ਕੌਂਸਲਰ ਦੀ ਵਾਰਡ ’ਚ ਕੰਮ ਕਰਵਾਉਣ ਦੌਰਾਨ ਉਸ ਨੂੰ ਭਰੋਸੇ ਵਿਚ ਲਿਆ ਜਾਵੇ : ਕ੍ਰਿਤੀ ਅਰੋੜਾ
ਅੰਮ੍ਰਿਤਸਰ, 4 ਅਕਤੂਬਰ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਆਗੂ ਅਤੇ ਭਾਜਪਾ ਕੌਂਸਲਰ ਦਲ ਦੀ ਡਿਪਟੀ ਲੀਡਰ ਕੌਂਸਲਰ ਕ੍ਰਿਤੀ ਅਰੋੜਾ ਨੇ ਕਿਹਾ ਕਿ ਜਿਸ ਵਾਰਡ ਵਿਚ ਵਿਕਾਸ ਕਾਰਜ ਕਰਵਾਏ ਜਾਂਦੇ ਹਨ ਉਸ ਦੀ ਪੂਰੀ ਜਾਣਕਾਰੀ ਸੰਬੰਧਿਤ ਕੌਂਸਲਰ ਨੂੰ ਦਿੱਤੀ ਜਾਵੇ। ਕੌਂਸਲਰ ਕ੍ਰਿਤੀ ਅਰੋੜਾ ਨੇ ਕਿਹਾ ਕਿ ਅਕਸਰ ਹੀ ਦੇਖਣ ਵਿਚ ਆਇਆ ਹੈ ਕਿ ਜਿਸ ਕੌਂਸਲਰ ਦੀ ਵਾਰਡ ਵਿਚ ਵਿਕਾਸ ਕਾਰਜ ਕਰਵਾਇਆ ਜਾਂਦਾ ਹੈ ਉਸ ਵਾਰਡ ਨਾਲ ਸੰਬੰਧਿਤ ਕੌਂਸਲਰ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਕਿਹੜਾ ਕੰਮ ਕਰਵਾਇਆ ਜਾਣਾ ਹੈ।
ਕ
ਕ੍ਰਿਤੀ ਅਰੋੜਾ
05-10-2026
ਅੰਮ੍ਰਿਤਸਰ, 4 ਅਕਤੂਬਰ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਆਗੂ ਅਤੇ ਭਾਜਪਾ ਕੌਂਸਲਰ ਦਲ ਦੀ ਡਿਪਟੀ ਲੀਡਰ ਕੌਂਸਲਰ ਕ੍ਰਿਤੀ ਅਰੋੜਾ ਨੇ ਕਿਹਾ ਕਿ ਜਿਸ ਵਾਰਡ ਵਿਚ ਵਿਕਾਸ ਕਾਰਜ ਕਰਵਾਏ ਜਾਂਦੇ ਹਨ ਉਸ ਦੀ ਪੂਰੀ ਜਾਣਕਾਰੀ ਸੰਬੰਧਿਤ ਕੌਂਸਲਰ ਨੂੰ ਦਿੱਤੀ ਜਾਵੇ। ਕੌਂਸਲਰ ਕ੍ਰਿਤੀ ਅਰੋੜਾ ਨੇ ਕਿਹਾ ਕਿ ਅਕਸਰ ਹੀ ਦੇਖਣ ਵਿਚ ਆਇਆ ਹੈ ਕਿ ਜਿਸ ਕੌਂਸਲਰ ਦੀ ਵਾਰਡ ਵਿਚ ਵਿਕਾਸ ਕਾਰਜ ਕਰਵਾਇਆ ਜਾਂਦਾ ਹੈ ਉਸ ਵਾਰਡ ਨਾਲ ਸੰਬੰਧਿਤ ਕੌਂਸਲਰ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਕਿਹੜਾ ਕੰਮ ਕਰਵਾਇਆ ਜਾਣਾ ਹੈ। ਠੇਕੇਦਾਰ ਆਪਣੀ ਮਰਜੀ ਨਾਲ ਹੀ ਕੰਮ ਕਰਕੇ ਚਲਦੇ ਬਣਦੇ ਹਨ ਅਤੇ ਉਨ੍ਹਾਂ ਨੂੰ ਨਗਰ ਨਿਗਮ ਵਲੋਂ ਅਦਾਇਗੀ ਵੀ ਹੋ ਜਾਂਦੀ ਹੈ। ਆਮ ਤੌਰ ’ਤੇ ਇਹ ਵੀ ਸਾਹਮਣੇ ਆਉਂਦਾ ਹੈ ਅਕਸਰ ਹੀ ਠੇਕੇਦਾਰਾਂ ਵਲੋਂ ਜੋ ਕੰਮ ਕੀਤਾ ਜਾਦਾ ਹੈ ਉਹ ਟੈਂਡਰ ਦੇ ਇਕਰਾਰਨਾਮੇ ਦੇ ਮਿਆਰ ਦਾ ਨਹੀਂ ਹੁੰਦਾ ਅਤੇ ਕਈ ਵਾਰ ਅਧੂਰਾ ਕੰਮ ਕਰਨ ’ਤੇ ਹੀ ਠੇਕੇਦਾਰਾਂ ਨੂੰ ਅਦਾਇਗੀ ਹੋ ਜਾਂਦੀ ਹੈ। ਭਾਜਪਾ ਕੌਂਸਲਰ ਦਲ ਦੀ ਡਿਪਟੀ ਲੀਡਰ ਕ੍ਰਿਤੀ ਅਰੋੜਾ ਨੇ ਕਿਹਾ ਜਿਸ ਕੌਂਸਲਰ ਦੀ ਵਾਰਡ ਵਿਚ ਕੋਈ ਵੀ ਕੰਮ ਹੁੰਦਾ ਹੈ ਉਸ ਦਾ ਪੂਰਾ ਵੇਰਵਾ ਸੰਬੰਧਿਤ ਕੌਂਸਲਰ ਨੂੰ ਦਿੱਤਾ ਜਾਵੇ ਅਤੇ ਉਸ ਦੀ ਅਦਾਇਗੀ ਕਰਨ ਤੋਂ ਪਹਿਲਾਂ ਸੰਬੰਧਿਤ ਕੌਂਸਲਰ ਕੋਲੋਂ ਇਤਰਾਜ ਰਹਿਤ ਸਰਟੀਫਕੇਟ ਲਿਆ ਜਾਵੇ ਤਾਂ ਜੋ ਕੰਮ ਦੇ ਮਿਆਰ ਅਤੇ ਕੰਮ ਦੀ ਸਥਿਤੀ ਅਨੁਸਾਰ ਠੇਕੇਦਾਰਾਂ ਨੂੰ ਅਦਾਇਗੀ ਹੋ ਸਕੇ।