ਰਾਯਨ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਹਰਸੀਰਤ ਕੌਰ ਦੀ ਵਿਸ਼ਵ ਪੱਧਰੀ ਪ੍ਰਾਪਤੀ
ਅੰਮ੍ਰਿਤਸਰ, 12 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਰਾਯਨ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਹਰਸੀਰਤ ਕੌਰ ਨੇ ਚੇਅਰਮੈਨ ਡਾ. ਏ.
ਅੰਮ੍ਰਿਤਸਰ, 12 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਰਾਯਨ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਹਰਸੀਰਤ ਕੌਰ ਨੇ ਚੇਅਰਮੈਨ ਡਾ. ਏ. ਐਫ. ਪਿੰਟੋ ਅਤੇ ਮੈਨੇਜਿੰਗ ਡਾਇਰੈਕਟਰ ਡਾ. ਗ੍ਰੇਸ ਪਿੰਟੋ ਦੀ ਅਗਵਾਈ ਹੇਠ ਜੌਨ ਲੌਕ ਇੰਸਟੀਚਿਊਟ 2026 ਗਲੋਬਲ ਲੇਖ ਪੁਰਸਕਾਰ ਫਿਲਾਸਫੀ ਸ਼੍ਰੇਣੀ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰ: ਕੰਚਨ ਮਲਹੋਤਰਾ ਨੇ ਦੱਸਿਆ ਕਿ ਗਲੋਬਲ ਲੇਖ ਪੁਰਸਕਾਰ ਵਿੱਚ 183 ਦੇਸ਼ਾਂ ਦੇ 100,227 ਪ੍ਰਤੀਯੋਗੀਆਂ ਨੇ ਹਿੱਸਾ ਲਿਆ ਸੀ। ਸਾਰੀਆਂ ਯੋਗ ਐਂਟਰੀਆਂ ਦੇ ਸਖ਼ਤ ਮੁਲਾਂਕਣ ਤੋਂ ਬਾਅਦ ਚੁਣੇ ਗਏ ਚੋਟੀ ਦੇ 17.5 ਫੀਸਦੀ ਪ੍ਰਤੀਯੋਗੀਆਂ ’ਚ ਹਰਸੀਰਤ ਕੌਰ ਸ਼ਾਮਿਲ ਸੀ, ਜਿਸ ਨੂੰ ਮੇਅਫੇਅਰ, ਲੰਡਨ ਵਿਖੇ ਆਯੋਜਿਤ ਵੱਕਾਰੀ ਬਲੈਕ-ਟਾਈ ਐਵਾਰਡ ਸਮਾਰੋਹ ਅਤੇ ਗਾਲਾ ਡਿਨਰ ਲਈ ਸੱਦਾ ਦਿੱਤਾ ਗਿਆ ਸੀ, ਜਿਥੇ ਹਰੇਕ ਸ਼੍ਰੇਣੀ ਦੇ ਜੇਤੂਆਂ ਅਤੇ ਸਮੁੱਚੇ ਗ੍ਰੈਂਡ ਪ੍ਰਾਈਜ਼ ਦਾ ਐਲਾਨ ਕੀਤਾ ਗਿਆ ਸੀ। ਇਸ ਮੌਕੇ ਦੁਨੀਆ ਭਰ ਦੇ ਹੁਨਰਮੰਦ ਨੌਜਵਾਨਾਂ ਨੂੰ ਸਿਰਫ਼ ਸੱਦੇ ਵਾਲੀ ਅਕਾਦਮਿਕ ਕਾਨਫਰੰਸ ਲਈ ਇਕੱਠੇ ਕੀ ਤਾ। ਹਰਸੀਰਤ ਨੂੰ ਇਸ ਅੰਤਰਰਾਸ਼ਟਰੀ ਮੰਚ ’ਤੇ ਉਸ ਦੀ ਧਿਆਨ ਦੇਣ ਯੋਗ ਪ੍ਰਾਪਤੀ ਨੂੰ ਮਾਨਤਾ ਦਿੰਦੇ ਹੋਏ ਜੌਨ ਲੌਕ ਇੰਸਟੀਚਿਊਟ ਗਲੋਬਲ ਲੇਖ ਪੁਰਸਕਾਰ ਵਿਚ ਪ੍ਰਸ਼ੰਸਾ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਕੰਚਨ ਮਲਹੋਤਰਾ ਨੇ ਹਰਸੀਰਤ ਨੂੰ ਇਸ ਅੰਤਰਰਾਸ਼ਟਰੀ ਪ੍ਰਾਪਤੀ ਲਈ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।