26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਬਲੋਚ ਕਾਰਕੁਨ ਫ਼ਰਹਾ ਬਲੋਚ ਦਾ ਪਾਕਿਸਤਾਨੀ ਹਕੂਮਤ ਖ਼ਿਲਾਫ਼ ਤਿੱਖਾ ਬਿਆਨ–‘ਮੈਨੂੰ ਪਾਕਿਸਤਾਨੀ ਕਹਿਣਾ ਮੇਰੀ ਤੌਹੀਨ’

ਅੰਮ੍ਰਿਤਸਰ, 25 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਬਲੋਚ ਕਾਰਕੁਨ ਫ਼ਰਹਾ ਬਲੋਚ ਨੇ ਇਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਪਾਕਿਸਤਾਨੀ ਹਕੂਮਤ ਅਤੇ ਫ਼ੌਜ ’ਤੇ ਤਿੱਖੇ ਨਿਸ਼ਾਨੇ ਵਿੰਨ੍ਹੇ ਹਨ । ਆਪਣੇ 2 ਮਿੰਟ 50 ਸੈਕੰਡ ਦੇ ਵੀਡੀਓ ਸੰਦੇਸ਼ ’ਚ ਉਸ ਨੇ ਸਪਸ਼ਟ ਤੌਰ ’ਤੇ ਕਿਹਾ ਕਿ ਉਹ ਪਾਕਿਸਤਾਨੀ ਨਹੀਂ ਹੈ ਅਤੇ ਉਸ ਦਾ ਨਾਮ ਪਾਕਿਸਤਾਨ ਨਾਲ ਜੋੜਨਾ ਉਸ ਲਈ ਇਕ ਵੱਡੀ ਤੌਹੀਨ ਹੈ।

Ad Position 21
No active advertisement
ਵੀਡੀਓ ਸੰਦੇਸ਼ ਦੌਰਾਨ ਫ਼ਰਹਾ ਬਲੋਚ। ਤਸਵੀਰ ਰਾਹੀਂ : ਸੁਰਿੰਦਰ ਕੋਛੜ 26-10-2026
ਅੰਮ੍ਰਿਤਸਰ, 25 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਬਲੋਚ ਕਾਰਕੁਨ ਫ਼ਰਹਾ ਬਲੋਚ ਨੇ ਇਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਪਾਕਿਸਤਾਨੀ ਹਕੂਮਤ ਅਤੇ ਫ਼ੌਜ ’ਤੇ ਤਿੱਖੇ ਨਿਸ਼ਾਨੇ ਵਿੰਨ੍ਹੇ ਹਨ । ਆਪਣੇ 2 ਮਿੰਟ 50 ਸੈਕੰਡ ਦੇ ਵੀਡੀਓ ਸੰਦੇਸ਼ ’ਚ ਉਸ ਨੇ ਸਪਸ਼ਟ ਤੌਰ ’ਤੇ ਕਿਹਾ ਕਿ ਉਹ ਪਾਕਿਸਤਾਨੀ ਨਹੀਂ ਹੈ ਅਤੇ ਉਸ ਦਾ ਨਾਮ ਪਾਕਿਸਤਾਨ ਨਾਲ ਜੋੜਨਾ ਉਸ ਲਈ ਇਕ ਵੱਡੀ ਤੌਹੀਨ ਹੈ। ਫ਼ਰਹਾ ਨੇ ਕਿਹਾ ਕਿ ਪਾਕਿਸਤਾਨੀ ਪ੍ਰਸ਼ਾਸਨ ਦਾ ਡਰ ਹੁਣ ਖ਼ਤਮ ਹੋ ਚੁੱਕਿਆ ਹੈ। ਬਲੋਚਿਸਤਾਨ ’ਚ ਹੋ ਰਹੇ ਜ਼ੁਲਮਾਂ ਦਾ ਜ਼ਿਕਰ ਕਰਦਿਆਂ ਫ਼ਰਹਾ ਨੇ ਕਿਹਾ ਕਿ ਪਾਕਿਸਤਾਨੀ ਰਾਜ ਦੀ ਪਛਾਣ ਸਿਰਫ਼ ਜ਼ੁਲਮ, ਮੌਤ ਅਤੇ ਹਨੇਰਾ ਬਣ ਚੁੱਕੀ ਹੈ। ਉਸ ਨੇ ਦੋਸ਼ ਲਗਾਇਆ ਕਿ ਉਸ ਦੀ ਆਵਾਜ਼ ਨੂੰ ਦਬਾਉਣ ਲਈ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਅਤੇ ਹੋਰ ਏਜੰਸੀਆਂ ਵਲੋਂ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਉਸ ਨੇ ਇਹ ਵੀ ਕਿਹਾ ਕਿ ਉਸ ਦੀ ਲੋਕੇਸ਼ਨ ਟਰੇਸ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਅਤੇ ਉਸ ਨੂੰ ‘ਮਾਜਿਦਾ’ ਵਰਗੇ ਝੂਠੇ ਨਾਂ ਦਿੱਤੇ ਗਏ ਹਨ। ਫ਼ਰਹਾ ਬਲੋਚ ਨੇ ਸਪੱਸ਼ਟ ਕੀਤਾ ਕਿ ਉਹ ਨਾ ਤਾਂ ਭਾਰਤੀ ਨਾਗਰਿਕ ਹਨ ਅਤੇ ਨਾ ਹੀ ਕਿਸੇ ਦੀ ਏਜੰਟ, ਪਰ ਜਦੋਂ ਕੋਈ ਉਸ ਨੂੰ ਭਾਰਤੀ ਕਹਿੰਦਾ ਹੈ ਤਾਂ ਉਸ ਨੂੰ ਮਾਣ ਮਹਿਸੂਸ ਹੁੰਦਾ ਹੈ । 25 ਏਐਸਆਰ30 ਵੀਡੀਓ ਸੰਦੇਸ਼ ਦੌਰਾਨ ਫ਼ਰਹਾ ਬਲੋਚ। ਤਸਵੀਰ ਰਾਹੀਂ : ਸੁਰਿੰਦਰ ਕੋਛੜ
Ad Position 22
No active advertisement
ਪਿਛਲੀ ਖ਼ਬਰ ਜੀ. ਐਨ. ਡੀ. ਐੱਚ. ਵਿਖੇ ਪ੍ਰਾਈਵੇਟ ਐਂਬੂਲੈਂਸ ਚਾਲਕ ਮਰੀਜ਼ਾਂ ਕੋਲੋਂ ਮਨਮਰਜ਼ੀ ਦੀਆਂ ਕੀਮਤਾਂ ਕਰ ਰਹੇ ਵਸੂਲ ਹਸਪਤਾਲ ਪ... ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਰੇਲਵੇ ਸਟੇਸ਼ਨ ’ਤੇ ਕੀਤੀ ਸਜਾਵਟ
Ad Position 24