12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ ਅਤੇ ਪੰਜਾਬ ਵਪਾਰ ਮੰਡਲ ਨੇ ਡਿਪਟੀ ਕਮਿਸ਼ਨਰ ਸਟੇਟ ਟੈਕਸ ਨੂੰ ਸੌਂਪਿਆ ਮੰਗ ਪੱਤਰ

ਅੰਮ੍ਰਿਤਸਰ, 12 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਅੰਮ੍ਰਿਤਸਰ ਅਤੇ ਪੰਜਾਬ ਵਪਾਰ ਮੰਡਲ ਵਲੋਂ ਸਾਂਝੇ ਤੌਰ ’ਤੇ ਰਾਜਵਿੰਦਰ ਕੌਰ ਡਿਪਟੀ ਕਮਿਸ਼ਨਰ ਸਟੇਟ ਟੈਕਸ ਅੰਮ੍ਰਿਤਸਰ ਡਵੀਜ਼ਨ ਨਾਲ ਮੁਲਾਕਾਤ ਕੀਤੀ। ਮੀਟਿੰਗ ਦੀ ਅਗਵਾਈ ਪਿਆਰਾ ਲਾਲ ਸੇਠ (ਪ੍ਰਧਾਨ, ਪੰਜਾਬ ਵਪਾਰ ਮੰਡਲ), ਸੁਰਿੰਦਰ ਦੁੱਗਲ, ਸੰਦੀਪ ਖੋਸਲਾ (ਪ੍ਰਧਾਨ ਕੈਟ ਅੰਮ੍ਰਿਤਸਰ) ਅਤੇ ਸੰਦੀਪ ਧਵਨ (ਜਨਰਲ ਸਕੱਤਰ ਕੈਟ ਅੰਮ੍ਰਿਤਸਰ) ਨੇ ਕੀਤੀ।

Ad Position 21
No active advertisement
ਅਜੀਤ ਡੈਸਕ 13-10-2026
ਅੰਮ੍ਰਿਤਸਰ, 12 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਅੰਮ੍ਰਿਤਸਰ ਅਤੇ ਪੰਜਾਬ ਵਪਾਰ ਮੰਡਲ ਵਲੋਂ ਸਾਂਝੇ ਤੌਰ ’ਤੇ ਰਾਜਵਿੰਦਰ ਕੌਰ ਡਿਪਟੀ ਕਮਿਸ਼ਨਰ ਸਟੇਟ ਟੈਕਸ ਅੰਮ੍ਰਿਤਸਰ ਡਵੀਜ਼ਨ ਨਾਲ ਮੁਲਾਕਾਤ ਕੀਤੀ। ਮੀਟਿੰਗ ਦੀ ਅਗਵਾਈ ਪਿਆਰਾ ਲਾਲ ਸੇਠ (ਪ੍ਰਧਾਨ, ਪੰਜਾਬ ਵਪਾਰ ਮੰਡਲ), ਸੁਰਿੰਦਰ ਦੁੱਗਲ, ਸੰਦੀਪ ਖੋਸਲਾ (ਪ੍ਰਧਾਨ ਕੈਟ ਅੰਮ੍ਰਿਤਸਰ) ਅਤੇ ਸੰਦੀਪ ਧਵਨ (ਜਨਰਲ ਸਕੱਤਰ ਕੈਟ ਅੰਮ੍ਰਿਤਸਰ) ਨੇ ਕੀਤੀ। ਮੀਟਿੰਗ ਦੌਰਾਨ ਉਕਤ ਆਗੂਆਂ ਨੇ ਕਿਹਾ ਕਿ ਜੀ. ਐਸ. ਟੀ. ਵਿਭਾਗ ਨੇ ਉਨ੍ਹਾਂ ਉਦਯੋਗਾਂ ਨੂੰ ਨੋਟਿਸ ਜਾਰੀ ਕੀਤੇ ਹਨ ਜਿਨ੍ਹਾਂ ਨੇ ਸੋਲਰ ਪਾਵਰ ਪਲਾਂਟ ਲਗਾਏ ਹਨ। ਉਨ੍ਹਾਂ ਮੰਗ ਕੀਤੀ ਕਿ ਧਾਰਾ 17 (5) ਦੇ ਤਹਿਤ ਸੋਲਰ ਪਲਾਂਟਾਂ ’ਤੇ ਲਈ ਗਈ ਆਈ. ਟੀ. ਸੀ. ਵਿਆਜ ਸਮੇਤ ਵਾਪਸ ਕੀਤੀ ਜਾਵੇ। ਕੈਟ ਵਲੋਂ ਜੀ. ਐਸ. ਟੀ. ਮਾਹਿਰ ਸੀ. ਏ. ਵਿਨਮਰ ਗੁਪਤਾ, ਸੀ. ਏ. ਵਿਭੋਰ ਗੁਪਤਾ ਅਤੇ ਸੰਦੀਪ ਖੋਸਲਾ ਪ੍ਰਧਾਨ ਕੈਟ ਅੰਮ੍ਰਿਤਸਰ ਨੇ ਦਲੀਲ ਦਿੰਦੇ ਹੋਏ ਕਿਹਾ ਕਿ ਨੈੱਟ ਮੀਟਰਿੰਗ ’ਚ ਪੀ. ਐਸ. ਪੀ . ਸੀ. ਐਲ. ਨੂੰ ਬਿਜਲੀ ਦੀ ਵਿਕਰੀ ਸ਼ਾਮਲ ਨਹੀਂ ਹੈ, ਸਿਰਫ਼ ਬੈਂਕਿੰਗ/ਐਡਜਸਟਮੈਂਟ ਹੁੰਦੀ ਹੈ। ਸੋਲਰ ਪਾਵਰ ਪਲਾਂਟ, ਪਲਾਂਟ ਅਤੇ ਮਸ਼ੀਨਰੀ ਹੈ, ਅਚੱਲ ਜਾਇਦਾਦ ਨਹੀਂ, ਇਸ ਲਈ ਧਾਰਾ 17 (5) ਲਾਗੂ ਨਹੀਂ ਹੁੰਦੀ। ਵਿਆਜ ਸਮੇਤ 100 ਫੀਸਦੀ ਆਈ. ਟੀ. ਸੀ. ਵਾਪਸ ਕਰਨ ਦੀ ਮੰਗ ਕਰਨਾ ਕਾਨੂੰਨੀ ਤੌਰ ’ਤੇ ਸਹੀ ਨਹੀਂ ਹੈ। ਇਸ ਮੌਕੇ ਪਿਆਰਾ ਲਾਲ ਸੇਠ, ਸੁਰਿੰਦਰ ਦੁੱਗਲ, ਸੰਦੀਪ ਖੋਸਲਾ ਅਤੇ ਸੰਦੀਪ ਧਵਨ ਨੇ ਮੰਗ ਕੀਤੀ ਕਿ ਤਿਉਹਾਰਾਂ ਦਾ ਸੀਜ਼ਨ ਨੇੜੇ ਆ ਰਿਹਾ ਹੈ ਅਤੇ ਇਸ ਮਹੀਨੇ ਜੀ. ਐਸ. ਟੀ. ਵਾਧਾ 22 ਫੀਸਦੀ ਹੈ, ਇਸ ਲਈ ਵਪਾਰੀਆਂ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ । ਇਸ ਮੌਕੇ ਰਾਜਵਿੰਦਰ ਕੌਰ ਨੇ ਭਰੋਸਾ ਦਿੱਤਾ ਕਿ ਕਿਸੇ ਵੀ ਉਦਯੋਗਪਤੀ ਜਾਂ ਵਪਾਰੀ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ, ਇਸ ’ਤੇ ਪੂਰੀ ਤਰ੍ਹਾਂ ਵਿਚਾਰ ਕੀਤਾ ਜਾਵੇਗਾ ਅਤੇ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਅਜੀਤ ਵਿਦਿਆਲਯ ਸਕੂਲ ਵਿਖੇ ਤਾਈਕਵਾਂਡੋ ਦੇ ਟਰਾਇਲ ਕਰਵਾਏ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਕੌਂਸਲਰ ਦੀ ਵਾਰਡ ਨੰ: 14 ਤੋਂ ਚੋਣ ਲੜ ਚੁੱਕੇ ਅਜੇ ਮਹਿਰਾ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਿਲ
Ad Position 24