02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਪਿੰਡ ਕਾਲੇਕੇ ਵਿਖੇ ਗੁਰੂ ਕੇ ਬੇਟੇ ਸਮਾਜ ਸੁਧਾਰ ਮਿਸ਼ਨ ਪੰਜਾਬ ਦੀ ਅਹਿਮ ਮੀਟਿੰਗ

ਬਾਬਾ ਬਕਾਲਾ ਸਾਹਿਬ, 1 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਨੇੜਲੇ ਪਿੰਡ ਕਾਲੇਕੇ ਵਿਖੇ ‘ਗੁਰੂ ਕੇ ਬੇਟੇ ਸਮਾਜ ਸੁਧਾਰ ਮਿਸ਼ਨ’ ਰਜਿ: ਪੰਜਾਬ ਦੀ ਅਹਿਮ ਮੀਟਿੰਗ ਵਿਖੇ ਸ: ਦਲਬੀਰ ਸਿੰਘ ਦੇ ਗ੍ਰਹਿ ਵਿਖੇ ਕੀਤੀ ਗਈ, ਜਿਸ ਵਿਚ ‘ਗੁਰੂ ਕੇ ਬੇਟੇ ਸਮਾਜ ਸੁਧਾਰ ਮਿਸ਼ਨ’ ਦੇ ਮੁੱਖ ਸੇਵਾਦਾਰ ਸੂਬੇਦਾਰ ਹਰਜੀਤ ਸਿੰਘ ਬਾਬਾ ਬਕਾਲਾ ਸਾਹਿਬ ਵਿਸ਼ੇਸ਼ ਤੌਰ ’ਤੇ ਪਹੁੰਚੇ । ਮੀਟਿੰਗ ਨੂੰ ਵੱਖ ਵੱਖ ਅਹੁਦੇਦਾਰਾਂ ਨੇ ਸੰਬੋਧਨ ਕਰਦਿਆਂ ਲੋਕਾਂ ਨੂੰ ਆਪਣੇ ਸੰਵਿਧਾਨਿਕ ਹੱਕਾਂ ਤੋਂ ਜਾਣੂ ਹੋਣ ਲਈ ਪ੍ਰੇਰਿਤ ਕੀਤਾ ।

Ad Position 21
No active advertisement
ਅਜੀਤ ਡੈਸਕ 02-10-2026
ਬਾਬਾ ਬਕਾਲਾ ਸਾਹਿਬ, 1 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਨੇੜਲੇ ਪਿੰਡ ਕਾਲੇਕੇ ਵਿਖੇ ‘ਗੁਰੂ ਕੇ ਬੇਟੇ ਸਮਾਜ ਸੁਧਾਰ ਮਿਸ਼ਨ’ ਰਜਿ: ਪੰਜਾਬ ਦੀ ਅਹਿਮ ਮੀਟਿੰਗ ਵਿਖੇ ਸ: ਦਲਬੀਰ ਸਿੰਘ ਦੇ ਗ੍ਰਹਿ ਵਿਖੇ ਕੀਤੀ ਗਈ, ਜਿਸ ਵਿਚ ‘ਗੁਰੂ ਕੇ ਬੇਟੇ ਸਮਾਜ ਸੁਧਾਰ ਮਿਸ਼ਨ’ ਦੇ ਮੁੱਖ ਸੇਵਾਦਾਰ ਸੂਬੇਦਾਰ ਹਰਜੀਤ ਸਿੰਘ ਬਾਬਾ ਬਕਾਲਾ ਸਾਹਿਬ ਵਿਸ਼ੇਸ਼ ਤੌਰ ’ਤੇ ਪਹੁੰਚੇ । ਮੀਟਿੰਗ ਨੂੰ ਵੱਖ ਵੱਖ ਅਹੁਦੇਦਾਰਾਂ ਨੇ ਸੰਬੋਧਨ ਕਰਦਿਆਂ ਲੋਕਾਂ ਨੂੰ ਆਪਣੇ ਸੰਵਿਧਾਨਿਕ ਹੱਕਾਂ ਤੋਂ ਜਾਣੂ ਹੋਣ ਲਈ ਪ੍ਰੇਰਿਤ ਕੀਤਾ । ਇਸ ਸਮੇਂ ਸੰਸਥਾ ਦੇ ਸੰਚਾਲਕ ਸੂਬੇਦਾਰ ਹਰਜੀਤ ਸਿੰਘ ਨੇ ਕਿਹਾ ਕਿ ਜਲਦੀ ਹੀ ਪਿੰਡ ਕਾਲੇਕੇ ਵਿਖੇ ਲੇਬਰ ਕਾਰਡ ਬਣਾਉਣ ਲਈ ਕੈਂਪ ਲਗਾਇਆ ਜਾਵੇਗਾ, ਜਿਸ ਵਿਚ ਲੇਬਰ ਕਾਰਡ ਬਣਾਉਣ ਦੇ ਨਾਲ ਨਾਲ ‘ਗੁਰੂ ਕੇ ਬੇਟੇ ਸਮਾਜ ਸੁਧਾਰ ਮਿਸ਼ਨ’ ਪੰਜਾਬ ਦੀ ਭਰਤੀ ਮੁਹਿੰਮ ਵੀ ਸ਼ੁਰੂ ਕੀਤੀ ਜਾਵੇਗੀ । ਇਸ ਸਮੇਂ ਸੂਬੇਦਾਰ ਹਰਜੀਤ ਸਿੰਘ ਨੇ ਕਿਹਾ ਕਿ ਸਾਨੂੰ ਚੰਗੇ ਸਮਾਜ ਦੀ ਸਿਰਜਣਾ ਕਰਨ ਲਈ ਖੁਦ ਅੱਗੇ ਵਧਣ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਜਥੇਬੰਦੀ ਆਪ ਸੰਗਤਾਂ ਦੇ ਸਹਿਯੋਗ ਨਾਲ ਹਰ ਪਿੰਡ ਵਿਚ ਗੁਰਮਤਿ ਵਿਦਿਆਲਿਆ ਆਰੰਭ ਕਰੇਗੀ । ਇਸ ਮੌਕੇ ਜਥੇਬੰਦੀ ਵਲੋਂ ਦਲਬੀਰ ਸਿੰਘ ਕਾਲੇਕੇ ਅਤੇ ਤਰਸੇਮ ਸਿੰਘ ਕਾਲੇਕੇ ਦਾ ‘ਪੰਥ ਪ੍ਰਸਤ 1300 ਘੋੜ ਸਵਾਰਾਂ ਦਾ ਕਾਫ਼ਲਾ ਕਿਤਾਬ’ ਭੇਟ ਕਰਕੇ ਸਨਮਾਨਿਤ ਕੀਤਾ ਗਿਆ । ਇਸ ਸਮੇਂ ਪ੍ਰਚਾਰ ਸਕੱਤਰ ਕੈਪਟਨ ਜਸਮੇਲ ਸਿੰਘ ਜੋਧੇ, ਜਗਜੀਤ ਸਿੰਘ ਲੱਖੂਵਾਲ, ਪ੍ਰਧਾਨ ਭਜਨ ਸਿੰਘ ਰਈਆ, ਦਲਬੀਰ ਸਿੰਘ, ਰਮਨਦੀਪ ਸਿੰਘ, ਪਵਨਦੀਪ ਸਿੰਘ ਕਾਲੇਕੇ, ਬੀਬੀ ਮਨਪ੍ਰੀਤ ਕੌਰ, ਬੀਬੀ ਲਖਵਿੰਦਰ ਕੌਰ ਬਿਕਰਮ ਸਿੰਘ ਡੇਹਰੀਵਾਲ, ਸਹਿਲਪ੍ਰੀਤ ਸਿੰਘ, ਜਗਤਾਰ ਸਿੰਘ ਡੇਹਰੀਵਾਲ ਮੀਡੀਆ ਸਕੱਤਰ, ਕੈਪਟਨ ਸਿੰਘ ਅੰਬਾ ਸਿੰਘ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਮਜੀਠਾ ਵਿਖੇ ਗਿੱਲ ਨੇ ਕਾਰਡ ਧਾਰਕਾਂ ਨੂੰ ਵੰਡੇ 10 ਲੱਖ ਵਾਲੇ ਸਿਹਤ ਕਾਰਡ ਅਗਲੀ ਖ਼ਬਰ ਸ਼ਰਧਾਲੂ ਪਰਿਵਾਰ ਵਲੋਂ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਮਿੰਨੀ ਟਰੱਕ (ਛੋਟਾ ਹਾਥੀ) ਸੇਵਾ ਵਜੋਂ ਭੇਟ
Ad Position 24