13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ : 977 ਵੋਟਾਂ ਦੇ ਫਰਕ ਨਾਲ ਐਡਵੋਕੇਟ ਪਨੇਸਰ ਨੂੰ ਮਿਲੀ ਵੱਡੀ ਜਿੱਤ

ਅੰਮ੍ਰਿਤਸਰ, 12 ਸਤੰਬਰ (ਰੇਸ਼ਮ ਸਿੰਘ)-ਦੇਸ਼ ਦੀਆਂ ਪੁਰਾਣੀਆਂ ਬਾਰਾਂ ’ਚ ਸ਼ੁਮਾਰ ਅੰਮ੍ਰਿਤਸਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਵਕਾਰੀ ਚੋਣਾਂ ਲਈ ਦੂਜੀ ਵਾਰ ਐਡਵੋਕੇਟ ਗੁਰਪ੍ਰੀਤ ਸਿੰਘ ਪਨੇਸਰ ਪ੍ਰਧਾਨ ਚੁਣੇ ਗਏ ਹਨ। ਜਿਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰ ਅਮਨਬੀਰ ਸਿੰਘ ਸਿਆਲੀ ਨੂੰ 977 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਹੈ।

Ad Position 21
repet_subhas-goyals [Copy P29]
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ‘ਚ ਪ੍ਰਧਾਨ ਬਣੇ ਐਡਵੋਕੇਟ ਗੁਰਪ੍ਰੀਤ ਸਿੰਘ ਪਨੇਸਰ ਅਤੇ ਸੈਕਟਰੀ ਸੰਨਪ੍ਰੀਤ ਸਿੰਘ 13-09-2026
ਅੰਮ੍ਰਿਤਸਰ, 12 ਸਤੰਬਰ (ਰੇਸ਼ਮ ਸਿੰਘ)-ਦੇਸ਼ ਦੀਆਂ ਪੁਰਾਣੀਆਂ ਬਾਰਾਂ ’ਚ ਸ਼ੁਮਾਰ ਅੰਮ੍ਰਿਤਸਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਵਕਾਰੀ ਚੋਣਾਂ ਲਈ ਦੂਜੀ ਵਾਰ ਐਡਵੋਕੇਟ ਗੁਰਪ੍ਰੀਤ ਸਿੰਘ ਪਨੇਸਰ ਪ੍ਰਧਾਨ ਚੁਣੇ ਗਏ ਹਨ। ਜਿਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰ ਅਮਨਬੀਰ ਸਿੰਘ ਸਿਆਲੀ ਨੂੰ 977 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਹੈ। ਰਿਟਰਨਿੰਗ ਅਧਿਕਾਰੀ ਐਡਵੋਕੇਟ ਰਾਜੀਵ ਜੋਸ਼ੀ ਨੇ ਦੱਸਿਆ ਕਿ ਭਲਕੇ ਪਈਆਂ ਵੋਟਾਂ ਦਾ ਬੀਤੀ ਦੇਰ ਰਾਤ ਕਰੀਬ 1 ਵਜੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਸੀ, ਕੁਲ 3049 ਦੇ ਕਰੀਬ ਵੋਟਰਾਂ ’ਚੋਂ ਵੱਡੀ ਤਾਦਾਦ ’ਚ ਵੋਟਰਾਂ ਨੇ ਭਾਗ ਲਿਆ ਤੇ ਕੁਲ 2467 ਵੋਟਾਂ ਪੋਲ ਹੋਈਆਂ । ਪ੍ਰਧਾਨਗੀ ਲਈ ਮੁਖ ਤੌਰ ’ਤੇ ਮੁਕਾਬਲਾ ਦੂਜੀ ਵਾਰ ਚੋਣ ਲੜ ਰਹੇ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਪਨੇਸਰ ਅਤੇ ਪਹਿਲੀ ਵਾਰ ਚੋਣ ਲੜਨ ਵਾਲੇ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਵਿਚਾਲੇ ਸੀ ਜਿਨ੍ਹਾਂ ’ਚੋਂ ਪਨੇਸਰ 1696 ਵੋਟਾਂ ਲੈ ਕੇ ਪਹਿਲੇ ਤੇ ਐਡਵੋਕੇਟ ਸਿਆਲੀ 719 ਵੋਟਾਂ ਲੈ ਕੇ ਦੂਜੇ ਤੇ ਐਡਵੋਕੇਟ ਪੀ. ਐੱਸ. ਵਾਲੀਆ 44 ਵੋਟਾਂ ਲੈ ਕੇ ਤੀਜੇ ਸਥਾਨ ’ ਤੇ ਰਹੇ । ਇਸੇ ਤਰ੍ਹਾਂ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਮੋਮੀ ਚੁਣੇ ਗਏ ਜਿਨ੍ਹਾਂ ਆਪਣੇ ਵਿਰੋਧੀ ਰਾਦਜੀਪ ਸਿੰਘ ਘੁੰਮਣ ਨੂੰ ਹਰਾਇਆ। ਮੀਤ ਪ੍ਰਧਾਨ (ਔਰਤ) ਲਈ ਦਵਿੰਦਰ ਕੌਰ ਬੇਦੀ ਜੇਤੂ ਰਹੇ । ਸਕੱਤਰ ਵਜੋਂ ਸੰਨਪ੍ਰੀਤ ਸਿੰਘ ਮਾਨ ਚੁਣੇ ਗਏ ਜੁਆਇੰਟ ਸੈਕਟਰੀ ਲਈ ਸੌਰਵ ਸ਼ਰਮਾ, ਖਜਾਨਚੀ ਲਈ ਕਪਿਲ ਸ਼ਰਮਾ ਚੁਣੇ ਗਏ। ਇਸੇ ਤਰ੍ਹਾਂ ਪਹਿਲੀ ਵਾਰ ਬਣੀ ਨਵੇਂ ਅਹੁਦੇ ਲਾਇਬਰੇਰੀਅਨ ਲਈ ਨਰਿੰਦਰ ਕੌਰ ਤੇ ਸੁਨੈਣਾ ਸੋਨੀ ਵਿਚਾਲੇ ਟੱਕਰ ਵਿਚ ਸੁਨੈਣਾ ਸੋਨੀ ਜੇਤੂ ਰਹੇ। ਸੀਨੀ: ਕਾਰਜ਼ਕਾਰੀ ਮੈਂਬਰ (ਮਰਦ) ਵਜੋਂ ਅਵਤਾਰ ਸਿੰਘ, ਗਗਨ ਭਾਟੀਆ ਜੇਤੂ ਰਹੇ। ਔਰਤਾਂ ’ਚੋਂ ਗੀਤਾਂਜਲੀ, ਹਰਪ੍ਰੀਤ ਕੌਰ ਜੇਤੂ ਰਹੇ। ਪ੍ਰਧਾਨਗੀ ਵਜੋਂ ਚੋਣ ਜਿੱਤਣ ਵਾਲੇ ਐਡਵੋਕੇਟ ਪਨੇਸਰ ਨੇ ਵਕੀਲ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਵਿਸ਼ਵਾਸ ਉਨ੍ਹਾਂ ਪ੍ਰਤੀ ਪ੍ਰਗਟਾਇਆ ਗਿਆ ਹੈ ਉਹ ਉਸ ਲਈਂ ਹਮੇਸ਼ਾ ਰਿਣੀ ਰਹਿਣਗੇ ਤੇ ਬਾਰ ਐਸੋਸੀਏਸ਼ਨ ਤੇ ਵਕੀਲ ਭਾਈਚਾਰੇ ਦੀ ਭਲਾਈ ਲਈ ਕੰਮਾਂ ਪ੍ਰਤੀ ਹਮੇਸ਼ਾ ਤਤਪਰ ਰਹਿਣਗੇ।
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਆਫ਼ ਅੰਮ੍ਰਿਤਸਰ ਵਲੋਂ 6 ਅਧਿਆਪਕ ਨੇਸ਼ਨ ਬਿਲਡਰ ਐਵਾਰਡ ਨਾਲ ਸਨਮਾਨਿਤ ਅਗਲੀ ਖ਼ਬਰ ਖ਼ਾਲਸਾ ’ਵਰਸਿਟੀ ਦੇ ਸਕੂਲ ਆਫ਼ ਲਾਅ ਵਿਖੇ ‘ਸੰਵਿਧਾਨ ਦੀ ਮਹੱਤਤਾ’ ਵਿਸ਼ੇ ’ਤੇ ਸੈਮੀਨਾਰ
Ad Position 24