ਸਟੈੱਪ ਬਾਏ ਸਟੈੱਪ ਕਿੰਡਰਗਾਰਟਨ ਅਤੇ ਐਕਸਲਸਮ ਹਾਈ ਸਕੂਲ ਵਿਖੇ ਦੀਵਾਲੀ ਨੂੰ ਸਮਰਪਿਤ ਸਮਾਗਮ
ਅੰਮ੍ਰਿਤਸਰ, 31 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਟੈੱਪ ਬਾਏ ਸਟੈੱਪ ਕਿੰਡਰਗਾਰਟਨ ਅਤੇ ‘ਐਕਸਲਸਮ ਹਾਈ ਸਕੂਲ’ ਵਿਖੇ ਦੀਵਾਲੀ ਸਮਾਗਮ ਕਰਵਾਇਆ ਗਿਆ, ਜਿਸ ’ਚ ਪਲੇਅ-ਪੈੱਨ’ ਤੋਂ ਲੈ ਕੇ ਯੂ. ਕੇ.
ਅੰਮ੍ਰਿਤਸਰ, 31 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਟੈੱਪ ਬਾਏ ਸਟੈੱਪ ਕਿੰਡਰਗਾਰਟਨ ਅਤੇ ‘ਐਕਸਲਸਮ ਹਾਈ ਸਕੂਲ’ ਵਿਖੇ ਦੀਵਾਲੀ ਸਮਾਗਮ ਕਰਵਾਇਆ ਗਿਆ, ਜਿਸ ’ਚ ਪਲੇਅ-ਪੈੱਨ’ ਤੋਂ ਲੈ ਕੇ ਯੂ. ਕੇ. ਜੀ. ਤੱਕ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਰਸਮੀ ਤੌਰ ’ਤੇ ਦੀਵਾ ਜਗਾ ਕੇ ਕੀਤੀ ਗਈ ਉਪਰੰਤ ਦਿਲਚਸਪ ਗਤੀਵਿਧੀਆਂ ਕਰਵਾਈਆ ਗਈਆ। ਮਾਪਿਆਂ ਨੇ ਰਚਨਾਤਮਕ ਕਲਾਕ੍ਰਿਤੀਆਂ ਅਤੇ ਮਜ਼ੇਦਾਰ ਖੇਡਾਂ ਵਿਚ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ, ਜਦਕਿ ਬੱਚਿਆਂ ਨੇ ਰੰਗ-ਬਿਰੰਗੀ ਰੰਗੋਲੀ ਬਣਾ ਕੇ ਅਤੇ ਮਠਿਆਈ ਦੇ ਡੱਬਿਆਂ ਨੂੰ ਸਜਾ ਕੇ ਆਪਣੀ ਸਿਰਜਣਾਤਮਕਤਾ ਦਾ ਪ੍ਰਦਰਸ਼ਨ ਕੀਤਾ।ਸੰਗੀਤਕ ਪੇਸ਼ਕਾਰੀ ਅਤੇ ‘ਲਾਈਵ ਜਲੇਬੀ-ਮੇਕਿੰਗ ਕਾਊਂਟਰ’ ਮੁੱਖ ਖਿੱਚ ਦਾ ਕੇਂਦਰ ਸਨ। ਬੱਚਿਆਂ ਦੁਆਰਾ ਬਣਾਈਆਂ ਗਈਆਂ ਵਸਤੂਆਂ ਅਤੇ ਰਚਨਾਤਮਕ ਚੀਜ਼ਾਂ ਦੀ ਪ੍ਰਦਰਸ਼ਨੀ ਵੀ ਇਸ ਸਮਾਗਮ ਦਾ ਇੱਕ ਖ਼ਾਸ ਹਿੱਸਾ ਸੀ। ਪ੍ਰਿੰ: ਗੁਨੀਤਾ ਗਰੇਵਾਲ ਨੇ ਵਿਦਿਆਰਥੀਆ ਅਤੇ ਉਨ੍ਹਾਂ ਦੇ ਮਾਪਿਆ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੰਦੇ ਹੋਏ ਉਸ ਦੇ ਇਤਿਹਾਸ ਤੋਂ ਜਾਣੂ ਕਰਵਾਇਆ।