ਰੇਲਵੇ ਬੋਰਡ ਦੇ ਮੈਂਬਰ (ਇਨਫਰਾਸਟ੍ਰੱਕਚਰ) ਵਿਵੇਕ ਕੁਮਾਰ ਗੁਪਤਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 24 ਅਕਤੂਬਰ (ਜਸਵੰਤ ਸਿੰਘ ਜੱਸ)-ਰੇਲਵੇ ਬੋਰਡ ਨਵੀਂ ਦਿੱਲੀ ਦੇ ਮੈਂਬਰ (ਇਨਫਰਾਸਟ੍ਰੱਕਚਰ) ਸ੍ਰੀ ਵਿਵੇਕ ਕੁਮਾਰ ਗੁਪਤਾ ਅੱਜ ਸ਼ਾਮ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਇਸ ਮੌਕੇ ਰੇਲਵੇ ਦੇ ਡੀ.
ਅੰਮ੍ਰਿਤਸਰ, 24 ਅਕਤੂਬਰ (ਜਸਵੰਤ ਸਿੰਘ ਜੱਸ)-ਰੇਲਵੇ ਬੋਰਡ ਨਵੀਂ ਦਿੱਲੀ ਦੇ ਮੈਂਬਰ (ਇਨਫਰਾਸਟ੍ਰੱਕਚਰ) ਸ੍ਰੀ ਵਿਵੇਕ ਕੁਮਾਰ ਗੁਪਤਾ ਅੱਜ ਸ਼ਾਮ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਇਸ ਮੌਕੇ ਰੇਲਵੇ ਦੇ ਡੀ.ਆਰ.ਐਮ. ਫਿਰੋਜ਼ਪੁਰ ਸ੍ਰੀ ਸੰਜੀਵ ਕੁਮਾਰ ਅਤੇ ਉੱਤਰੀ ਰੇਲਵੇ ਦੇ ਅਧਿਕਾਰੀ ਸੈਲੇਸ਼ ਕੁਮਾਰ ਮਿਸ਼ਰਾ ਤੇ ਸੁਮਿੱਤ ਕੁਮਾਰ ਖੁੱਲਰ ਵੀ ਨਾਲ ਸਨ। ਦਰਸ਼ਨ ਕਰਨ ਉਪ੍ਰੰਤ ਸ੍ਰੀ ਵਿਵੇਕ ਕੁਮਾਰ ਗੁਪਤਾ ਨੂੰ ਸੂਚਨਾ ਕੇਂਦਰ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਰੂਬੀ, ਸੂਚਨਾ ਕੇਂਦਰ ਦੇ ਅਧਿਕਾਰੀਆਂ ਤਜਿੰਦਰ ਪਾਲ ਸਿੰਘ ਤੇ ਜਰਮਨਜੀਤ ਸਿੰਘ ਵਲੋਂ ਸ੍ਰੀ ਹਰਿਮੰਦਰ ਸਾਹਿਬ ਦਾ ਸੁੰਦਰ ਮਾਡਲ ਅਤੇ ਧਾਰਿਮਕ ਪੁਸਤਕਾਂ ਭੇਟ ਕਰਕੇ ਸਨਮਾਨ ਕੀਤਾ ਗਿਆ।