17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਡਾਇਓਸਿਸ ਆਫ਼ ਅੰਮ੍ਰਿਤਸਰ ਵਲੋਂ ਲਿੰਗ ਸਮਾਨਤਾ ਤੇ ਔਰਤਾਂ ਦੇ ਸਸ਼ਕਤੀਕਰਨ ’ਤੇ ਵਿਸ਼ੇਸ਼ ਵਰਕਸ਼ਾਪ

ਅੰਮ੍ਰਿਤਸਰ, 17 ਸਤੰਬਰ (ਸੁਰਿੰਦਰ ਕੋਛੜ)-ਸੰਯੁਕਤ ਰਾਸ਼ਟਰ ਦੇ ਆਦਰਸ਼ ਵਾਕ ‘ਪੀਸ ਬਿਗਇੰਜ਼ ਵਿਦ ਮੀ’ ਦੇ ਸੰਦੇਸ਼ ਤਹਿਤ ਚਰਚ ਆਫ਼ ਨੌਰਥ ਇੰਡੀਆ (ਸੀ. ਐੱਨ.

Ad Position 21
No active advertisement
ਅਜੀਤ ਡੈਸਕ 18-09-2026
ਅੰਮ੍ਰਿਤਸਰ, 17 ਸਤੰਬਰ (ਸੁਰਿੰਦਰ ਕੋਛੜ)-ਸੰਯੁਕਤ ਰਾਸ਼ਟਰ ਦੇ ਆਦਰਸ਼ ਵਾਕ ‘ਪੀਸ ਬਿਗਇੰਜ਼ ਵਿਦ ਮੀ’ ਦੇ ਸੰਦੇਸ਼ ਤਹਿਤ ਚਰਚ ਆਫ਼ ਨੌਰਥ ਇੰਡੀਆ (ਸੀ. ਐੱਨ. ਆਈ.) ਦੇ ਡਾਇਓਸਿਸ ਆਫ਼ ਅੰਮ੍ਰਿਤਸਰ ਵਲੋਂ ਸਥਾਨਕ ਦਿਤ ਮੈਮੋਰੀਅਲ ਰਿਸੋਰਸ ਸੈਂਟਰ (ਡੀ. ਐੱਮ. ਆਰ. ਸੀ.) ਵਿਖੇ ‘ਸਮਾਨਤਾ, ਸਤਿਕਾਰ ਤੇ ਸ਼ਾਂਤੀ ਦਾ ਭਾਈਚਾਰਾ ਬਣਾਉਣਾ’ ਵਿਸ਼ੇ ’ਤੇ ਇਕ ਪ੍ਰਭਾਵਸ਼ਾਲੀ ਵਰਕਸ਼ਾਪ ਦਾ ਆਯੋਜਨ ਕੀਤਾ। ਬਿਸ਼ਪ ਦ ਰਾਈਟ ਰੈਵਰੈਂਡ ਮਨੋਜ ਚਰਨ ਦੀ ਅਗਵਾਈ ਹੇਠ ਹੋਈ ਵਰਕਸ਼ਾਪ ’ਚ ਪੰਜਾਬ ਭਰ ਦੇ ਵੱਖ-ਵੱਖ ਚਰਚਾਂ ਤੋਂ ਪਾਦਰੀਆਂ, ਮਹਿਲਾ ਆਗੂਆਂ, ਨੌਜਵਾਨਾਂ ਤੇ ਡਾਇਓਸਿਸਨ ਦਫ਼ਤਰ ਦੇ ਸਟਾਫ਼ ਸਮੇਤ ਲਗਪਗ 100 ਡੈਲੀਗੇਟਾਂ ਨੇ ਹਿੱਸਾ ਲਿਆ ਅਤੇ ਲਿੰਗ ਅਸਮਾਨਤਾ ਤੇ ਔਰਤਾਂ ਵਿਰੁੱਧ ਹਿੰਸਾ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਇਹ ਪ੍ਰੋਗਰਾਮ ਡਾਇਓਸਿਸਨ ਜੈਂਡਰ ਇਕੁਐਲਿਟੀ ਐਂਡ ਐਮਪਾਵਰਮੈਂਟ ਪ੍ਰਾਜੈਕਟ ਵਲੋਂ ਡਾਇਓਸਿਸਨ ਵੂਮੈਨਜ਼ ਫੈਲੋਸ਼ਿਪ ਫਾਰ ਕ੍ਰਿਸ਼ਚੀਅਨ ਸਰਵਿਸ ਦੇ ਸਹਿਯੋਗ ਨਾਲ ਕਰਵਾਇਆ। ਪ੍ਰੋਗਰਾਮ ਦਾ ਪ੍ਰਬੰਧਨ ਪ੍ਰਾਜੈਕਟ ਇੰਚਾਰਜ ਤੇ ਵਿਕਾਸ ਅਧਿਕਾਰੀ ਸੋਨੀਆ ਸਾਮੰਤਾਰਾਏ ਅਤੇ ਡੀ. ਡਬਲਿਯੂ. ਐੱਫ਼. ਸੀ. ਐੱਸ. ਦੀ ਪ੍ਰਧਾਨ ਮੀਨਾ ਕੁਮਾਰੀ ਦੀ ਦੇਖ-ਰੇਖ ਹੇਠ ਨੇਪਰੇ ਚੜ੍ਹਿਆ। ਸਮਾਗਮ ਦੀ ਸ਼ੁਰੂਆਤ ਉਪ ਪ੍ਰਧਾਨ ਰੈਵਰੈਂਡ ਸ਼ਮਸ਼ੇਰ ਮਸੀਹ ਵਲੋਂ ਸ਼ੁਰੂਆਤੀ ਪ੍ਰਾਰਥਨਾ ਨਾਲ ਹੋਈ। ਨੈਸ਼ਨਲ ਕਾਉਂਸਿਲ ਆਫ਼ ਚਰਚਿਜ਼ ਇਨ ਇੰਡੀਆ ਦੇ ਕਮਿਸ਼ਨ ਫਾਰ ਵਿਮਨਜ਼ ਕੰਸਰਨਜ਼ ਦੀ ਕਾਰਜਕਾਰੀ ਸਕੱਤਰ, ਰੈਵਰੈਂਡ ਜਯੋਤੀ ਐੱਸ. ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਲਿੰਗ ਪਛਾਣ ਨੂੰ ਸਮਝਣ, ਔਰਤਾਂ ਵਿਰੁੱਧ ਹਿੰਸਾ ਦੀ ਰੋਕਥਾਮ ਵਰਗੇ ਸੰਵੇਦਨਸ਼ੀਲ ਵਿਸ਼ਿਆਂ ’ਤੇ ਚਰਚਾ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਮਾਜ ’ਚ ਲਿੰਗ ਅਸਮਾਨਤਾ ਅਤੇ ਹਿੰਸਾ ਨੂੰ ਖ਼ਤਮ ਕੀਤੇ ਬਿਨਾਂ ਸਥਾਈ ਸ਼ਾਂਤੀ ਕਾਇਮ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਜਦੋਂ ਇਕ ਔਰਤ ਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ ਤਾਂ ਸ਼ਾਂਤੀ ਆਪਣੇ ਆਪ ਚੁੱਪ ਹੋ ਜਾਂਦੀ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਪਲਾਹ ਸਾਹਿਬ ਵਿਖੇ ਨਵੇਂ ਬਣੇ ਵਾਸ਼ਰੂਮਾਂ ਦਾ ਉਦਘਾਟਨਜਰ ਸਿੰਘ ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਖੇਡ ਕਮੇਟੀਆਂ ਦੀ ਸਾਲਾਨਾ ਜਨਰਲ ਮੀਟਿੰਗ
Ad Position 24