13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਏ.ਡੀ.ਜੀ.ਪੀ. ਫਾਰੂਖ਼ੀ ਦੀ ਅਗਵਾਈ ਹੇਠ ਚਲਾਇਆ ਪੁਲਿਸ ਨੇ ਕਾਸੋ ਆਪ੍ਰੇਸ਼ਨ ਮਕਬੂਲਪੁਰਾ ਖੇਤਰ ’ਚ ਘੇਰਾਬੰਦੀ ਕਰ ਕੇ ਪੁਲਿਸ ਨੇ ਚਲਾਈ ਤਲਾਸ਼ੀ ਮੁਹਿੰਮ : ਸੀ.ਪੀ. ਗਿੱਲ

ਅੰਮ੍ਰਿਤਸਰ, 12 ਸਤੰਬਰ (ਰੇਸ਼ਮ ਸਿੰਘ)-ਯੁੱਧ ਨਸ਼ਿਆਂ ਵਿਰੁਧ ਮੁਹਿੰਮ ਤਹਿਤ ਚਲਾਏ ਕਾਸੋ ਅਪਰੇਸ਼ਲ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਅੱਜ ਇਥੇ ਮਕਬੂਲਪੁਰਾ ਖੇਤਰ ਵਿਚ ਵੱਡੇ ਪੱਧਰ ’ਤੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ ਜਿਸ ਦੀ ਅਗਵਾਈ ਐੱਮ. ਐੱਫ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਅੰਮ੍ਰਿਤਸਰ, 12 ਸਤੰਬਰ (ਰੇਸ਼ਮ ਸਿੰਘ)-ਯੁੱਧ ਨਸ਼ਿਆਂ ਵਿਰੁਧ ਮੁਹਿੰਮ ਤਹਿਤ ਚਲਾਏ ਕਾਸੋ ਅਪਰੇਸ਼ਲ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਅੱਜ ਇਥੇ ਮਕਬੂਲਪੁਰਾ ਖੇਤਰ ਵਿਚ ਵੱਡੇ ਪੱਧਰ ’ਤੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ ਜਿਸ ਦੀ ਅਗਵਾਈ ਐੱਮ.ਐੱਫ. ਫਾਰੂਕੀ ਏ.ਡੀ.ਜੀ.ਪੀ ਅਤੇ ਹਰਮਨਬੀਰ ਸਿੰਘ ਗਿੱਲ ਕਮਿਸ਼ਨਰ ਪੁਲਿਸ ਵਲੋਂ ਕੀਤੀ ਜਿਨ੍ਹਾਂ ਦੀ ਨਿਗਰਾਨੀ ਹੇਠ ਅੱਜ ਮਕਬੂਲਪੁਰਾ ਡਰੱਗ ਹੌਟਸਪੋਟ ਖੇਤਰ ਸਬ-ਡਵੀਜ਼ਨ ਈਸਟ ਥਾਣਾ ਮਕਬੂਲਪੁਰਾ ਦੇ ਖੇਤਰ ਵਿਚ ਘੇਰਾਬੰਦੀ ਅਤੇ ਸਰਚ ਅਪ੍ਰੇਸ਼ਨ ਕਾਸੋ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਕਮਿਸ਼ਨਰ ਸ੍ਰੀ ਗਿੱਲ ਨੇ ਦੱਸਿਆ ਕਿ ਮਕਬੂਲਪੁਰਾ ਖੇਤਰ ਦੇ ਇਲਾਕੇ ਵਿਚ 18 ਗਲੀਆਂ ਹਨ। ਪਿਛਲੀਆਂ ਕਾਰਵਾਈਆਂ ਦੌਰਾਨ 3-4 ਗਲੀਆਂ ਨੂੰ ਪਹਿਲਾਂ ਹੀ ਲਗਾਤਾਰ ਪੁਲਿਸ ਕਾਰਵਾਈ ਰਾਹੀਂ ਪ੍ਰਭਾਵਸ਼ਾਲੀ ਢੰਗ ਨਾਲ ਨਸ਼ਾ ਮੁਕਤ ਕੀਤਾ ਜਾ ਚੁੱਕਾ ਹੈ, ਜਿਸ ਵਿਚ ਕੇਸ ਦਰਜ ਕਰਨਾ, ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਬਾਅਦ ਵਿਚ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜਣਾ ਸ਼ਾਮਿਲ ਹੈ। ਨਸ਼ੇ ਦੀ ਲਤ ਤੋਂ ਪ੍ਰਭਾਵਿਤ ਪਾਏ ਗਏ ਵਿਅਕਤੀਆਂ ਨੂੰ ਇ ਲਾਜ ਅਤੇ ਪੁਨਰਵਾਸ ਲਈ ਨਸ਼ਾ ਛੁਡਾਊ ਕੇਂਦਰਾਂ ਅਤੇ ਓ.