12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਡੀ.ਏ.ਵੀ. ਸਿੱਖਿਆ ਮਹਿਲਾ ਕਾਲਜ ’ਚ ਸਵੱਛਤਾ ਮੁਹਿੰਮ ਤਹਿਤ ਪਾਰਟ ਪੇਂਟਿੰਗ ਅਤੇ ਸਫਾਈ ਮੁਹਿੰਮ ਸਬੰਧੀ ਕੈਂਪ

ਅੰਮ੍ਰਿਤਸਰ, 11 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਸਥਾਨਕ ਸੰਸਥਾ ਡੀ. ਏ.

Ad Position 21
No active advertisement
ਅਜੀਤ ਡੈਸਕ 12-10-2026
ਅੰਮ੍ਰਿਤਸਰ, 11 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਸਥਾਨਕ ਸੰਸਥਾ ਡੀ.ਏ.ਵੀ. ਸਿੱਖਿਆ ਮਹਿਲਾ ਕਾਲਜ ਬੇਰੀ ਗੇਟ ਅੰਮ੍ਰਿਤਸਰ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ. ਨੀਰਜਾ ਗੌਤਮ ਦੀ ਅਗਵਾਈ ਹੇਠ ਰਾਸ਼ਟਰੀ ਸੇਵਾ ਯੋਜਨਾ ਇਕਾਈ ਵਲੋਂ ਸਵੱਛਤਾ ਮੁਹਿੰਮ ਤਹਿਤ ਇਕ ਰੋਜ਼ਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਉਦੇਸ਼ ਵਿਦਿਆਰਥਣਾਂ ’ਚ ਸਵੱਛਤਾ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਰਚਨਾਤਮਕ ਗਤੀਵਿਧੀਆਂ ਰਾਹੀਂ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਦੇਣਾ ਸੀ। ਕੈਂਪ ਦੌਰਾਨ ਐੱਨ.ਐੱਸ.ਐੱਸ. ਪ੍ਰੋਗਰਾਮ ਅਧਿਕਾਰੀ ਡਾ. ਸਵਿਤਾ ਰਾਮਪਾਲ ਅਤੇ ਐੱਨ.ਐੱਸ.ਐੱਸ. ਕਮੇਟੀ ਦੀ ਮੈਂਬਰ ਸ੍ਰੀਮਤੀ ਸਿਮਰਨਪ੍ਰੀਤ ਕੌਰ ਭਾਟੀਆ ਦੇ ਸਹਿਯੋਗ ਨਾਲ ਵਿਦਿਆਰਥਣਾਂ ਨੇ ਪਾਟ ਪੇਂਟਿੰਗ ਗਤੀਵਿਧੀ ’ਚ ਉਤਸ਼ਾਹਪੂਰਵਕ ਹਿੱਸਾ ਲਿਆ। ਇਸ ਗਤੀਵਿਧੀ ਰਾਹੀਂ ਵਿਦਿਆਰਥਣਾਂ ਨੇ ਆਪਣੀ ਰਚਨਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਸਾਧਾਰਨ ਗਮਲਿਆਂ ਨੂੰ ਆਕਰਸ਼ਕ ਰੂਪ ਪ੍ਰਦਾਨ ਕੀਤਾ। ਇਸ ਦੇ ਨਾਲ ਹੀ ਕਾਲਜ ਕੈਂਪਸ ਵਿਚ ਸਫਾਈ ਮੁਹਿੰਮ ਚਲਾ ਕੇ ਸਵੱਛਤਾ ਬਣਾਈ ਰੱਖਣ ਦਾ ਸੁਨੇਹਾ ਦਿੱਤਾ ਗਿਆ। ਇਸ ਇਕ ਰੋਜ਼ਾ ਕੈਂਪ ਵਿਚ ਲਗਭਗ 20 ਵਿਦਿਆਰਥਣਾਂ ਨੇ ਹਿੱਸਾ ਲਿਆ ਅਤੇ ਵੱਖ-ਵੱਖ ਗਤੀਵਿਧੀਆਂ ’ਚ ਸਰਗਰਮ ਯੋਗਦਾਨ ਪਾਇਆ। ਕਾਰਜਕਾਰੀ ਪ੍ਰਿੰਸੀਪਲ ਡਾ. ਨੀਰਜਾ ਗੌਤਮ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਵੱਛਤਾ ਸਿਰਫ਼ ਨਿੱਜੀ ਜ਼ਿੰਮੇਵਾਰੀ ਹੀ ਨਹੀਂ, ਸਗੋਂ ਸਮਾਜਿਕ ਜ਼ਿੰਮੇਵਾਰੀ ਵੀ ਹੈ । ਇਹ ਕੈਂਪ ਵਿਦਿਆਰਥਣਾਂ ’ਚ ਸਵੱਛਤਾ, ਸੌਂਦਰਯ ਬੋਧ ਅਤੇ ਸਮਾਜਿਕ ਚੇਤਨਾ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ’ਚ ਇਕ ਸਾਰਥਕ ਯਤਨ ਰਿਹਾ ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਦੀ ਇਸ਼ਿਤਾ ਸੂਦ ਦਾ ਜ਼ਿਲ੍ਹੇ ’ਚੋਂ ਮੋਹਰੀ ਸਥਾਨ ਅਗਲੀ ਖ਼ਬਰ ਸ਼ਹੀਦ ਭਾਈ ਹਰਪਾਲ ਸਿੰਘ ਬੱਬਰ ਦਾ 40ਵਾਂ ਸ਼ਹੀਦੀ ਸਮਾਗਮ ਕੱਲ੍ਹ ਨੂੰ ਪਿੰਡ ਸੁਲਤਾਨਵਿੰਡ ਵਿਖੇ ਪੈਣਗੇ ਸ੍ਰੀ ਅਖੰਡ ਪਾਠ...
Ad Position 24