13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਯੂਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਨਵੇਂ ਯੂਨਿਟ ਪੈਨਲ ਦਾ ਐਲਾਨ—- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕੱਢਿਆ ਖ਼ਲਸਾਈ ਮਾਰਚ

ਅੰਮ੍ਰਿਤਸਰ, 12 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਜਪੁਜੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਕਰਕੇ ਨਵੇਂ ਯੂਨਿਟ ਪੈਨਲ ਦਾ ਐਲਾਨ ਕੀਤਾ ਗਿਆ। ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਜੁਗਰਾਜ ਸਿੰਘ ਮਝੈਲ ਨੇ ਹਾਜ਼ਰ ਵਿਦਿਆਰਥੀਆਂ ਨੂੰ ਫੈਡਰੇਸ਼ਨ ਦੇ ਇਤਿਹਾਸ, ਵਿਚਾਰਧਾਰਾ, ਉਦੇਸ਼ਾਂ ਅਤੇ ਵਿਦਿਆਰਥੀ ਹਿੱਤਾਂ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣੂ ਕਰਵਾਇਆ ਉਪਰੰਤ ਫੈਡਰੇਸ਼ਨ ਦੇ ਜਨਰਲ ਸਕੱਤਰ ਭਾਈ ਹਰਮਨਦੀਪ ਸਿੰਘ ਦੌਧਰ ਦੱਸਿਆ ਕਿ ਭਾਈ ਵਿਕਰਮਜੀਤ ਸਿੰਘ ਨੂੰ ਪ੍ਰਧਾਨ, ਭਾਈ ਕੁਲਜੀਤ ਸਿੰਘ ਨੂੰ ਮੀਤ ਪ੍ਰਧਾਨ, ਭਾਈ ਹਰਸਾਹਿਬ ਸਿੰਘ ਨੂੰ ਯੂਨਿਟ ਸਕੱਤਰ, ਦਿਲਜਾਨ ਸਿੰਘ ਨੂੰ ਮੀਤ ਸਕੱਤਰ ਅਤੇ ਅਜੇਬੀਰ ਸਿੰਘ ਨੂੰ ਬੁਲਾਰਾ ਅਤੇ ਇਸ ਦੇ ਨਾਲ ਹੀ ਭਾਈ ਨੂਰਬੀਰ ਸਿੰਘ ਨੂੰ ਕੈਂਪਸ ਇੰਚਾਰਜ ਅਤੇ ਭਾਈ ਗੁਰਪ੍ਰਤਾਪ ਸਿੰਘ ਨੂੰ ਵਰਕਿੰਗ ਕਮੇਟੀ ਇੰਚਾਰਜ ਨਿਯੁਕਤ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਅੰਮ੍ਰਿਤਸਰ, 12 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਜਪੁਜੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਕਰਕੇ ਨਵੇਂ ਯੂਨਿਟ ਪੈਨਲ ਦਾ ਐਲਾਨ ਕੀਤਾ ਗਿਆ। ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਜੁਗਰਾਜ ਸਿੰਘ ਮਝੈਲ ਨੇ ਹਾਜ਼ਰ ਵਿਦਿਆਰਥੀਆਂ ਨੂੰ ਫੈਡਰੇਸ਼ਨ ਦੇ ਇਤਿਹਾਸ, ਵਿਚਾਰਧਾਰਾ, ਉਦੇਸ਼ਾਂ ਅਤੇ ਵਿਦਿਆਰਥੀ ਹਿੱਤਾਂ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣੂ ਕਰਵਾਇਆ ਉਪਰੰਤ ਫੈਡਰੇਸ਼ਨ ਦੇ ਜਨਰਲ ਸਕੱਤਰ ਭਾਈ ਹਰਮਨਦੀਪ ਸਿੰਘ ਦੌਧਰ ਦੱਸਿਆ ਕਿ ਭਾਈ ਵਿਕਰਮਜੀਤ ਸਿੰਘ ਨੂੰ ਪ੍ਰਧਾਨ, ਭਾਈ ਕੁਲਜੀਤ ਸਿੰਘ ਨੂੰ ਮੀਤ ਪ੍ਰਧਾਨ, ਭਾਈ ਹਰਸਾਹਿਬ ਸਿੰਘ ਨੂੰ ਯੂਨਿਟ ਸਕੱਤਰ, ਦਿਲਜਾਨ ਸਿੰਘ ਨੂੰ ਮੀਤ ਸਕੱਤਰ ਅਤੇ ਅਜੇਬੀਰ ਸਿੰਘ ਨੂੰ ਬੁਲਾਰਾ ਅਤੇ ਇਸ ਦੇ ਨਾਲ ਹੀ ਭਾਈ ਨੂਰਬੀਰ ਸਿੰਘ ਨੂੰ ਕੈਂਪਸ ਇੰਚਾਰਜ ਅਤੇ ਭਾਈ ਗੁਰਪ੍ਰਤਾਪ ਸਿੰਘ ਨੂੰ ਵਰਕਿੰਗ ਕਮੇਟੀ ਇੰਚਾਰਜ ਨਿਯੁਕਤ ਕੀਤਾ ਗਿਆ।ਇਸ ਦੇ ਨਾਲ ਹੀ ਕੈਂਪਸ ਕਮੇਟੀ, ਵਰਕਿੰਗ ਕਮੇਟੀ, ਵੱਖੋ-ਵੱਖ ਵਿਭਾਗਾਂ ਦੇ ਡਿਪਾਰਟਮੈਂਟ ਇੰਚਾਰਜ ਅਤੇ ਬੀਬੀ ਉਪਕਾਰ ਕੌਰ ਗਰਲਜ਼ ਵਿੰਗ ਦਾ ਗਠਨ ਕੀਤਾ ਗਿਆ ਜਿਸ ’ਚ ਭਾਈ ਗੁਰਪ੍ਰਤਾਪ ਸਿੰਘ, ਗੁਰਵੀਰ ਸਿੰਘ, ਗੁਰਕਰਨ ਸਿੰਘ, ਹਰਸ਼ਪ੍ਰੀਤ ਸਿੰਘ, ਚੜ੍ਹਤ ਸਿੰਘ, ਜਸ਼ਨਦੀਪ ਸਿੰਘ, ਦਿਲਜੀਤ ਸਿੰਘ, ਅੰਗਦਪਾਲ ਸਿੰਘ, ਅਵਿਨਾਸ਼ ਸਿੰਘ, ਅਰਮਾਨ ਸਿੰਘ, ਹਰਸ਼ਪ੍ਰੀਤ ਸਿੰਘ, ਤਰਨ ਅਰੋੜਾ, ਵਿਸ਼ਾਲਜੀਤ ਸਿੰਘ, ਲਵਪ੍ਰੀਤ ਸਿੰਘ ਬੈਂਕਾ, ਕਰਨਬੀਰ ਸਿੰਘ, ਆਕਸ਼ਕ ਸਿੰਘ, ਮੋਹਨ ਸਿੰਘ, ਹਰਕੰਵਲ ਸਿੰਘ, ਬੀਬੀ ਦੁਲੀਪ ਕੌਰ, ਗੀਤਾਂਜਲੀ, ਜੈਸਮੀਨ ਕੌਰ, ਨਵਨੀਤ ਕੌਰ, ਜਸਨੀਤ ਕੌਰ, ਸਾਜੀਆ, ਹਰਨੂਰ ਕੌਰ, ਆਦਿ ਨੂੰ ਵੱਖੋ-ਵੱਖ ਜਿੰਮੇਵਾਰੀਆਂ ਸੌਪੀਆਂ ਗਈਆਂ।ਪੈਨਲ ਦੇ ਐਲਾਨ ਉਪਰੰਤ ਫੈਡਰੇਸ਼ਨ ਵਲੋਂ ਭਰਵਾਂ ਖਾਲਸਾਈ ਮਾਰਚ ਕੱਢਿਆ ਗਿਆ।ਅੰਤ ’ਚ ਨਵੇਂ ਯੂਨਿਟ ਪ੍ਰਧਾਨ ਭਾਈ ਵਿਕਰਮਜੀਤ ਸਿੰਘ ਵਲੋਂ ਪਹੁੰਚੇ ਸਮੂਹ ਵਿਦਿਆਰਥੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਭਾਈ ਮਨਦੀਪ ਸਿੰਘ, ਭਾਈ ਕੰਵਲਪ੍ਰੀਤ ਸਿੰਘ, ਭਾਈ ਗੁਰਸੇਵਕ ਸਿੰਘ ਬੋਪਾਰਾਏ, ਹਰਮਨ ਸਿੰਘ ਬੱਲ, ਅਰਫਾਨ ਸਿੰਘ , ਭਾਈ ਨਵਤੇਜ ਸਿੰਘ, ਭਾਈ ਮਨਮੋਹਨ ਸਿੰਘ, ਭਾਈ ਹਰਵਿੰਦਰ ਸਿੰਘ ਰਾਹੀ, ਗੁਰਸੇਵਕ ਸਿੰਘ ਸਮਰਾ, ਕਮਲ ਉਪਲ, ਅਕਾਸ਼ਦੀਪ ਸਿੰਘ ਬਾਜਵਾ, ਯੁੱਗ ਚੋਪੜਾ, ਗੁਰਨੂਰ ਸਿੰਘ, ਅੰਗਦਪ੍ਰੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਦਾ—- ਗੌਰਮਿੰਟ ਟੀਚਰਜ਼ ਯੂਨੀਅਨ ਸਮੇਤ ਹੋਰ ਭਰਾਤਰੀ ਜਥੇਬੰਦੀਆਂ ਵਲੋ... ਅਗਲੀ ਖ਼ਬਰ ਫੁਲਕਾਰੀ ਵਲੋਂ ਸੁਹੇਲ ਸੇਠ ਦੀ ਕਿਤਾਬ ‘ਡਬਲਿਊ ਟੀ. ਐੱਫ. ਇੰਡੀਆ: ਆਰ ਵੂਈ ਲੂਜਿੰਗ ਦੀ ਫਲਾਟ ?’ ਸਬੰਧੀ ਸਮਾਗਮ - ਲੋਕ ਸ...
Ad Position 24