30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਕਾਂਗਰਸੀ ਕੌਂਸਲਰ ਸੋਨੀ ਸਾਰਿਆਂ ਨੂੰ ਗੁੰਮਰਾਹ ਕਰ ਰਹੇ ਹਨ : ਮੇਅਰ ਭਾਟੀਆ

ਅੰਮ੍ਰਿਤਸਰ ,29 ਸਤੰਬਰ (ਹਰਮਿੰਦਰ ਸਿੰਘ)-ਕਾਂਗਰਸੀ ਕੌਂਸਲਰਾਂ ਵਲੋਂ ਨਗਰ ਨਿਗਮ ਦਫ਼ਤਰ ਵਿਖੇ ਦਿੱਤੇ ਧਰਨੇ ਦੀ ਅਗਵਾਈ ਕਰਨ ’ਤੇ ਕਾਂਗਰਸੀ ਕੌਂਸਲਰ ਦਲ ਦੇ ਆਗੂ ਵਿਕਾਸ ਸੋਨੀ ਨੂੰ ਮੰਦਬੁੱਧੀ ਦੱਸਦੇ ਹੋਏ ਮੇਅਰ ਜਤਿੰਦਰ ਸਿੰਘ ਭਾਟੀਆ ਨੇ ਕਿਹਾ ਕਿ ਵਿਕਾਸ ਸੋਨੀ ਨੂੰ ਪਤਾ ਨਹੀਂ ਲੱਗਦਾ ਕਿ ਉਹ ਕੀ ਬੋਲ ਰਹੇ ਹਨ । ਮੇਅਰ ਨੇ ਕਿਹਾ ਕਿ ਨਗਰ ਨਿਗਮ ਵਲੋਂ ਕੰਮ ਕਰਨ ’ਚ ਯਕੀਨੀ ਰੱਖਿਆ ਜਾਂਦਾ ਹੈ ਅਤੇ ਸ਼ਹਿਰ ਦੀ ਬਿਹਤਰੀ ਲਈ ਦਿਨ ਰਾਤ ਕੀਤਾ ਜਾ ਰਿਹਾ ਹੈ।

Ad Position 21
No active advertisement
ਮੇਅਰ ਜਤਿੰਦਰ ਸਿੰਘ ਭਾਟੀਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨਾਲ ਬੈਠੇ ਆਮ ਆਦਮੀ ਪਾਰਟੀ ਦੇ ਕੌਂਸਲਰ। ਤਸਵੀਰ : ਹਰਜੀਤ ਸਿੰਘ 30-09-2026
ਅੰਮ੍ਰਿਤਸਰ ,29 ਸਤੰਬਰ (ਹਰਮਿੰਦਰ ਸਿੰਘ)-ਕਾਂਗਰਸੀ ਕੌਂਸਲਰਾਂ ਵਲੋਂ ਨਗਰ ਨਿਗਮ ਦਫ਼ਤਰ ਵਿਖੇ ਦਿੱਤੇ ਧਰਨੇ ਦੀ ਅਗਵਾਈ ਕਰਨ ’ਤੇ ਕਾਂਗਰਸੀ ਕੌਂਸਲਰ ਦਲ ਦੇ ਆਗੂ ਵਿਕਾਸ ਸੋਨੀ ਨੂੰ ਮੰਦਬੁੱਧੀ ਦੱਸਦੇ ਹੋਏ ਮੇਅਰ ਜਤਿੰਦਰ ਸਿੰਘ ਭਾਟੀਆ ਨੇ ਕਿਹਾ ਕਿ ਵਿਕਾਸ ਸੋਨੀ ਨੂੰ ਪਤਾ ਨਹੀਂ ਲੱਗਦਾ ਕਿ ਉਹ ਕੀ ਬੋਲ ਰਹੇ ਹਨ । ਮੇਅਰ ਨੇ ਕਿਹਾ ਕਿ ਨਗਰ ਨਿਗਮ ਵਲੋਂ ਕੰਮ ਕਰਨ ’ਚ ਯਕੀਨੀ ਰੱਖਿਆ ਜਾਂਦਾ ਹੈ ਅਤੇ ਸ਼ਹਿਰ ਦੀ ਬਿਹਤਰੀ ਲਈ ਦਿਨ ਰਾਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਵੇਲੇ ਅੰਮ੍ਰਿਤਸਰ ਦੇ ਵਸਨੀਕ ਓਮ ਪ੍ਰਕਾਸ਼ ਸੋਨੀ ਜਦੋਂ ਪੰਜਾਬ ਦੇ ਉਪ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਅੰਮ੍ਰਿਤਸਰ ਦੀ ਬਿਹਤਰੀ ਲਈ ਕੋਈ ਯਤਨ ਨਹੀਂ ਕੀਤੇ ਸ਼ਹਿਰ ਦੇ ਲਈ ਕੋਈ ਵਿਸ਼ੇਸ਼ ਪ੍ਰੋਜੈਕਟ ਨਹੀਂ ਲਿਆਂਦਾ ਹੁਣ ਸੋਨੀ ਪਰਿਵਾਰ ਵਲੋਂ ਲੋਕਾਂ ਨੂੰ ਗੁਮਰਾਹ ਕਰਕੇ ਲੋਕਾਂ ’ਚ ਭਰਮ ਪੈਦਾ ਕੀਤੇ ਜਾ ਰਹੇ ਹਨ। ਮੇਅਰ ਨੇ ਕਿਹਾ ਕਿ ਸ਼ਹਿਰ ਦੀ ਸਫ਼ਾਈ ਵਿਵਸਥਾ ’ਚ ਬਹੁਤ ਸੁਧਾਰ ਹੋਇਆ ਹੈ ਅਤੇ ਅਗਲੇ ਦਿਨਾਂ ’ਚ ਹੋਰ ਵੀ ਵਧੇਰੇ ਸੁਧਾਰ ਹੋ ਜਾਵੇਗਾ। ਸ਼ਹਿਰ ਵਿਚ ਪਹਿਲਾਂ ਇਕ ਕੰਪਨੀ ਕੂੜਾ ਚੁੱਕਦੀ ਸੀ ਹੁਣ ਇਕ ਹੋਰ ਕੰਪਨੀ ਨਾਲ ਲਗਾ ਦਿੱਤੀ ਗਈ ਹੈ, ਜੋ ਅਗਲੇ ਦਿਨਾਂ ਵਿਚ ਕੰਮ ਸ਼ੁਰੂ ਕਰ ਦੇਵੇਗੀ। ਮੇਅਰ ਨੇ ਦਾਅਵਾ ਕੀਤਾ ਕਿ ਸ਼ਹਿਰ ’ਚੋਂ 80 ਫ਼ੀਸਦੀ ਕੂੜੇ ਦੀ ਚੁਕਾਈ ਹੋ ਰਹੀ ਹੈ। ਉਨ੍ਹਾਂ ਕੂੜਾ ਡੰਪ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਪਹਿਲਾਂ ਭਗਤਾਂ ਵਾਲਾ ਕੂੜਾ ਡੰਪ ’ਤੇ ਕੇਵਲ ਸਿਆਸਤ ਹੁੰਦੀ ਰਹੀ ਹੈ ਅਤੇ ਉਨ੍ਹਾਂ ਨੇ ਜਦੋਂ ਦਾ ਮੇਅਰ ਦਾ ਅਹੁਦਾ ਸੰਭਾਲਿਆ ਹੈ ਭਗਤਾਂ ਵਾਲਾ ਕੂੜਾ ਡੰਪ ’ਤੋਂ ਕੂੜਾ ਘਟਣਾ ਸ਼ੁਰੂ ਹੋ ਗਿਆ । ਇਸ ਤੋਂ ਇਲਾਵਾ ਝਬਾਲ ਰੋਡ ਕੂੜਾ ਡੰਪ ਵੀ ਪੂਰੀ ਤਰ੍ਹਾਂ ਨਾਲ ਸਮਾਪਤ ਕੀਤਾ ਜਾ ਰਿਹਾ ਹੈ। ਉਨ੍ਹਾਂ ਸਟਰੀਟ ਲਾਈਟ ਬਾਰੇ ਗੱਲ ਕਰਦੇ ਹੋਏ ਕਿ ਸ਼ਹਿਰ ਵਿਚੋਂ ਚੋਰਾਂ ਵਲੋਂ ਸਟਰੀਟ ਲਾਈਟ ਦੀਆਂ ਤਾਰਾਂ ਚੋਰੀ ਕੀਤੇ ਜਾਣ ਕਰਕੇ ਸਟਰੀਟ ਲਾਈਟਾਂ ਬੰਦ ਰਹਿੰਦੀਆਂ ਹਨ, ਇਸ ਸੰਬੰਧੀ ਉਨ੍ਹਾਂ ਨੇ ਇਹ ਮਾਮਲਾ ਪੁਲਿਸ ਕਮਿਸ਼ਨਰ ਦੇ ਧਿਆਨ ਵਿਚ ਵੀ ਲਿਆਂਦਾ ਹੈ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਵਲੋਂ ਪਾਰਟੀਬਾਜੀ ਤੋਂ ਉਪਰ ਉਠ ਕੇ ਵਿਕਾਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਬੀ.ਆਰ.ਟੀ.ਐੱਸ . ਲਾਂਘੇ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਬੀ.ਆਰ.ਟੀ.ਐੱਸ. ਪ੍ਰੋਜੈਕਟ ਅੰਮ੍ਰਿਤਸਰ ’ਚ ਫ਼ੇਲ੍ਹ ਹੋ ਗਿਆ ਸੀ । ਬਹੁਤ ਸਾਰੀਆਂ ਬੱਸਾਂ ਖ਼ਰਾਬ ਹੋ ਗਈਆਂ ਸਨ ਅਤੇ ਇਹ ਪ੍ਰੋਜੈਕਟ ਬੰਦ ਹੋ ਗਿਆ ਸੀ , ਜਿਸ ਤੋਂ ਬਾਅਦ ਬੀ.ਆਰ.ਟੀ.ਐੱਸ. ਲਾਂਘਾ ਖ਼ਤਮ ਕਰਨ ਦੀ ਮੰਗ ਉੱਠਣ ਲੱਗ ਪਈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਮਾਇਣ ਮਹਾਂਯੱਗ ਸਮਾਗਮ 3 ਤੋਂ 11 ਅਕਤੂਬਰ ਤੱਕ-ਤਿਲਕ ਰਾਜ ਵਾਲੀਆ ਅਗਲੀ ਖ਼ਬਰ ਅੰਮ੍ਰਿਤਸਰ ਵਿਖੇ ਪਿੰਜਰੇ ’ਚ ਬੰਦ ਕਰਕੇ ਵੇਚਣ ਲਈ ਰੱਖੇ 8 ਜੰਗਲੀ ਤੋਤੇ ਬਰਾਮਦ
Ad Position 24