25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਬੋਰਡ ਆਫ਼ ਵਿਜ਼ਟਰ ਵਲੋਂ ਕੇਂਦਰੀ ਜੇਲ੍ਹ ਦੇ ਦੌਰੇ ਦੌਰਾਨ ਜਾਤੀ ਆਧਾਰਿਤ ਭੇਦਭਾਵ ਜਾਂ ਬੇਨਿਯਮਤਾ ਨਹੀਂ ਮਿਲੀ : ਜ਼ਿਲ੍ਹਾ ਸੈਸ਼ਨ ਜੱਜ

ਅੰਮ੍ਰਿਤਸਰ, 24 ਸਤੰਬਰ (ਰੇਸ਼ਮ ਸਿੰਘ)- ਸ੍ਰੀਮਤੀ ਜਤਿੰਦਰ ਕੌਰ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਗਵਾਈ ਹੇਠ ਸ੍ਰੀ ਅਮਰਦੀਪ ਸਿੰਘ ਬੈਂਸ ਸਕੱਤਰ ਸਮੇਤ ਬੋਰਡ ਆਫ਼ ਵਿਜ਼ਿਟਰਜ਼ ਵਲੋਂ ਕੇਂਦਰੀ ਜੇਲ੍ਹ ਅੰਮ੍ਰਿਤਸਰ ਦਾ ਨਿਰੀਖਣ ਕੀਤਾ ਗਿਆ। ਇਹ ਨਿਰੀਖਣ ਮਾਣਯੋਗ ਸੁਪਰੀਮ ਕੋਰਟ ਵਲੋਂ ‘ਸੁਕੰਨਿਆ ਸ਼ਾਂਤਾ ਬਨਾਮ ਯੂਨੀਅਨ ਆਫ਼ ਇੰਡੀਆ’ ਮਾਮਲੇ ਵਿਚ 3 ਅਕਤੂਬਰ 2024 ਨੂੰ ਜਾਰੀ ਨਿਰਦੇਸ਼ਾਂ ਦੀ ਪਾਲਣਾ ਤਹਿਤ ਕੀਤਾ ਗਿਆ ਜਿਸ ਅਨੁਸਾਰ ਜੇਲ੍ਹਾਂ ਵਿਚ ਜਾਤੀ-ਆਧਾਰਿਤ ਭੇਦਭਾਵ ਅਤੇ ਹੋਰ ਭੇਦਭਾਵਪੂਰਨ ਪ੍ਰਥਾਵਾਂ ਦੀ ਜਾਂਚ ਲਈ ਨਿਯਮਤ ਨਿਰੀਖਣ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

Ad Position 21
No active advertisement
ਜ਼ਿਲ੍ਹਾ ਸੈਸ਼ਨ ਜੱਜ ਸ੍ਰੀਮਤੀ ਜਤਿੰਦਰ ਕੌਰ ਦੀ ਅਗਵਾਈ ਹੇਠ ਬੋਰਡ ਆਫ ਵਿਜ਼ਟਰ ਦੀ ਟੀਮ ਕੇਂਦਰੀ ਜੇਲ੍ਹ ਅੰਮ੍ਰਿਤਸਰ ਦਾ ਦੌਰਾ ਕਰਨ ਮੌਕੇ। ਤਸਵੀਰ: ਹਰਜੀਤ ਸਿੰਘ 25-09-2026
ਅੰਮ੍ਰਿਤਸਰ, 24 ਸਤੰਬਰ (ਰੇਸ਼ਮ ਸਿੰਘ)- ਸ੍ਰੀਮਤੀ ਜਤਿੰਦਰ ਕੌਰ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਗਵਾਈ ਹੇਠ ਸ੍ਰੀ ਅਮਰਦੀਪ ਸਿੰਘ ਬੈਂਸ ਸਕੱਤਰ ਸਮੇਤ ਬੋਰਡ ਆਫ਼ ਵਿਜ਼ਿਟਰਜ਼ ਵਲੋਂ ਕੇਂਦਰੀ ਜੇਲ੍ਹ ਅੰਮ੍ਰਿਤਸਰ ਦਾ ਨਿਰੀਖਣ ਕੀਤਾ ਗਿਆ। ਇਹ ਨਿਰੀਖਣ ਮਾਣਯੋਗ ਸੁਪਰੀਮ ਕੋਰਟ ਵਲੋਂ ‘ਸੁਕੰਨਿਆ ਸ਼ਾਂਤਾ ਬਨਾਮ ਯੂਨੀਅਨ ਆਫ਼ ਇੰਡੀਆ’ ਮਾਮਲੇ ਵਿਚ 3 ਅਕਤੂਬਰ 2024 ਨੂੰ ਜਾਰੀ ਨਿਰਦੇਸ਼ਾਂ ਦੀ ਪਾਲਣਾ ਤਹਿਤ ਕੀਤਾ ਗਿਆ ਜਿਸ ਅਨੁਸਾਰ ਜੇਲ੍ਹਾਂ ਵਿਚ ਜਾਤੀ-ਆਧਾਰਿਤ ਭੇਦਭਾਵ ਅਤੇ ਹੋਰ ਭੇਦਭਾਵਪੂਰਨ ਪ੍ਰਥਾਵਾਂ ਦੀ ਜਾਂਚ ਲਈ ਨਿਯਮਤ ਨਿਰੀਖਣ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਅੱਜ ਦੇ ਨਿਰੀਖਣ ਦੌਰਾਨ ਬੋਰਡ ਵਲੋਂ ਜੇਲ੍ਹ ਦੀਆਂ ਵੱਖ-ਵੱਖ ਬੈਰਕਾਂ, ਲੰਗਰ/ ਰਸੋਈਂ, ਓ.ਓ.ਏ.ਟੀ.ਐੱਸ., ਇੰਟਰਨੀ ਕੈਂਪ, ਔਰਤ ਵਾਰਡ, ਹਾਈ ਸਕਿਊਰਿਟੀ ਸੈੱਲਾਂ ਅਤੇ ਜੇਲ੍ਹ ਹਸਪਤਾਲ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਗਿਆ। ਇਸ ਮੌਕੇ ਜੇਲ੍ਹ ਵਿਚ ਸਫ਼ਾਈ, ਕੈਦੀਆਂ ਦੀ ਰਿਹਾਇਸ਼, ਭੋਜਨ, ਸੁਰੱਖਿਆ, ਅਨੁਸ਼ਾਸਨ, ਮੈਡੀਕਲ ਸਹੂਲਤਾਂ, ਬੁਨਿਆਦੀ ਸਹੂਲਤਾਂ ਅਤੇ ਕੈਦੀਆਂ ਦੀ ਭਲਾਈ ਸੰਬੰਧੀ ਪ੍ਰਬੰਧਾਂ ਦੀ ਸਮੀਖਿਆ ਵੀ ਕੀਤੀ ਗਈ। ਬੋਰਡ ਵਲੋਂ ਕੈਦੀਆਂ ਨਾਲ ਗੱਲਬਾਤ ਕਰਕੇ ਨਿਰੀਖਣ ਦੌਰਾਨ ਜਾਤੀ-ਆਧਾਰਿਤ ਭੇਦਭਾਵ ਜਾਂ ਕਿਸੇ ਹੋਰ ਭੇਦਭਾਵਪੂਰਨ ਪ੍ਰਥਾ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਇਸ ਤੋਂ ਇਲਾਵਾ ਨਿਰੀਖਣ ਕੀਤੇ ਗਏ ਖੇਤਰਾਂ ਵਿਚ ਕੋਈ ਬੇਨਿਯਮਤਾ ਜਾਂ ਅਜਿਹੀ ਕਮੀ ਨਹੀਂ ਪਾਈ ਗਈ, ਜਿਸ ਲਈ ਤੁਰੰਤ ਦਖ਼ਲਅੰਦਾਜ਼ੀ ਦੀ ਲੋੜ ਹੋਵੇ। ਜੇਲ੍ਹ ਦੇ ਸਮੁੱਚੇ ਪ੍ਰਬੰਧ ਸੰਤੋਸ਼ਜਨਕ ਪਾਏ ਗਏ। ਬੋਰਡ ਵਲੋਂ ਜੇਲ੍ਹ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਗਈ ਕਿ ਜੇਲ੍ਹ ਅੰਦਰ ਜਾਤੀ, ਲਿੰਗ, ਅਪੰਗਤਾ ਜਾਂ ਕਿਸੇ ਹੋਰ ਆਧਾਰ ’ਤੇ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਾ ਹੋਣ ਨੂੰ ਯਕੀਨੀ ਬਣਾਇਆ ਜਾਵੇ। ਇਸ ਦੇ ਨਾਲ ਹੀ ਸਫ਼ਾਈ, ਸੁਰੱਖਿਆ, ਅਨੁਸ਼ਾਸਨ, ਭੋਜਨ ਦੀ ਗੁਣਵੱਤਾ, ਮੈਡੀਕਲ ਦੇਖਭਾਲ ਅਤੇ ਕੈਦੀਆਂ ਦੀ ਭਲਾਈ ਦੇ ਮਿਆਰਾਂ ਨੂੰ ਲਗਾਤਾਰ ਕਾਇਮ ਰੱਖਿਆ ਜਾਵੇ ਅਤੇ ਕੈਦੀਆਂ ਦੀਆਂ ਜਾਇਜ਼ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇ। ਇਸ ਮੌਕੇ ਸ੍ਰੀਮਤੀ ਪੱਲਵੀ ਮਿਸ਼ਰਾ ਐਡੀਸ਼ਨਲ ਡੀ.ਸੀ. , ਡਾ. ਰਜਿੰਦਰਪਾਲ ਕੌਰ ਵਧੀਕ ਚੀਫ਼ ਸੈਕਟਰੀ ਸਿਹਤ ਵਿਭਾਗ, ਸੁਰਿੰਦਰ ਸਿੰਘ ਬਿਜ਼ਨਸ ਪ੍ਰੋਸੈਸ ਮੈਨੇਜਰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ, ਤੀਰਥਪਾਲ ਸਿੰਘ ਡਿਪਟੀ ਚੀਫ਼ ਐਗਜ਼ਿਕਿਊਟਿਵ ਅਫ਼ਸਰ ਆਦਿ ਅਧਿਕਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਇਮਰਾਨ ਖ਼ਾਨ ਦੀ ਰਿਹਾਈ ਲਈ ਪੀ. ਟੀ. ਆਈ. ਦੇ ਮਾਰਚ ਤੋਂ ਪਹਿਲਾਂ ਇਸਲਾਮਾਬਾਦ ’ਚ ਹਾਈ ਅਲਰਟ–ਸ਼ਹਿਰ ਛਾਉਣੀ ’ਚ ਤਬਦੀਲ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਸੰਨ ਸਾਹਿਬ ਬਾਸਰਕੇ ਗਿੱਲ ਵਿਖੇ ਸਾਲਾਨਾ ਚੁਰਾਸੀ ਕੱਟ ਜੋੜ ਮੇਲਾ 25 ਤੇ 26 ਨੂੰ ਸ਼ਰਧਾ ਨਾਲ ਮਨਾਇਆ ਜਾਵ...
Ad Position 24