ਇਮਰਾਨ ਖ਼ਾਨ ਦੀ ਰਿਹਾਈ ਲਈ ਪੀ. ਟੀ. ਆਈ. ਦੇ ਮਾਰਚ ਤੋਂ ਪਹਿਲਾਂ ਇਸਲਾਮਾਬਾਦ ’ਚ ਹਾਈ ਅਲਰਟ–ਸ਼ਹਿਰ ਛਾਉਣੀ ’ਚ ਤਬਦੀਲ
ਅੰਮ੍ਰਿਤਸਰ, 24 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਸਮੇਤ ਰਾਵਲਪਿੰਡੀ ਅਤੇ ਅਟਕ ’ਚ ਸੁਰੱਖਿਆ ਵਿਵਸਥਾ ਬੇਹੱਦ ਸਖ਼ਤ ਕਰ ਦਿੱਤੀ ਗਈ ਹੈ। ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.
ਕ
ਕੰਟੇਨਰ ਲਗਾ ਰੋਕੀਆਂ ਗਈਆਂ ਸੜਕਾਂ ਦੀ ਤਸਵੀਰ। ਤਸਵੀਰ ਰਾਹੀਂ: ਸੁਰਿੰਦਰ ਕੋਛੜ
25-09-2026
ਅੰਮ੍ਰਿਤਸਰ, 24 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਸਮੇਤ ਰਾਵਲਪਿੰਡੀ ਅਤੇ ਅਟਕ ’ਚ ਸੁਰੱਖਿਆ ਵਿਵਸਥਾ ਬੇਹੱਦ ਸਖ਼ਤ ਕਰ ਦਿੱਤੀ ਗਈ ਹੈ। ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਵਲੋਂ 27 ਸਤੰਬਰ ਨੂੰ ਕੱਢੇ ਜਾਣ ਵਾਲੇ ਪ੍ਰਸਤਾਵਿਤ ਲਾਂਗ ਮਾਰਚ ਦੇ ਮੱਦੇਨਜ਼ਰ ਰਾਜਧਾਨੀ ਇਸਲਾਮਾਬਾਦ ਨੂੰ ਇਕ ਤਰ੍ਹਾਂ ਨਾਲ ਕਿਲ੍ਹੇ ’ਚ ਤਬਦੀਲ ਕਰ ਦਿੱਤਾ ਗਿਆ ਹੈ। ਸ਼ਹਿਰ ਦੇ ਮੁੱਖ ਪ੍ਰਵੇਸ਼ ਦੁਆਰਾਂ ’ਤੇ ਵੱਡੇ-ਵੱਡੇ ਕੰਟੇਨਰ ਲਗਾ ਕੇ ਰਸਤੇ ਬੰਦ ਕੀਤੇ ਜਾ ਰਹੇ ਹਨ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਰੇਂਜਰਸ ਤੇ ਪੁਲਿਸ ਦੀ ਭਾਰੀ ਤਾਇਨਾਤੀ ਕੀਤੀ ਗਈ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਖ਼ੈਬਰ ਪਖ਼ਤੂਨਖ਼ਵਾ ਨੂੰ ਇਸਲਾਮਾਬਾਦ ਨਾਲ ਜੋੜਨ ਵਾਲੇ ਕਈ ਅਹਿਮ ਰਸਤਿਆਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। ਇਸਲਾਮਾਬਾਦ-ਪਿਸ਼ਾਵਰ ਮੋਟਰਵੇਅ ਨੂੰ ਇਸਲਾਮਾਬਾਦ ਟੋਲ ਪਲਾਜ਼ਾ ਤੋਂ ਛਾਛ ਇੰਟਰਚੇਂਜ ਤੱਕ ਦੋਵਾਂ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ ਹੈ। ਹਕਲਾ ਤੋਂ ਕੁੰਡਲ ਦਰਮਿਆਨ ਆਵਾਜਾਈ ਪੂਰੀ ਤਰ੍ਹਾਂ ਰੋਕ ਦਿੱਤੀ ਗਈ ਹੈ। ਅਟਕ ਖ਼ੁਰਦ ਨੇੜੇ ਜੀ. ਟੀ. ਰੋਡ ਵੀ ਦੋਵਾਂ ਦਿਸ਼ਾਵਾਂ ’ਚ ਬੰਦ ਰਹੇਗੀ। ਪ੍ਰਸ਼ਾਸਨ ਨੇ ਨਾਗਰਿਕਾਂ ਨੂੰ ਪ੍ਰਭਾਵਿਤ ਰਸਤਿਆਂ ’ਤੇ ਬੇਲੋੜੀ ਆਵਾਜਾਈ ਤੋਂ ਬਚਣ ਦੇ ਨਿਰਦੇਸ਼ ਦਿੱਤੇ ਹਨ। ਸੁਰੱਖਿਆ ਸਥਿਤੀ ਨੂੰ ਦੇਖਦਿਆਂ ਇਸਲਾਮਾਬਾਦ ਦੇ ਕਈ ਵਿਦਿਅਕ ਅਦਾਰਿਆਂ ਨੂੰ ਬੰਦ ਰੱਖਣ ਜਾਂ ਆਨਲਾਈਨ ਕਲਾਸਾਂ ਚਲਾਉਣ ਦਾ ਫ਼ੈਸਲਾ ਲਿਆ ਗਿਆ ਹੈ, ਜਦਕਿ ਰਾਵਲਪਿੰਡੀ ਪ੍ਰਸ਼ਾਸਨ ਅਨੁਸਾਰ ਉੱਥੇ ਸਕੂਲ ਆਮ ਵਾਂਗ ਖੁੱਲ੍ਹੇ ਰਹਿਣਗੇ। ਮਾਰਚ ਦਾ ਮੁੱਖ ਮਕਸਦ ਪੀ. ਟੀ. ਆਈ. ਵਲੋਂ 27 ਸਤੰਬਰ ਨੂੰ ਕੱਢੇ ਜਾ ਰਹੇ ਇਸ ਮਾਰਚ ਦਾ ਮੁੱਖ ਮਕਸਦ ਜੇਲ੍ਹ ‘ਚ ਬੰਦ ਪਾਰਟੀ ਦੇ ਬਾਨੀ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਰਿਹਾਈ ਦੀ ਮੰਗ ਕਰਨਾ ਹੈ। ਪਾਰਟੀ ਨੇ ਮਾਰਚ ਜਾਰੀ ਰੱਖਣ ਦਾ ਐਲਾਨ ਕੀਤਾ ਹੈ।