12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਪਿਤਾ ਪੁਰਖੀ ਪਲਾਟ ’ਤੇ ਧੱਕੇਸ਼ਾਹੀ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਵਿਰੋਧੀ ਧਿਰ ਨੇ ਲਗਾਏ ਦੋਸ਼ਾਂ ਨੂੰ ਨਕਾਰਿਆ

ਅਟਾਰੀ, ਅੰਮ੍ਰਿਤਸਰ, 12 ਅਕਤੂਬਰ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਸਰਹੱਦੀ ਪਿੰਡ ਬੱਚੀਵਿੰਡ ਵਿਖੇ ਪਲਾਟ ਦੇ ਕਬਜ਼ੇ ਨੂੰ ਲੈ ਕੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸ਼ਰਨਪਾਲ ਸਿੰਘ ਬੱਚੀਵਿੰਡ ਅਤੇ ਪਿੰਡ ਦੇ ਹੀ ਕੁਝ ਵਿਅਕਤੀਆਂ ਦਰਮਿਆਨ ਸਥਿਤੀ ਉਸ ਵਕਤ ਤਨਾਅ ਪੂਰਨ ਹੋ ਗਈ ਜਦੋਂ ਦੋਵਾਂ ਧਿਰਾਂ ਵਲੋਂ ਪਲਾਟ ’ਤੇ ਆਪਣਾ-ਆਪਣਾ ਹੱਕ ਜਤਾਉਂਦਿਆਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਡੀ.

Ad Position 21
No active advertisement
ਪੀੜਤ ਸੁਖਦੇਵ ਸਿੰਘ ਅਤੇ ਉਸ ਦੀ ਪਤਨੀ ਡੀਐਸਪੀ ਜਗਬੀਰ ਸਿੰਘ ਨੂੰ ਹੱਡ ਬੀਤੀ ਸੁਣਾਉਂਦੇ ਹੋਏ। ਤਸਵੀਰਾਂ ਗੁਰਦੀਪ ਸਿੰਘ ਅਟਾਰੀ। ਦੂਜੀ ਧਿਰ ਦੇ ਸ਼ਰਨਪਾਲ ਸਿੰਘ ਆਪਣਾ ਪੱਖ ਦੱਸਦੇ ਹੋਏ। ਤਸਵੀਰਾਂ ਗੁਰਦੀਪ ਸਿੰਘ ਅਟਾਰੀ 13-10-2026
ਅਟਾਰੀ, ਅੰਮ੍ਰਿਤਸਰ, 12 ਅਕਤੂਬਰ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਸਰਹੱਦੀ ਪਿੰਡ ਬੱਚੀਵਿੰਡ ਵਿਖੇ ਪਲਾਟ ਦੇ ਕਬਜ਼ੇ ਨੂੰ ਲੈ ਕੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸ਼ਰਨਪਾਲ ਸਿੰਘ ਬੱਚੀਵਿੰਡ ਅਤੇ ਪਿੰਡ ਦੇ ਹੀ ਕੁਝ ਵਿਅਕਤੀਆਂ ਦਰਮਿਆਨ ਸਥਿਤੀ ਉਸ ਵਕਤ ਤਨਾਅ ਪੂਰਨ ਹੋ ਗਈ ਜਦੋਂ ਦੋਵਾਂ ਧਿਰਾਂ ਵਲੋਂ ਪਲਾਟ ’ਤੇ ਆਪਣਾ-ਆਪਣਾ ਹੱਕ ਜਤਾਉਂਦਿਆਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਡੀ.ਐਸ.ਪੀ. ਜਗਬੀਰ ਸਿੰਘ ਨੇ ਮੌਕੇ ’ਤੇ ਪੁੱਜ ਕੇ ਦੋਨਾਂ ਧਿਰਾਂ ਨੂੰ ਸ਼ਾਂਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਵਾਸੀ ਪਿੰਡ ਬੱਚੀਵਿੰਡ ਨੇ ਦੋਸ਼ ਲਗਾਏ ਹਨ ਕਿ ਉਹ ਪਿਛਲੇ ਕਈ ਸਾਲਾਂ ਤੋਂ ਆਪਣੇ ਜੱਦੀ ਪੁਸ਼ਤੀ ਪਲਾਟ 2 ਕਨਾਲਾਂ 5 ਮਰਲੇ ਉੱਤੇ ਕਾਬਜ਼ ਹਨ, ਜਿੱਥੇ ਉਨ੍ਹਾਂ ਦਾ ਘਰ ਅਤੇ ਚਾਰਦੀਵਾਰੀ ਬਣੀ ਹੋਈ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਕਿਸਾਨ ਆਗੂ ਸ਼ਰਨਪਾਲ ਸਿੰਘ ਜੋ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਆੜ ਹੇਠ 150 ਦੇ ਕਰੀਬ ਵਿਅਕਤੀ ਲਿਆ ਕੇ ਪਲਾਟ ਦੀਆਂ ਧੱਕੇ ਨਾਲ ਕੰਧ ਢਾਹ ਦਿੱਤੀਆਂ ਅਤੇ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਾਲ ਨਵੀਂ ਨੀਂਹ ਧਰ ਕੇ ਉਸ ਉਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਸੁਖਦੇਵ ਸਿੰਘ ਨੇ ਦੋਸ਼ ਲਾਇਆ ਕਿ ਵਿਰੋਧ ਕਰਨ ’ਤੇ ਉਨ੍ਹਾਂ ਨਾਲ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਬਦਸਲੂਕੀ ਕੀਤੀ ਗਈ, ਦਾੜ੍ਹੀ ਖਿੱਚੀ ਗਈ, ਧਮਕੀਆਂ ਦਿੱਤੀਆਂ । ਉਨ੍ਹਾਂ ਪ੍ਰਸ਼ਾਸਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਨਸਾਫ਼ ਦੀ ਗੁਹਾਰ ਲਾਈ ਹੈ। ਇਸ ਸਬੰਧੀ ਵਿਰੋਧੀ ਧਿਰ ਕਿਸਾਨ ਯੂਨੀਅਨ ਆਗੂ ਸ਼ਰਨਪਾਲ ਸਿੰਘ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਕੰਮ ਕਰਨ ਵਾਲੇ ਲੋਕ ਹਨ, ਸਾਡੇ ਕੋਲ ਇਸ ਪਲਾਟ ਦੀ 30 ਮਰਲੇ ਦੀ ਰਜਿਸਟਰੀ ਵੀ ਹੈ । ਉਨ੍ਹਾਂ ਕਿਹਾ ਕਿ ਸਾਡੇ ਪਿਤਾ ਮੁਖਤਾਰ ਸਿੰਘ ਨੇ ਇਹ ਜਗ੍ਹਾ 1999 ਵਿਚ ਦੂਲਾ ਸਿੰਘ ਤੋਂ ਖ਼ਰੀਦੀ ਸੀ ਅਤੇ ਅਦਾਲਤ ਵਲੋਂ ਉਨ੍ਹਾਂ ਦੇ ਹੱਕ ਵਿਚ ਮਾਲਕਾਨਾ ਹੱਕ ਦੀ ਡਿਗਰੀ ਵੀ ਜਾਰੀ ਕੀਤੀ ਗਈ ਹੈ। ਜੇਕਰ ਸੁਖਦੇਵ ਸਿੰਘ ਕੋਲ ਕੋਈ ਕਾਗਜਾਤ ਹਨ ਤਾਂ ਉਹ ਪੇਸ਼ ਕਰਨ। ਇਸ ਮਾਮਲੇ ਸੰਬੰਧੀ ਡੀ . ਐਸ.ਪੀ. ਜਗਬੀਰ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਅਤੇ ਸ਼ਰਨਪਾਲ ਸਿੰਘ ਦੋਵਾਂ ਵਲੋਂ ਦਰਖਾਸਤਾਂ ਦਿੱਤੀਆਂ ਗਈਆਂ ਹਨ। ਸ਼ਰਨਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ 30 ਮਰਲੇ ਜ਼ਮੀਨ ਦੀ ਰਜਿਸਟਰੀ ਕਰਵਾਈ ਹੈ, ਜਦਕਿ ਦੂਜੀ ਧਿਰ ਇਸ ਨੂੰ ਆਪਣਾ ਹਿੱਸਾ ਦੱਸ ਰਹੀ ਹੈ। ਉਹਨਾਂ ਕਿਹਾ ਕਿ ਪੁਲਿਸ ਵਲੋਂ ਦੋਵਾਂ ਧਿਰਾਂ ਦੇ ਕਾਗਜ਼ ਪੱਤਰ ਅਤੇ ਮਾਲ ਮਹਿਕਮੇ (ਪਟਵਾਰੀ) ਤੋਂ ਰਿਪੋਰਟ ਮੰਗਵਾਈ ਜਾ ਰਹੀ ਹੈ। ਸਾਰੀ ਸਥਿਤੀ ਨੂੰ ਤਸਦੀਕ ਕਰਕੇ ਮਾਲ ਰਿਕਾਰਡ ਦੇ ਆਧਾਰ ’ਤੇ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। 12 ਏਐਸਆਰ66 ਪੀੜਤ ਸੁਖਦੇਵ ਸਿੰਘ ਅਤੇ ਉਸ ਦੀ ਪਤਨੀ ਡੀਐਸਪੀ ਜਗਬੀਰ ਸਿੰਘ ਨੂੰ ਹੱਡ ਬੀਤੀ ਸੁਣਾਉਂਦੇ ਹੋਏ। ਤਸਵੀਰਾਂ ਗੁਰਦੀਪ ਸਿੰਘ ਅਟਾਰੀ। 12 ਏਐਸਆਰ67 ਦੂਜੀ ਧਿਰ ਦੇ ਸ਼ਰਨਪਾਲ ਸਿੰਘ ਆਪਣਾ ਪੱਖ ਦੱਸਦੇ ਹੋਏ। ਤਸਵੀਰਾਂ ਗੁਰਦੀਪ ਸਿੰਘ ਅਟਾਰੀ
Ad Position 22
No active advertisement
ਪਿਛਲੀ ਖ਼ਬਰ ਮਿੱਟੀ ਦੇ ਦੀਵਿਆਂ ਦੀ ਵਿੱਕਰੀ ’ਤੇ ਟਿਕੀਆਂ ਸੈਂਕੜੇ ਪਰਿਵਾਰਾਂ ਦੀਆਂ ਖ਼ੁਸ਼ੀਆਂ ਚਾਈਨੀਜ਼ ਰੰਗ-ਬਰੰਗੀਆਂ ਲੜੀਆਂ ਕਰ ਰਹੀਆਂ... ਅਗਲੀ ਖ਼ਬਰ ਗੁਰੂ ਨਾਨਕ ਦੇਵ ’ਵਰਸਿਟੀ ਵਿਖੇ ਅੰਮ੍ਰਿਤਸਰ ਦੀ 450ਵੀਂ ਵਰ੍ਹੇਗੰਢ ਨੂੰ ਸਮਰਪਿਤ ਹੁਨਰ ਮੇਲਾ ਕਰਵਾਇਆ
Ad Position 24