12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸਿਟੀਜਨ ਫ਼ੋਰਮ ਅੰਮ੍ਰਿਰਤਸਰ ਨੇ ਦਿੱਲੀ ’ਚ ਨੌਜਵਾਨ ਕੁੜੀਆਂ ਤੇ ਲੋਕਾਂ ’ਤੇ ਕਾਰਵਾਈ ਖ਼ਿਲਾਫ਼ ਕੀਤਾ ਰੋਸ ਮੁਜ਼ਾਹਰਾ

ਅੰਮ੍ਰਿਤਸਰ, 11 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਸਿਟੀਜਨ ਫ਼ੋਰਮ ਅੰਮ੍ਰਿਰਤਸਰ ਨੇ ਦਿੱਲੀ ’ਚ ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਮੁਜ਼ਾਰਹੇ ਕਰ ਰਹੇ ਲੋਕਾਂ ’ਤੇ ਕੀਤੇ ਜਬਰ ਦੇ ਵਿਰੋਧ ’ਚ ਭੰਡਾਰੀ ਪੁੱਲ ’ਤੇ ਇਕੱਠਤਾ ਕੀਤੀ ਅਤੇ ਹਾਲ ਗੇਟ ਚੌਂਕ ਤੱਕ ਮਾਰਚ ਕੱਢਦੇ ਹੋਏ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਬੀਬੀ ਕਮਲਜੀਤ ਕੋਰ ਨੇ ਲੋਕਾਂ ’ਤੇ ਜਬਰ ਢਾਹੁਣ ਤੇ ਗ੍ਰਿਫਤਾਰੀਆਂ ਦਾ ਦਮਨ ਚੱਕਰ ਬੰਦ ਕਰਕੇ ਰੋਸ ਮੁਜ਼ਾਹਰਿਆਂ ਦਾ ਲੋਕਾਂ ਦਾ ਜਮਹੂਰੀ ਹੱਕ ਬਹਾਲ ਕਰਨ ਦੀ ਮੰਗ ਕੀਤੀ ਹੈ।

Ad Position 21
No active advertisement
ਹਾਲ ਭੰਡਾਰੀ ਪੁਲ ਤੋਂ ਹਾਲ ਗੇਟ ਤੱਕ ਰੋਸ ਮਾਰਚ ਕੱਢਦੇ ਹੋਏ ਸਿਟੀਜ਼ਨ ਫੋਰਮ ਸੰਗਠਨ ਤੇ ਹੋਰਨਾਂ ਜਥੇਬੰਦੀਆਂ ਦੇ ਆਗੂ। ਤਸਵੀਰ : ਨਿਰਮਲ ਸਟੂਡੀਓ 12-10-2026
ਅੰਮ੍ਰਿਤਸਰ, 11 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਸਿਟੀਜਨ ਫ਼ੋਰਮ ਅੰਮ੍ਰਿਰਤਸਰ ਨੇ ਦਿੱਲੀ ’ਚ ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਮੁਜ਼ਾਰਹੇ ਕਰ ਰਹੇ ਲੋਕਾਂ ’ਤੇ ਕੀਤੇ ਜਬਰ ਦੇ ਵਿਰੋਧ ’ਚ ਭੰਡਾਰੀ ਪੁੱਲ ’ਤੇ ਇਕੱਠਤਾ ਕੀਤੀ ਅਤੇ ਹਾਲ ਗੇਟ ਚੌਂਕ ਤੱਕ ਮਾਰਚ ਕੱਢਦੇ ਹੋਏ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਬੀਬੀ ਕਮਲਜੀਤ ਕੋਰ ਨੇ ਲੋਕਾਂ ’ਤੇ ਜਬਰ ਢਾਹੁਣ ਤੇ ਗ੍ਰਿਫਤਾਰੀਆਂ ਦਾ ਦਮਨ ਚੱਕਰ ਬੰਦ ਕਰਕੇ ਰੋਸ ਮੁਜ਼ਾਹਰਿਆਂ ਦਾ ਲੋਕਾਂ ਦਾ ਜਮਹੂਰੀ ਹੱਕ ਬਹਾਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਮੁੱਚਾ ਐੱਸ. ਆਈ. ਆਰ. ਦਾ ਕੰਮ ਬੰਦ ਕੀਤਾ ਜਾਵੇ ਤੇ ਜਿਨ੍ਹਾਂ ਦੀਆਂ ਵੋਟਾਂ ਕੱਟੀਆਂ ਗਈਆਂ ਹਨ ਉਹ ਤੁਰੰਤ ਬਹਾਲ ਕੀਤੀਆਂ ਜਾਣ ਤੇ ਜੋ ਪਿਛਲੇ ਸਮੇਂ ਚੋਣਾਂ ਹੋਈਆਂ ਉਹ ਵੀ ਰੱਦ ਕੀਤੀਆਂ ਜਾਣ। ਜਮਹੂਰੀ ਕਿਸਾਨ ਸਭਾ ਦੇ ਆਗੂ ਰਤਨ ਸਿੰਘ ਰੰਧਾਵਾ ਅਤੇ ਤਰਕਸ਼ੀਲ ਸੁਸਾਇਟੀ ਦੇ ਸੂਬਾ ਆਗੂ ਸੁਮੀਤ ਸਿੰਘ ਨੇ ਕਿਹਾ ਕਿ ਭਾਜਪਾ ਦੀਆਂ ਸਿਆਸੀ ਲੋੜਾਂ ਅਨੁਸਾਰ ਲੋਕਾਂ ਦੀਆਂ ਥੋਕ ’ਚ ਵੋਟਾਂ ਕੱਟਣ ਦੀ ਮੁਹਿੰਮ ਚਲਾ ਰਹੇ ਮੁਖ ਚੋਣ ਕਮਿਸ਼ਨਰ ਖ਼ਿਲਾਫ਼ ਦੇਸ਼ ਅੰਦਰ ਜੋਰਦਾਰ ਰੋਸ ਉੱਠਿਆ ਹੋਇਆ ਹੈ। ਉਸ ਦੇ ਅਸਤੀਫੇ ਨੂੰ ਲੈ ਕੇ ਦਿੱਲੀ ਸਮੇਤ ਪੂਰੇ ਦੇਸ਼ ਅੰਦਰ ਰੋਜ਼ ਹਜ਼ਾਰਾਂ ਦੀ ਗਿਣਤੀ ’ਚ ਲੋਕ ਸੜਕਾਂ ’ਤੇ ਨਿਕਲ ਰਹੇ ਹਨ। ਡਾ. ਪਰਵਿੰਦਰ ਸਿੰਘ ਪੰਡੋਰੀ ਅਤੇ ਬਲਕਾਰ ਸਿੰਘ ਦੁਧਾਲਾ ਨੇ ਕਿਹਾ ਕਿ ਮੋਦੀ ਸਰਕਾਰ ਸਭਨਾਂ ਸੰਸਥਾਵਾਂ ਦੀ ਰਸਮੀ ਤੇ ਬਚੀ ਖੁਚੀ ਖੁਦ-ਮੁਖਤਿਆਰੀ ਨੂੰ ਵੀ ਪੈਰਾਂ ਹੇਠ ਰੋਲ ਕੇ ਪੂਰੀ ਤਰ੍ਹਾਂ ਆਪਣੇ ਮੁਕੰਮਲ ਕੰਟਰੋਲ ਹੇਠ ਕਰ ਰਹੀ ਹੈ ਤੇ ਇਹ ਦੇ ਲਈ ਨਿਯਮਾਂ ਕਾਨੂੰਨਾਂ ਦੀਆਂ ਵੀ ਧੱਜੀਆਂ ਉਡਾ ਰਹੀ ਹੈ। ਇਸ ਮੌਕੇ ਜਗਤਾਰ ਸਿੰਘ ਕਰਮਪੁਰਾ, ਸਰੋਜ ਬਾਲਾ, ਪ੍ਰਬੋਧ ਕੁਮਾਰ, ਮਾਸਟਰ ਸੁੱਚਾ ਸਿੰਘ ਅਜਨਾਲਾ, ਰਾਜਵਿੰਦਰ ਸਿੰਘ ਸੋਹੀ , ਬਲਬੀਰ ਸਿੰਘ ਮੂਧਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਵ. ਮੋਨਿਕਾ ਅਵਸਥੀ ਦੀ ਯਾਦ ’ਚ ਹੁਸ਼ਿਆਰ ਵਿਦਿਆਰਥੀਆਂ ਲਈ ਵਜ਼ੀਫ਼ਿਆਂ ਦੀ ਸ਼ੁਰੂਆਤ ਅਗਲੀ ਖ਼ਬਰ ਬੱਲ ਕਲਾਂ ਇੰਡਸਟਰੀਅਲ ਏਰੀਆ ’ਚ ਸੀਵਰੇਜ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਮੀਟਿੰਗ
Ad Position 24