12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਮਿੱਟੀ ਦੇ ਦੀਵਿਆਂ ਦੀ ਵਿੱਕਰੀ ’ਤੇ ਟਿਕੀਆਂ ਸੈਂਕੜੇ ਪਰਿਵਾਰਾਂ ਦੀਆਂ ਖ਼ੁਸ਼ੀਆਂ ਚਾਈਨੀਜ਼ ਰੰਗ-ਬਰੰਗੀਆਂ ਲੜੀਆਂ ਕਰ ਰਹੀਆਂ ਦੀਵਿਆਂ ਦੀ ਲਾਟ ਨੂੰ ਮੱਧਮ

ਅੰਮ੍ਰਿਤਸਰ, 12 ਅਕਤੂਬਰ (ਸੁਰਿੰਦਰ ਕੋਛੜ)-ਨਵੇਂ ਯੁੱਗ ਦੀ ਹਵਾ ਪੁਰਾਣੇ ਰੀਤੀ-ਰਿਵਾਜਾਂ ਨੂੰ ਪਿੱਛੇ ਧੱਕਣ ’ਤੇ ਤੁਲੀ ਹੋਈ ਹੈ। ਤਿਉਹਾਰਾਂ ਦੇ ਸੀਜ਼ਨ ਦੌਰਾਨ ਘਰਾਂ ਨੂੰ ਰੁਸ਼ਨਾਉਣ ਲਈ ਭਾਰਤੀ ਬਾਜ਼ਾਰ ’ਚ ਧਾਕ ਜਮ੍ਹਾ ਚੁੱਕੀਆਂ ਚਾਈਨੀਜ਼ ਰੰਗ-ਬਰੰਗੀਆਂ ਲੜੀਆਂ ਨੇ ਰਿਵਾਇਤੀ ਢੰਗ ਨਾਲ ਬਣਾਏ ਜਾਂਦੇ ਇਨ੍ਹਾਂ ਮਿੱਟੀ ਦੇ ਦੀਵਿਆਂ ਦੀ ਮੰਗ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।

Ad Position 21
No active advertisement
ਚੀਕਣੀ ਮਿੱਟੀ ਦੇ ਦੀਵੇ ਬਣਾ ਕੇ ਧੁੱਪ ’ਚ ਸੁਕਾਉਂਦੀ ਇਕ ਮਹਿਲਾ। ਤਸਵੀਰ : ਹਰਜੀਤ ਸਿੰਘ 13-10-2026
ਅੰਮ੍ਰਿਤਸਰ, 12 ਅਕਤੂਬਰ (ਸੁਰਿੰਦਰ ਕੋਛੜ)-ਨਵੇਂ ਯੁੱਗ ਦੀ ਹਵਾ ਪੁਰਾਣੇ ਰੀਤੀ-ਰਿਵਾਜਾਂ ਨੂੰ ਪਿੱਛੇ ਧੱਕਣ ’ਤੇ ਤੁਲੀ ਹੋਈ ਹੈ। ਤਿਉਹਾਰਾਂ ਦੇ ਸੀਜ਼ਨ ਦੌਰਾਨ ਘਰਾਂ ਨੂੰ ਰੁਸ਼ਨਾਉਣ ਲਈ ਭਾਰਤੀ ਬਾਜ਼ਾਰ ’ਚ ਧਾਕ ਜਮ੍ਹਾ ਚੁੱਕੀਆਂ ਚਾਈਨੀਜ਼ ਰੰਗ-ਬਰੰਗੀਆਂ ਲੜੀਆਂ ਨੇ ਰਿਵਾਇਤੀ ਢੰਗ ਨਾਲ ਬਣਾਏ ਜਾਂਦੇ ਇਨ੍ਹਾਂ ਮਿੱਟੀ ਦੇ ਦੀਵਿਆਂ ਦੀ ਮੰਗ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਰ ਪਰਿਵਾਰਾਂ ਦੀਆਂ ਖ਼ੁਸ਼ੀਆਂ ਇਨ੍ਹਾਂ ਦੀ ਵਿੱਕਰੀ ‘ਤੇ ਟਿਕੀਆਂ ਹੋਈਆਂ ਹਨ ਪਰ ਆਧੁਨਿਕਤਾ ਅਤੇ ਸਸਤੀਆਂ ਚਾਈਨੀਜ਼ ਲਾਈਟਾਂ ਦੀ ਚਮਕ-ਦਮਕ ਕਾਰਨ ਮਿੱਟੀ ਦੇ ਦੀਵਿਆਂ ਦੀ ਘਟ ਰਹੀ ਵਿੱਕਰੀ ਨੇ ਸਦੀਆਂ ਪੁਰਾਣੇ ਇਸ ਕਿੱਤੇ ਨਾਲ ਜੁੜੇ ਸੈਂਕੜੇ ਪਰਿਵਾਰਾਂ ਦੇ ਸਾਹਮਣੇ ਆਰਥਿਕ ਸੰਕਟ ਖੜ੍ਹਾ ਕਰ ਦਿੱਤਾ ਹੈ। ਇਸ ਦੇ ਮੱਦੇਨਜ਼ਰ ਸਮਾਜ ਸੇਵੀਆਂ ਅਤੇ ਬੁੱਧੀਜੀਵੀਆਂ ਵਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਵਾਤਾਵਰਨ ਪੱਖੀ ਅਤੇ ਸਾਡੀ ਸਭਿਆਚਾਰਕ ਵਿਰਾਸਤ ਦਾ ਹਿੱਸਾ ਰਹੇ ਮਿੱਟੀ ਦੇ ਦੀਵਿਆਂ ਨੂੰ ਤਰਜੀਹ ਦੇਣ । ਮਿੱਟੀ ਦੇ ਦੀਵੇ ਬਣਾਉਣ ਵਾਲੇ ਘੁਮਿਆਰ ਹਰ ਸਾਲ ਦੀਵਾਲੀ ਦੇ ਤਿਉਹਾਰ ਮੌਕੇ ਦੋ-ਤਿੰਨ ਮਹੀਨੇ ਪਹਿਲਾਂ ਹੀ ਦੀਵੇ ਅਤੇ ਹੋਰ ਪੂਜਾ ਦਾ ਸਾਮਾਨ ਬਣਾਉਣਾ ਸ਼ੁਰੂ ਕਰ ਦਿੰਦੇ ਹਨ। ਮਿੱਟੀ ਲਿਆਉਣ, ਉਸ ਨੂੰ ਗੁੰਨ੍ਹਣ, ਚੱਕ ’ਤੇ ਦੀਵੇ ਘੜਨ ਅਤੇ ਆਵੀ (ਭੱਠੀ) ’ਚ ਪਕਾਉਣ ਤੱਕ ਦੀ ਸਾਰੀ ਪ੍ਰਕਿਰਿਆ ਬੇਹੱਦ ਮਿਹਨਤ ਮੰਗਦੀ ਹੈ। ਕਾਰੀਗਰਾਂ ਦਾ ਕਹਿਣਾ ਹੈ ਕਿ ਮਹਿੰਗੀ ਮਿੱਟੀ, ਬਾਲਣ ਅਤੇ ਹੱਡ-ਭੰਨਵੀਂ ਮਸ਼ੱਕਤ ਦੇ ਬਾਵਜੂਦ ਉਨ੍ਹਾਂ ਨੂੰ ਦੀਵਿਆਂ ਦਾ ਬਣਦਾ ਮੁੱਲ ਵੀ ਨਹੀਂ ਮਿਲ ਰਿਹਾ। ਉਨ੍ਹਾਂ ਦੀ ਸਾਲ ਭਰ ਦੀ ਕਮਾਈ ਅਤੇ ਤਿਉਹਾਰਾਂ ਦੀਆਂ ਖ਼ੁਸ਼ੀਆਂ ਇਨ੍ਹਾਂ ਦੀਵਿਆਂ ਦੀ ਵਿੱਕਰੀ ’ਤੇ ਹੀ ਨਿਰਭਰ ਹੁੰਦੀਆਂ ਹਨ ਪਰ ਵਿੱਕਰੀ ਘਟਣ ਕਾਰਨ ਹੁਣ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਵੀ ਔਖਾ ਹੋ ਗਿਆ ਹੈ। ਇਨ੍ਹਾਂ ਚੁਨੌਤੀਆਂ ਦੇ ਬਾਵਜੂਦ ਚਮਕਦੀਆਂ ਲਾਈਟਾਂ ਨੂੰ ਟੱਕਰ ਦੇਣ ਲਈ ਅੰਮ੍ਰਿਤਸਰ ਦੀ ਆਬਾਦੀ ਛੋਟਾ ਹਰੀਪੁਰਾ ਦੇ ਮੁਹੱਲਾ ਘੁਮਿਆਰਾਂ ’ਚ ਮਿੱਟੀ ਦੇ ਰੰਗੀਨ ਦੀਵੇ ਵੱਡੀ ਗਿਣਤੀ ’ਚ ਤਿਆਰ ਕੀਤੇ ਜਾ ਰਹੇ ਹਨ। ਮਿੱਟੀ ਦੇ ਦੀਵੇ ਬਣਾਉਣ ਵਾਲੇ ਕੁਝ ਕਾਰੀਗਰਾਂ ਮੁਤਾਬਿਕ ਭਾਵੇਂ ਕਿ ਮਿੱਟੀ ਦੇ ਦੀਵਿਆਂ ਦੀ ਥਾਂ ਚੀਨੀ ਦੀਵਿਆਂ ਅਤੇ ਲੜੀਆਂ ਨੇ ਲੈ ਲਈ ਹੈ ਪਰ ਇਸ ਦੇ ਬਾਵਜੂਦ ਦੀਵਾਲੀ ਲਈ ਵਿਸ਼ੇਸ਼ ਤੌਰ ’ਤੇ ਦੂਜੇ ਸ਼ਹਿਰਾਂ ਤੇ ਸੂਬਿਆਂ ਦੇ ਲੋਕਾਂ ਵਲੋਂ ਹੁਣ ਤੋਂ ਹੀ ਮਿੱਟੀ ਦੇ ਬਣੇ ਦੀਵਿਆਂ ਦੀ ਖ਼ਰੀਦਦਾਰੀ ਸ਼ੁਰੂ ਕਰ ਦਿੱਤੀ ਗਈ ਹੈ। ਉਕਤ ਕਾਰੀਗਰਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ’ਚ ਚੀਕਣੀ ਮਿੱਟੀ ਨਾਲ ਦੀਵੇ ਤਿਆਰ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ ਦੀਵਾਲੀ ਦੀ ਪੂਜਾ ’ਚ ਸ਼ਾਮਿਲ ਕਰਨਾ ਪੰਜਾਬ, ਹਿਮਾਚਲ ਅਤੇ ਜੰਮੂ-ਕਸ਼ਮੀਰ ਸੂਬਿਆਂ ਦੇ ਲੋਕ ਸ਼ੁੱਭ ਮੰਨਦੇ ਹਨ। ਜਦਕਿ ਪੰਜਾਬ ਤੋਂ ਬਾਹਰ ਹੋਰਨਾਂ ਸੂਬਿਆਂ ’ਚ ਮਸ਼ੀਨ ਨਾਲ ਚੂਨਾ ਮਿੱਟੀ ਦੇ ਦੀਵੇ ਬਣਾਏ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਉਕਤ ਮੁਹੱਲੇ ’ਚੋਂ ਵੱਡੀ ਗਿਣਤੀ ’ਚ ਮਿੱਟੀ ਦੇ ਦੀਵੇ ਹਿਮਾਚਲ ਪ੍ਰਦੇਸ਼, ਸ੍ਰੀਨਗਰ, ਜੰਮੂ, ਪਠਾਨਕੋਟ, ਗੁਰਦਾਸਪੁਰ ਆਦਿ ਸ਼ਹਿਰਾਂ ’ਚ ਦੁਕਾਨਦਾਰਾਂ ਦੀ ਮੰਗ ਅਨੁਸਾਰ ਭੇਜੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੁਰਾਣੀ ਚਲੀ ਆ ਰਹੀ ਰਵਾਇਤ ਮੁਤਾਬਿਕ ਦੀਵਾਲੀ ਮੌਕੇ ਵਧੇਰੇਤਰ ਲੋਕਾਂ ਵਲੋਂ ਮਿੱਟੀ ਨਾਲ ਤਿਆਰ ਦੀਵਿਆਂ ’ਚ ਸਰ੍ਹੋਂ ਦਾ ਤੇਲ ਪਾ ਕੇ ਆਪਣੇ ਘਰਾਂ, ਦੁਕਾਨਾਂ ਅਤੇ ਧਾਰਮਿਕ ਸਥਾਨਾਂ ਦੇ ਅੰਦਰ ਬਾਹਰ ਜਗਾਇਆ ਜਾਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਸੀ.ਜੇ.ਪੀ. ਨੇ ਜੰਤਰ-ਮੰਤਰ ’ਤੇ ਪ੍ਰਦਰਸ਼ਨ ਲਈ ਦਿੱਲੀ ਪੁਲਿਸ ਤੋਂ ਮਨਜ਼ੂਰੀ ਮੰਗੀ-24 ਘੰਟਿਆਂ ਦਾ ਦਿੱਤਾ ਅਲਟੀਮੇਟਮ ਅਗਲੀ ਖ਼ਬਰ ਪਿਤਾ ਪੁਰਖੀ ਪਲਾਟ ’ਤੇ ਧੱਕੇਸ਼ਾਹੀ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਵਿਰੋਧੀ ਧਿਰ ਨੇ ਲਗਾਏ ਦੋਸ਼ਾਂ ਨੂੰ ਨ...
Ad Position 24