20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਚੌਥੇ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ‘ਧਾਰਿਮਕ ਗਿਆਨ ਪਰਖ ਮੁਕਾਬਲੇ’ ’ਚੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਦੀ ਟੀਮ ਰਹੀ ਅੱਵਲ

ਅੰਮ੍ਰਿਤਸਰ, 20 ਅਕਤੂਬਰ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਰਾਮਦਾਸ ਅਵਤਾਰ ਪੁਰਬ ਕਮੇਟੀ ਵਲੋਂ ਅੰਮ੍ਰਿਤਸਰ ਦੇ ਬਾਨੀ ਸ੍ਰੀ ਗੁਰੂ ਰਾਮ ਦਾਸ ਜੀ ਦੇ 492ਵੇਂ ਅਵਤਾਰ ਪੁਰਬ ਦੇ ਸੰਬੰਧ ਵਿਚ ਕਰਾਏ ਜਾ ਰਹੇ ਅੰਤਰ ਸਕੂਲ ਧਾਰਮਿਕ ਮੁਕਾਬਲਿਆਂ ਦੌਰਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਵਿਖੇ ਕਰਵਾਏ ਧਾਰਮਿਕ ਗਿਆਨ ਪਰਖ ਮੁਕਾਬਲੇ ਵਿਚੋਂ ਮੇਜ਼ਬਾਨ ਸਕੂਲ ਦੀ ਟੀਮ ਜੇਤੂ ਰਹੀ। ਇਸ ਮੁਕਾਬਲੇ ਵਿਚ ਵੱਖ ਵੱਖ 17 ਸਕੂਲਾਂ ਤੋਂ 51 ਵਿਦਿਆਰਥੀਆਂ ਨੇ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 21-10-2026
ਅੰਮ੍ਰਿਤਸਰ, 20 ਅਕਤੂਬਰ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਰਾਮਦਾਸ ਅਵਤਾਰ ਪੁਰਬ ਕਮੇਟੀ ਵਲੋਂ ਅੰਮ੍ਰਿਤਸਰ ਦੇ ਬਾਨੀ ਸ੍ਰੀ ਗੁਰੂ ਰਾਮ ਦਾਸ ਜੀ ਦੇ 492ਵੇਂ ਅਵਤਾਰ ਪੁਰਬ ਦੇ ਸੰਬੰਧ ਵਿਚ ਕਰਾਏ ਜਾ ਰਹੇ ਅੰਤਰ ਸਕੂਲ ਧਾਰਮਿਕ ਮੁਕਾਬਲਿਆਂ ਦੌਰਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਵਿਖੇ ਕਰਵਾਏ ਧਾਰਮਿਕ ਗਿਆਨ ਪਰਖ ਮੁਕਾਬਲੇ ਵਿਚੋਂ ਮੇਜ਼ਬਾਨ ਸਕੂਲ ਦੀ ਟੀਮ ਜੇਤੂ ਰਹੀ। ਇਸ ਮੁਕਾਬਲੇ ਵਿਚ ਵੱਖ ਵੱਖ 17 ਸਕੂਲਾਂ ਤੋਂ 51 ਵਿਦਿਆਰਥੀਆਂ ਨੇ ਭਾਗ ਲਿਆ। ਪ੍ਰਿੰ: ਸਤਬੀਰ ਕੌਰ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸਿੱਖ ਵਿਦਵਾਨ ਕੁਲਵੰਤ ਸਿੰਘ ਗੁਗਨਾਨੀ ਨੇ ਜੱਜ਼ ਦੇ ਫ਼ਰਜ ਅਤੇ ਸੁਸਾਇਟੀ ਮੈਂਬਰਾਂ ਦਰਸ਼ਨ ਸਿੰਘ ਸੰਧੂ ਅਤੇ ਸੁਰਿੰਦਰ ਸਿੰਘ ਸੋਹਲ ਨੇ ਮੁਕਾਬਲੇ ਦੇ ਕਨਵੀਨਰ ਦੀ ਜ਼ਿੰਮੇਵਾਰੀ ਨਿਭਾਈ ਅਤੇ ਨਰਿੰਦਰਜੀਤ ਸਿੰਘ ਤੇ ਹਰਜਿੰਦਰ ਸਿੰਘ ਕਲਸੀ ਨੇ ਇਨਾਮਾਂ ਦੀ ਸੇਵਾ ਕੀਤੀ। ਇਸ ਮੁਕਾਬਲੇ ਵਿਚ ਪਹਿਲਾ ਸਥਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਨੇ ਪ੍ਰਾਪਤ ਕੀਤਾ। ਜਦੋਂਕਿ ਦੂਸਰਾ ਸਥਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਵਿੰਡ ਲਿੰਕ ਰੋਡ ਅਤੇ ਤੀਸਰਾ ਖ਼ਾਲਸਾ ਕਾਲਜ ਗਰਲਜ਼ ਸ. ਸ. ਸਕੂਲ ਨੇ ਪ੍ਰਾਪਤ ਕੀਤਾ। ਇਸ ਦੌਰਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਰਣਜੀਤ ਐਵੀਨਿਊ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ. ਟੀ. ਰੋਡ ਦੇ ਵਿਦਿਆਰਥੀਆਂ ਨੇ ਹੌਸਲਾ ਵਧਾਊ ਇਨਾਮ ਪ੍ਰਾਪਤ ਕੀਤੇ। ਮੁਕਾਬਲੇ ’ਚੋਂ ਜੇਤੂ ਰਹੀਆਂ ਟੀਮਾਂ ਨੂੰ ਸਨਮਾਨਿਤ ਕਰਦਿਆਂ ਪ੍ਰਬੰਧਕਾਂ ਵਲੋਂ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਪ੍ਰਿੰ: ਅਜੀਤ ਸਿੰਘ ਬਸਰਾ, ਜਸਪਾਲ ਸਿੰਘ ਢਿੱਲੋਂ, ਐੱਸ. ਐੱਸ. ਸੋਹਲ, ਜੋਗਿੰਦਰ ਸਿੰਘ ਟੰਡਨ, ਡਾ: ਆਤਮਜੀਤ ਸਿੰਘ ਬਸਰਾ, ਭਾਈ ਗੁਰਬਖ਼ਸ਼ ਸਿੰਘ ਬੱਗਾ, ਗਿਆਨੀ ਅੰਮ੍ਰਿਤਪਾਲ ਸਿੰਘ, ਗੁਰਵਿੰਦਰ ਸਿੰਘ ਰੇਲਵੇ, ਸਤਵਿੰਦਰ ਸਿੰਘ ਅਤੇ ਹਰਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਵਰਨਕਾਰਾਂ ਦੀ ਸੁਰੱਖਿਆ ਸੰਬੰਧੀ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਅਗਲੀ ਖ਼ਬਰ ਈਰਾਨ-ਅਮਰੀਕਾ ਗੱਲਬਾਤ ’ਚ ਖੜੋਤ ਦਰਮਿਆਨ ਪਾਕਿਸਤਾਨੀ ਫ਼ੌਜ ਮੁਖੀ ਮੁਨੀਰ ਪੁੱਜੇ ਤਹਿਰਾਨ
Ad Position 24