਦੀ ਡਰੋਨ ਗਤੀਵਿਧੀ ਨਾ ਕੀਤੀ ਜਾਵੇ । ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਲਵੀ ਮਿਸ਼ਰਾ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਦੇ ਨੇੜਲੇ ਖੇਤਰ ਵਿਚ ਡਰੋਨ ਉਡਾਉਣ ’ਤੇ ਮੁਕੰਮਲ ਪਾਬੰਦੀ ਲਗਾਈ ਗਈ ਸੀ। ਪ੍ਰਸ਼ਾਸਨ ਦੇ ਇਸ ਹੁਕਮ ਤੋਂ ਬਾਅਦ ਪੁਲਿਸ ਵਲੋਂ ਪਿੰਡ ਪੱਧਰ ’ਤੇ ਲੋਕਾਂ ਨੂੰ ਪਾਬੰਦੀ ਬਾਰੇ ਜਾਣੂ ਕਰਵਾਉਣ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੌਕੇ ਤੇ ਐੱਸ.ਐੱਚ.ਓ. ਰਾਜਾਸਾਂਸੀ ਗੁਰਪ੍ਰੀਤ ਸਿੰਘ, ਐੱਸ.ਐੱਚ.ਓ. ਲੋਪੋਕੇ ਜਸਦੀਪ ਸਿੰਘ, ਆਪ ਆਗੂ ਦਲਜੀਤ ਸਿੰਘ ਸੋਨੀ, ਪਿੰਡ ਦੀ ਪੰਚਾਇਤ ਤੇ ਮੁਹਤਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਿਸ਼ਾ ਕਮੇਟੀ ਦੀ ਮੀਟਿੰਗ ’ਚ ਅੰਮ੍ਰਿਤਸਰ ਦੇ ਵਿਕਾਸ ਕਾਰਜਾਂ ਦੀ ਵਿਸਥਾਰਿਤ ਸਮੀਖਿਆ ਸ਼ਹਿਰ ਦੀ ਸਫਾਈ, ਮਿਲਾਵਟੀ ਖਾਧ ਪਦਾਰ... ਅਗਲੀ ਖ਼ਬਰ ਪੀ.ਯੂ. ਦੀ ਜਿੱਤ ਪੰਜਾਬ ਦੇ ਨੌਜਵਾਨਾਂ ਦੇ ਭਾਜਪਾ ਨੂੰ ਸਪੱਸ਼ਟ ਸਮਰਥਨ ਦਾ ਸੰਕੇਤ – ਅਕਸ਼ੈ ਸ਼ਰਮਾ
Ad Position 24