ਓ.ਏ.ਟੀ. ਕੇਂਦਰਾਂ ਵਿਚ ਵੀ ਭੇਜਿਆ ਗਿਆ ਹੈ। ਇਸ ਆਪ੍ਰੇਸ਼ਨ ਦਾ ਉਦੇਸ਼ ਬਾਕੀ ਗਲੀਆਂ ਨੂੰ ਕਵਰ ਕਰਨਾ, ਨਸ਼ੇ ਨਾਲ ਸੰਬੰਧਿਤ ਗਤੀਵਿਧੀਆਂ ਨੂੰ ਰੋਕਣਾ ਅਤੇ ਖੇਤਰ ਨੂੰ ਨਸ਼ਾ ਮੁਕਤ ਬਣਾਉਣਾ ਹੈ, ਜਿਸ ਨਾਲ ਜਨਤਕ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਬਣਾਇਆ ਜਾ ਰਿਹਾ ਹੈ। ਇਸ ਕਾਰਵਾਈ ਲਈ, 14 ਪੁਲਿਸ ਪਾਰਟੀਆਂ ਦਾ ਗਠਨ ਕੀਤਾ ਗਿਆ ਹੈ ਅਤੇ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਤਾਇਨਾਤ ਕੀਤਾ। ਅੱਜ ਕਰਵਾਹੇ ਗਓਏ ਤਲਾਸ਼ੀ ਮੁਹਿੰਮ ’ਚ ਡੀ.ਸੀ.ਪੀ ., 2 ਏ.ਡੀ.ਸੀ.ਪੀ. 2 ਏ.ਸੀ.ਪੀ. ਰੈਂਕ ਦੇ ਅਧਿਕਾਰੀਆਂ ਤੋਂ ਇਲਾਵਾ 220 ਪੁਲਿਸ ਮੁਲਾਜ਼ਮਾਂ ਨੇ ਭਾਗ ਲਿਆ। ਇਹ ਕਾਰਵਾਈ ਸਵੇਰੇ 7 ਵਜੇ ਤੋਂ ਸ਼ੁਰੂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਤਹਿਤ 25 ਮਾਮਲੇ ਦਰਜ ਕਰਕੇ 29 ਵਿਅਕਤੀਆਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਜਾ ਚੁਕਿਆ ਹੈ ਅਤੇ ਗ੍ਰਿਫਤਾਰ ਕੀਤੇ ਵਿਅਕਤੀਆਂ ਪਾਸੋਂ 7 ਕਿਲੋ ਤੋਂ ਵਧੇਰੇ ਹੈਰੋਇਨ, 4 ਕਿਲੋ ਤੋਂ ਵੱਧ ਅਫੀਮ ਤੇ 1 ਪਿਸਤੌਲ ਵੀ ਬਰਾਮਦ ਕੀਤਾ ਜਾ ਚੁਕਿਆ ਹੈ। ਇਸ ਆਪਰੇਸ਼ਨ ਦੌਰਾਨ ਨਸ਼ੇ ਦੀ ਲਤ ਦਾ ਸ਼ਿਕਾਰ ਪਾਏ ਗਏ ਵਿਅਕਤੀਆਂ ਨੂੰ ਢੁਕਵੇਂ ਇਲਾਜ, ਸਲਾਹ ਅਤੇ ਪੁਨਰਵਾਸ ਲਈ ਨਸ਼ਾ ਛੁਡਾਊ ਕੇਂਦਰਾਂ ਵਿਚ ਭੇਜ ਕੇ ਦਾਖਲ ਕਰਵਾਇਆ ਜਾ ਰਿਹਾ ਹੈ, ਜਿਸਦਾ ਉਦੇਸ਼ ਉਨ੍ਹਾਂ ਨੂੰ ਨਸ਼ੇ ’ਤੇ ਕਾਬੂ ਪਾਉਣ ਅਤੇ ਸਮਾਜ ਵਿਚ ਮੁੜ ਜੁੜਨ ਵਿਚ ਮਦਦ ਕਰਨਾ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਵਲੋਂ ਹੰਗਾਮੀ ਮੀਟਿੰਗ ਅਗਲੀ ਖ਼ਬਰ ਪੰਜਾਬ ਦੀ ਜਨਤਾ ਅਕਾਲੀ ਦਲ-ਭਾਜਪਾ ਗੱਠਜੋੜ ਚਾਹੁੰਦੀ ਹੈ ਤੇ ਜੇਕਰ ਹੁੰਦਾ ਹੈ ਤਾਂ ਪੰਜਾਬ ਲਈ ਬਿਹਤਰ ਹੋਵੇਗਾ – ਬਲਵਿੰਦਰ...
Ad Position 24