30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸ੍ਰੀ ਰਾਮਾਇਣ ਮਹਾਂਯੱਗ ਸਮਾਗਮ 3 ਤੋਂ 11 ਅਕਤੂਬਰ ਤੱਕ-ਤਿਲਕ ਰਾਜ ਵਾਲੀਆ

ਅੰਮ੍ਰਿਤਸਰ, 29 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਸ੍ਰੀ ਰਾਮ ਸ਼ਰਨਮ ਆਸ਼ਰਮ ਬੀ-ਬਲਾਕ ਰਣਜੀਤ ਐਵੀਨਿਊ ਦੇ ਵਿਹੜੇ ’ਚ ਭਗਤ ਹੰਸਰਾਜ ਮਹਾਰਾਜ ਦੀ ਕਿਰਪਾ ਸਦਕਾ ਸੰਚਾਲਕ ਤਿਲਕ ਰਾਜ ਵਾਲੀਆ ਦੀ ਰਹਿਨੁਮਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 3 ਤੋਂ 11 ਅਕਤੂਬਰ ਤੱਕ ਸ੍ਰੀ ਰਾਮਾਇਣ ਮਹਾਯੱਗ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਤਿਲਕ ਰਾਜ ਵਾਲੀਆ ਨੇ ਦੱਸਿਆ ਕਿ ਸ੍ਰੀ ਰਾਮਾਇਣ ਮਹਾਯੱਗ ਦੀ ਸ਼ੁਭ ਸ਼ੁਰੂਆਤ 3 ਅਕਤੂਬਰ ਨੂੰ ਸ਼ਾਮ 6 ਤੋਂ 8 ਵਜੇ ਤੱਕ ਕੀਤੀ ਜਾਵੇਗੀ ਅਤੇ ਰਾਮਾਇਣ ਦਾ ਪਾਠ ਰੋਜ਼ਾਨਾ ਸਵੇਰੇ 6:15 ਤੋਂ 7:45 ਵਜੇ ਅਤੇ ਸ਼ਾਮ 6 ਤੋਂ 8 ਵਜੇ ਤੱਕ ਕੀਤਾ ਜਾਵੇਗਾ ਅਤੇ ਐਤਵਾਰ 4 ਤਰੀਕ ਨੂੰ ਸਵੇਰੇ 10:30 ਵਜੇ ਤੋਂ ਦੁਪਹਿਰ 12:30 ਵਜੇ ਅਤੇ ਸ਼ਾਮ 6 ਵਜੇ ਤੋਂ 8 ਵਜੇ ਤੱਕ ਸ੍ਰੀ ਰਾਮਾਇਣ ਦਾ ਪਾਠ ਕੀਤਾ ਜਾਵੇਗਾ।

Ad Position 21
No active advertisement
ਅਜੀਤ ਡੈਸਕ 30-09-2026
ਅੰਮ੍ਰਿਤਸਰ, 29 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਸ੍ਰੀ ਰਾਮ ਸ਼ਰਨਮ ਆਸ਼ਰਮ ਬੀ-ਬਲਾਕ ਰਣਜੀਤ ਐਵੀਨਿਊ ਦੇ ਵਿਹੜੇ ’ਚ ਭਗਤ ਹੰਸਰਾਜ ਮਹਾਰਾਜ ਦੀ ਕਿਰਪਾ ਸਦਕਾ ਸੰਚਾਲਕ ਤਿਲਕ ਰਾਜ ਵਾਲੀਆ ਦੀ ਰਹਿਨੁਮਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 3 ਤੋਂ 11 ਅਕਤੂਬਰ ਤੱਕ ਸ੍ਰੀ ਰਾਮਾਇਣ ਮਹਾਯੱਗ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਤਿਲਕ ਰਾਜ ਵਾਲੀਆ ਨੇ ਦੱਸਿਆ ਕਿ ਸ੍ਰੀ ਰਾਮਾਇਣ ਮਹਾਯੱਗ ਦੀ ਸ਼ੁਭ ਸ਼ੁਰੂਆਤ 3 ਅਕਤੂਬਰ ਨੂੰ ਸ਼ਾਮ 6 ਤੋਂ 8 ਵਜੇ ਤੱਕ ਕੀਤੀ ਜਾਵੇਗੀ ਅਤੇ ਰਾਮਾਇਣ ਦਾ ਪਾਠ ਰੋਜ਼ਾਨਾ ਸਵੇਰੇ 6:15 ਤੋਂ 7:45 ਵਜੇ ਅਤੇ ਸ਼ਾਮ 6 ਤੋਂ 8 ਵਜੇ ਤੱਕ ਕੀਤਾ ਜਾਵੇਗਾ ਅਤੇ ਐਤਵਾਰ 4 ਤਰੀਕ ਨੂੰ ਸਵੇਰੇ 10:30 ਵਜੇ ਤੋਂ ਦੁਪਹਿਰ 12:30 ਵਜੇ ਅਤੇ ਸ਼ਾਮ 6 ਵਜੇ ਤੋਂ 8 ਵਜੇ ਤੱਕ ਸ੍ਰੀ ਰਾਮਾਇਣ ਦਾ ਪਾਠ ਕੀਤਾ ਜਾਵੇਗਾ। ਸ੍ਰੀ ਰਾਮਾਇਣ ਮਹਾਯੱਗ ਦੀ ਸਮਾਪਤੀ 11 ਅਕਤੂਬਰ ਨੂੰ ਸਵੇਰੇ 9 ਵਜੇ ਤੋਂ 11 ਵਜੇ ਤੱਕ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਵਿਸ਼ਾਲ ਧਾਰਮਿਕ ਸਮਾਗਮ ‘ਚ ਹਿੱਸਾ ਲੈਣ ਵਾਲੀ ਸੰਗਤ ਲਈ ਬੱਸ ਅਤੇ ਟੈਂਪੂ ਸੇਵਾ ਭਾਭਾ ਪਬਲਿਕ ਸਕੂਲ 88 ਫੁੱਟ ਰੋਡ, ਸ੍ਰੀ ਸਨਾਤਨ ਧਰਮ ਮੰਦਰ ਕਟੜਾ ਬੱਘੀਆਂ, ਸ੍ਰੀ ਪੰਚਰਤਨ ਕ੍ਰਿਸ਼ਨ ਮੰਦਰ ਰਾਮਨਗਰ ਕਾਲੋਨੀ ਕਿਸ਼ਨ ਕੋਟ ਇਸਲਾਮਾਬਾਦ, ਸੈਲੀਬ੍ਰੇਸ਼ਨ ਮਾਲ ਬਟਾਲਾ ਰੋਡ, ਸਰੀਨ ਹਸਪਤਾਲ ਬਟਾਲਾ ਰੋਡ ਤੋਂ ਚੱਲੇਗੀ ਅਤੇ ਸੰਗਤ ਨੂੰ ਉੱਥੇ ਵਾਪਸ ਛੱਡੇਗੀ। ਇਸ ਸਮਾਗਮ ਤੋਂ ਪਹਿਲਾਂ 3 ਅਕਤੂਬਰ ਨੂੰ ਸਵੇਰੇ 10 ਵਜੇ, ਜਪ ਯੱਗ ਕੀਤਾ ਜਾਵੇਗਾ ਜੋ 11 ਅਕਤੂਬਰ ਨੂੰ ਸਵੇਰੇ 9 ਵਜੇ ਤੱਕ ਆਸ਼ਰਮ ’ਚ ਜਾਰੀ ਰਹੇਗਾ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਅਟਾਰੀ ਸਾਹਿਬ ਵਿਖੇ ਫ੍ਰੀ ਮੈਡੀਕਲ ਕੈਂਪ, ਹਲਕਾ ਵਿਧਾਇਕ ਡਾ. ਨਿੱਝਰ ਨੇ ਕੀਤੀ ਸ਼ਿਰਕਤ ਅਗਲੀ ਖ਼ਬਰ ਕਾਂਗਰਸੀ ਕੌਂਸਲਰ ਸੋਨੀ ਸਾਰਿਆਂ ਨੂੰ ਗੁੰਮਰਾਹ ਕਰ ਰਹੇ ਹਨ : ਮੇਅਰ ਭਾਟੀਆ
Ad Position 24