29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਅੰਮ੍ਰਿਤਸਰ ਵਿਖੇ ਪਿੰਜਰੇ ’ਚ ਬੰਦ ਕਰਕੇ ਵੇਚਣ ਲਈ ਰੱਖੇ 8 ਜੰਗਲੀ ਤੋਤੇ ਬਰਾਮਦ

ਦੁਕਾਨਦਾਰ ਖਿਲਾਫ਼ ਪੁਲਿਸ ਵਲੋਂ ਜੰਗਲੀ ਜੀਵ ਸੁਰੱਖਿਆ ਐਕਟ ਤਹਿਤ ਕੇਸ ਦਰਜ ਅੰਮ੍ਰਿਤਸਰ, 29 ਸਤੰਬਰ (ਰੇਸ਼ਮ ਸਿੰਘ)-ਇਥੇ ਰਾਮ ਬਾਗ ਸਥਿਤ ਪੰਛੀ ਬਾਜ਼ਾਰ ’ਚ ਇਕ ਦੁਕਾਨ ’ਤੇ ਛਾਪੇਮਾਰੀ ਕਰਕੇ ਪਿੰਜਰੇ ’ਚ ਬੰਦ ਕਰਕੇ ਰੱਖੇ 8 ਜੰਗਲੀ ਤੋਤੇ (ਐਲਗਜੈਂਡਰ ਪੈਰਾਕੀਟ) ਵਣ ਵਿਭਾਗ ਦੀ ਟੀਮ ਵਲੋਂ ਬਰਾਮਦ ਕੀਤੇ ਹਨ, ਜਿਸ ਉਪਰੰਤ ਦੁਕਾਨਦਾਰ ਖਿਲਾਫ਼ ਜੰਗਲੀ ਪਸ਼ੂ ਪੰਛੀਆਂ ਦੀ ਸੁਰੱਖਿਆ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਅੱਜ ਕੀਤੀ ਛਾਪੇਮਾਰੀ ਸੰਬੰਧੀ ਮੌਕੇ ਵਣ ਰੇਂਜ ਅਫਸਰ ਅੰਮ੍ਰਿਤਸਰ -2 ਸੁਖਵਿੰਦਰ ਸਿੰਘ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੰਗਲੀ ਪੰਛੀਆਂ ਨੂੰ ਪਿੰਜਰਿਆਂ ਵਿਚ ਕੈਦ ਨਾ ਕੀਤਾ ਜਾਵੇ ਅਤੇ ਨਾ ਹੀ ਉਨ੍ਹਾਂ ਦੀ ਗੈਰ-ਕਾਨੂੰਨੀ ਖਰੀਦ-ਫਰੋਖ਼ਤ ਕੀਤੀ ਜਾਵੇ।

Ad Position 21
No active advertisement
ਅਜੀਤ ਡੈਸਕ 30-09-2026
ਦੁਕਾਨਦਾਰ ਖਿਲਾਫ਼ ਪੁਲਿਸ ਵਲੋਂ ਜੰਗਲੀ ਜੀਵ ਸੁਰੱਖਿਆ ਐਕਟ ਤਹਿਤ ਕੇਸ ਦਰਜ ਅੰਮ੍ਰਿਤਸਰ, 29 ਸਤੰਬਰ (ਰੇਸ਼ਮ ਸਿੰਘ)-ਇਥੇ ਰਾਮ ਬਾਗ ਸਥਿਤ ਪੰਛੀ ਬਾਜ਼ਾਰ ’ਚ ਇਕ ਦੁਕਾਨ ’ਤੇ ਛਾਪੇਮਾਰੀ ਕਰਕੇ ਪਿੰਜਰੇ ’ਚ ਬੰਦ ਕਰਕੇ ਰੱਖੇ 8 ਜੰਗਲੀ ਤੋਤੇ (ਐਲਗਜੈਂਡਰ ਪੈਰਾਕੀਟ) ਵਣ ਵਿਭਾਗ ਦੀ ਟੀਮ ਵਲੋਂ ਬਰਾਮਦ ਕੀਤੇ ਹਨ, ਜਿਸ ਉਪਰੰਤ ਦੁਕਾਨਦਾਰ ਖਿਲਾਫ਼ ਜੰਗਲੀ ਪਸ਼ੂ ਪੰਛੀਆਂ ਦੀ ਸੁਰੱਖਿਆ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਅੱਜ ਕੀਤੀ ਛਾਪੇਮਾਰੀ ਸੰਬੰਧੀ ਮੌਕੇ ਵਣ ਰੇਂਜ ਅਫਸਰ ਅੰਮ੍ਰਿਤਸਰ -2 ਸੁਖਵਿੰਦਰ ਸਿੰਘ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੰਗਲੀ ਪੰਛੀਆਂ ਨੂੰ ਪਿੰਜਰਿਆਂ ਵਿਚ ਕੈਦ ਨਾ ਕੀਤਾ ਜਾਵੇ ਅਤੇ ਨਾ ਹੀ ਉਨ੍ਹਾਂ ਦੀ ਗੈਰ-ਕਾਨੂੰਨੀ ਖਰੀਦ-ਫਰੋਖ਼ਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੰਗਲੀ ਪੰਛੀ ਕੁਦਰਤੀ ਵਾਤਾਵਰਨ ਅਤੇ ਜੈਵ-ਵਿਭਿੰਨਤਾ ਦਾ ਅਹਿਮ ਹਿੱਸਾ ਹਨ, ਇਸ ਲਈ ਉਨ੍ਹਾਂ ਦੀ ਸੁਰੱਖਿਆ ਤੇ ਸੰਭਾਲ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਉਨ੍ਹਾਂ ਪਾਸ ਲੁਧਿਆਣਾ ਵਾਸੀ ਮਨੀ ਸਿੰਘ ਨੇ ਜੰਗਲੀ ਪੰਛੀਆਂ ਨੂੰ ਗੈਰ-ਕਾਨੂੰਨੀ ਤੌਰ ’ਤੇ ਰੱਖੇ ਜਾਣ ਸੰਬੰਧੀ ਸ਼ਿਕਾਇਤ ਕੀਤੀ ਸੀ। ਇਸ ਸੰਬੰਧੀ ਵਣ ਮੰਡਲ ਅਫਸਰ ਅੰਮ੍ਰਿਤਸਰ ਰਾਜੇਸ਼ ਕੁਮਾਰ ਵਲੋਂ ਮਾਮਲੇ ਦਾ ਗੰਭੀਰਤਾ ਨਾਲ ਨੋਟਿਸ ਲੈਂਦਿਆਂ ਵਣ ਰੇਂਜ ਅਫਸਰ ਸੁਖਵਿੰਦਰ ਸਿੰਘ ਨੂੰ ਤੁਰੰਤ ਲੋੜੀਂਦੀ ਕਾਰਵਾਈ ਕਰਨ ਲਈ ਹਦਾਇਤ ਕੀਤੀ ਗਈ। ਇਸ ਉਪਰੰਤ ਸੁਖਵਿੰਦਰ ਸਿੰਘ ਵਲੋਂ ਇਕ ਵਿਭਾਗੀ ਟੀਮ ਗਠਿਤ ਕੀਤੀ ਗਈ, ਜਿਸ ਵਿਚ ਕਿਰਪਾਲ ਸਿੰਘ ਇੰਚਾਰਜ ਖਾਸਾ ਬਲਾਕ, ਗੁਰਦੀਪ ਸਿੰਘ, ਇੰਚਾਰਜ ਅਟਾਰੀ, ਕੇਵਲ ਸਿੰਘ ਇੰਚਾਰਜ ਕੱਥੂਨੰਗਲ-1 ਅਤੇ ਰਵਿੰਦਰ ਸਿੰਘ ਇੰਚਾਰਜ ਕੱਥੂਨੰਗਲ ਬਲਾਕ ਸ਼ਾਮਿਲ ਸਨ। ਟੀਮ ਵਲੋਂ ਸ਼ਿਕਾਇਤ ਕਰਤਾ ਨੂੰ ਨਾਲ ਲੈ ਕੇ ਰਾਮ ਬਾਗ ਦੀ ਦੁਕਾਨ ਨੰਬਰ 5 ’ਤੇ ਛਾਪੇਮਾਰੀ ਕੀਤੀ ਤਾਂ ਉਥੋਂ ਜੰਗਲੀ ਪੰਛੀ ਐਲਗਜੈਂਡਰ ਪੈਰਾਕੀਟ ਨਸਲ ਦੇ 8 ਤੋਤੇ ਬਰਾਮਦ ਕੀਤੇ ਗਏ। ਇਸ ਸੰਬੰਧੀ ਦੁਕਾਨਦਾਰ ਵਿਸ਼ਾਲ ਕੁਮਾਰ ਵਾਸੀ ਤਹਿਸੀਲਪੁਰਾ ਖਿਲਾਫ਼ ਥਾਣਾ ਰਾਮ ਬਾਗ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਕੌਂਸਲਰ ਸੋਨੀ ਸਾਰਿਆਂ ਨੂੰ ਗੁੰਮਰਾਹ ਕਰ ਰਹੇ ਹਨ : ਮੇਅਰ ਭਾਟੀਆ ਅਗਲੀ ਖ਼ਬਰ ਐੱਲ.ਪੀ.ਯੂ. ਦੀ ਘਟਨਾ ਉਪਰੰਤ ਅੰਮ੍ਰਿਤਸਰ ਪੁਲਿਸ ਹੋਈ ਚੌਕਸ
Ad Position 24