26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਚੋਰ ਦੁਕਾਨਦਾਰ ਔਰਤ ਦੀਆਂ ਵਾਲੀਆਂ ਖੋਹ ਕੇ ਭੱਜੇ

ਚੌਂਕ ਮਹਿਤਾ, 25 ਅਕਤੂਬਰ (ਧਰਮਿੰਦਰ ਸਿੰਘ ਭੰਮਰਾ)-ਚੋਰਾਂ ਦੇ ਵਲੋਂ ਦੁਕਾਨ ’ਤੇ ਬੈਠੀ ਇਕ ਬਜ਼ੁਰਗ ਔਰਤ ਦੀਆਂ ਵਾਲੀਆਂ ਝਪਟ ਲੈਣ ਦੀ ਵਾਰਦਾਤ ਸਾਹਮਣੇ ਆਈ ਹੈ। ਸਥਾਨਕ ਕਸਬਾ ਚੌਂਕ ਮਹਿਤਾ ਵਿਖੇ ਇਕ ਜਨਰਲ ਸਟੋਰ ਦੀ ਮਾਲਕ ਮਾਤਾ ਸੁਰਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਜਾਨਾ ਦੀ ਤਰ੍ਹਾਂ ਉਹ ਆਪਣੀ ਦੁਕਾਨ ’ਤੇ ਬੈਠੇ ਸਨ।

Ad Position 21
No active advertisement
ਅਜੀਤ ਡੈਸਕ 26-10-2026
ਚੌਂਕ ਮਹਿਤਾ, 25 ਅਕਤੂਬਰ (ਧਰਮਿੰਦਰ ਸਿੰਘ ਭੰਮਰਾ)-ਚੋਰਾਂ ਦੇ ਵਲੋਂ ਦੁਕਾਨ ’ਤੇ ਬੈਠੀ ਇਕ ਬਜ਼ੁਰਗ ਔਰਤ ਦੀਆਂ ਵਾਲੀਆਂ ਝਪਟ ਲੈਣ ਦੀ ਵਾਰਦਾਤ ਸਾਹਮਣੇ ਆਈ ਹੈ। ਸਥਾਨਕ ਕਸਬਾ ਚੌਂਕ ਮਹਿਤਾ ਵਿਖੇ ਇਕ ਜਨਰਲ ਸਟੋਰ ਦੀ ਮਾਲਕ ਮਾਤਾ ਸੁਰਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਜਾਨਾ ਦੀ ਤਰ੍ਹਾਂ ਉਹ ਆਪਣੀ ਦੁਕਾਨ ’ਤੇ ਬੈਠੇ ਸਨ। ਸ਼ਾਮ ਕਰੀਬ 5:20 ਮਿੰਟ ਤੇ ਮੋਟਰਸਾਈਕਲ ਸਵਾਰ 2 ਵਿਅਕਤੀ ਦੁਕਾਨ ਦੇ ਸਾਹਮਣੇ ਰੁਕਦੇ ਹਨ, ਜਿਨ੍ਹਾਂ ਦੇ ’ਚੋਂ ਇਕ ਵਿਅਕਤੀ ਕੁਝ ਸਮਾਨ ਲੈਣ ਦੇ ਬਹਾਨੇ ਦੁਕਾਨ ਦੇ ਅੰਦਰ ਆਉਂਦਾ ਹੈ ਅਤੇ ਸਾਮਾਨ ਲੈਣ ਤੋਂ ਬਾਅਦ ਵਾਪਸ ਬਾਹਰ ਨਹੀਂ ਜਾਂਦਾ। ਉਕਤ ਵਿਅਕਤੀ ਦੀ ਨੀਅਤ ਤੇ ਸ਼ੱਕ ਹੋਣ ਕਰਕੇ ਜਦ ਮੈਂ ਉਸ ਨੂੰ ਬਾਹਰ ਜਾਣ ਲਈ ਕਿਹਾ ਤਾਂ ਉਹ ਵਿਅਕਤੀ ਮੇਰੇ ਕੰਨਾਂ ਦੀਆਂ ਵਾਲੀਆਂ ਝਪਟ ਕੇ ਫੌਰਨ ਦੌੜ ਗਿਆ ਅਤੇ ਬਾਹਰ ਮੋਟਰਸਾਈਕਲ ’ਤੇ ਬੈਠੇ ਆਪਣੇ ਦੂਜੇ ਸਾਥੀ ਦੇ ਪਿੱਛੇ ਬੈਠ ਕੇ ਦੋਵੇਂ ਰਫੂਚੱਕਰ ਹੋ ਗਏ। ਬਜ਼ੁਰਗ ਮਾਤਾ ਦੇ ਪਤੀ ਠੇਕੇਦਾਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਮਾਤਾ ਜੀ ਦੇ ਵਲੋਂ ਵਿਰੋਧ ਕਰਨ ਦੇ ਬਾਵਜੂਦ ਉਹ ਵਿਅਕਤੀ ਵਾਲੀਆਂ ਝਪਟ ਕੇ ਲੈ ਗਏ ਇਸ ਸ਼ੋਰ ਸ਼ਰਾਬੇ ਦੀ ਆਵਾਜ਼ ਸੁਣ ਕੇ ਸਾਡੇ ਗੁਆਂਢੀ ਦੁਕਾਨ ਤੇ ਆ ਗਏ, ਲੇਕਿਨ ਉਕਤ ਚੋਰਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਉਨਾਂ ਚਿੰਤਾ ਜਾਹਿਰ ਕਰਦਿਆਂ ਆਖਿਆ ਕਿ ਅੱਜ ਦੇ ਸਮੇਂ ਵਿਚ ਕ੍ਰਾਈਮ ਬਹੁਤ ਜਿਆਦਾ ਵੱਧ ਚੁੱਕਾ ਹੈ, ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਅੰਦਰ ਬੈਠ ਕੇ ਵੀ ਮਹਿਫੂਜ ਨਹੀਂ ਹਨ। ਇਸ ਲਈ ਪ੍ਰਸ਼ਾਸਨ ਨੂੰ ਸੁਹਿਰਦ ਹੋਣ ਦੀ ਲੋੜ ਹੈ, ਲੋਕਲ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਉਨ੍ਹਾਂ ਮੰਗ ਕੀਤੀ ਕਿ ਸਥਾਨਕ ਕਸਬੇ ਦੀਆਂ ਮੁੱਖ ਗਲੀਆਂ ਅਤੇ ਬਾਜ਼ਾਰਾਂ ਵਿਚ ਪੁਲਿਸ ਦੀ ਗਸ਼ਤ ਵਧਾਈ ਜਾਵੇ ।
Ad Position 22
No active advertisement
ਪਿਛਲੀ ਖ਼ਬਰ ਗੁ: ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਰੰਭ ਹੋਇਆ ਰਾਗ ਦਰਬਾਰ-ਪੜਤਾਲ ਸ਼ਬਦ ਗਾਇਨ ਕੀਰਤਨ ਦਰਬਾਰ ਅਗਲੀ ਖ਼ਬਰ ਭਗਵਾਨ ਮਹਾਂਰਿਸ਼ੀ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਮੁੱਖ ਮੰਤਰੀ ਭਗਵੰਤ ਸਿੰ...
Ad Position 24