02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਵਿਧਾਇਕ ਧਾਲੀਵਾਲ, ਵਿਧਾਇਕ ਸ਼ੈਰੀ ਕਲਸੀ ਨੂੰ ‘ਆਪ’ ਵਲੋਂ ਟਿਕਟ ਦੇਣਾ ਜਿੱਤ ਦਾ ਆਗਾਜ਼ ਹੈ-ਗੋਲਡੀ ਬੱਲੇ ਬੱਲੇ

ਅਟਾਰੀ ਸਰਹੱਦ, 1 ਨਵੰਬਰ (ਰਾਜਿੰਦਰ ਸਿੰਘ ਰੂਬੀ)-ਮਾਝੇ ਵਿਚ ਆਮ ਆਦਮੀ ਪਾਰਟੀ ਵਲੋਂ ਅਹਿਮ ਸਥਾਨ ਬਣਾਉਣ ਵਾਲੀਆਂ ਦੋ ਸ਼ਖਸੀਅਤਾਂ ਸਾਬਕਾ ਮੰਤਰੀ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਤੇ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਿਧਾਇਕ ਨੂੰ ਦੁਬਾਰਾ ਅਜਨਾਲਾ ਅਤੇ ਬਟਾਲਾ ਤੋਂ ‘ਆਪ’ ਵਲੋਂ ਟਿਕਟ ਦਿੱਤੇ ਜਾਣ ’ਤੇ ਮਾਝੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਇਸ ਨਾਲ ਮਾਝੇ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਆਗਾਜ ਸ਼ੁਰੂ ਕੀਤਾ ਗਿਆ ਹੈ। ਇਹ ਸ਼ਬਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜ਼ਿਲ੍ਹਾ ਜਨਰਲ ਸਕੱਤਰ ਗੁਰਸ਼ਰਨ ਸਿੰਘ ਗੋਲਡੀ ਬੱਲੇ ਬੱਲੇ ਵਲੋਂ ਕਹੇ ਗਏ ।

Ad Position 21
No active advertisement
ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੂੰ ਵਧਾਈ ਦੇਣ ਮੌਕੇ ਗੁਰਸ਼ਰਨ ਸਿੰਘ ਗੋਲਡੀ ਬੱਲੇ ਬੱਲੇ ਅਤੇ ਸੋਨੂੰ ਅਵਸਥੀ ਅਟਾਰੀ । ਤਸਵੀਰ : ਰਾਜਿੰਦਰ ਸਿੰਘ ਰੂਬੀ 02-11-2026
ਅਟਾਰੀ ਸਰਹੱਦ, 1 ਨਵੰਬਰ (ਰਾਜਿੰਦਰ ਸਿੰਘ ਰੂਬੀ)-ਮਾਝੇ ਵਿਚ ਆਮ ਆਦਮੀ ਪਾਰਟੀ ਵਲੋਂ ਅਹਿਮ ਸਥਾਨ ਬਣਾਉਣ ਵਾਲੀਆਂ ਦੋ ਸ਼ਖਸੀਅਤਾਂ ਸਾਬਕਾ ਮੰਤਰੀ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਤੇ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਿਧਾਇਕ ਨੂੰ ਦੁਬਾਰਾ ਅਜਨਾਲਾ ਅਤੇ ਬਟਾਲਾ ਤੋਂ ‘ਆਪ’ ਵਲੋਂ ਟਿਕਟ ਦਿੱਤੇ ਜਾਣ ’ਤੇ ਮਾਝੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਇਸ ਨਾਲ ਮਾਝੇ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਆਗਾਜ ਸ਼ੁਰੂ ਕੀਤਾ ਗਿਆ ਹੈ। ਇਹ ਸ਼ਬਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜ਼ਿਲ੍ਹਾ ਜਨਰਲ ਸਕੱਤਰ ਗੁਰਸ਼ਰਨ ਸਿੰਘ ਗੋਲਡੀ ਬੱਲੇ ਬੱਲੇ ਵਲੋਂ ਕਹੇ ਗਏ । ਉਨ੍ਹਾਂ ਕਿਹਾ ਕਿ ਬੀਤੇ ਕੱਲ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਆਪਣੇ ਮੌਜੂਦਾ ਵਿਧਾਇਕਾਂ ’ਤੇ ਦਾ ਖੇਡਦਿਆਂ ਤੇ ਉਨ੍ਹਾਂ ਦੀ ਕਾਬਲੀਅਤ ਨੂੰ ਮੱਦੇ ਨਜ਼ਰ ਰੱਖਦਿਆਂ ਜੋ ਪੰਜਾਬ ਅੰਦਰ 40 ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ ਉਹ ਸਾਰੀਆਂ ਦੀਆਂ ਸਾਰੀਆਂ ਆਮ ਆਦਮੀ ਪਾਰਟੀ ਜਿੱਤ ਕੇ ਇੱਕ ਵੱਡੀ ਲੀਡ ਨਾਲ ਪੰਜਾਬ ਵਿਚ ਬਹੁਮਤ ਲਿਆਉਂਦੇ ਦੁਬਾਰਾ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਬਣਾਵੇਗੀ ਗੋਲਡੀ ਬੱਲੇ ਬੱਲੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਦੇ ਵਰਕਰ ਅਹੁਦੇਦਾਰ ਆਪਸੀ ਮੱਤਭੇਦਾਂ ਤੋਂ ਦੂਰ ਹੁੰਦੇ ਹੋਏ ਇਕੱਠੀਆਂ ਹੋ ਕੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਲਈ 24 ਘੰਟੇ ਮਿਹਨਤ ਕਰਦੇ ਹੋਏ ਪੰਜਾਬ ਦੇ ਸਮੁੱਚੇ ਹਲਕਿਆਂ ਵਿਚ ਇਕ ਤਰਫਾ ਜਿੱਤ ਹਾਸਿਲ ਕਰਨਗੇ ਤੇ ਭਗਵੰਤ ਮਾਨ ਵਲੋਂ ਪੰਜਾਬ ਵਾਸੀਆਂ ਨੂੰ ਦਿੱਤੀਆਂ ਜਾ ਰਹੀਆਂ ਬੇਤਿਹਾਸ਼ਾ ਸਕੀਮਾਂ ਦੇ ਲਾਭ ਪ੍ਰਾਪਤ ਕਰਦੇ ਹੋਏ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬਾਕੀ ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਆਉਣ ਵਾਲੀ ਲਿਸਟ ਸਾਫ ਸੁਥਰੇ ਅਕਸ ਵਾਲੇ ਤੇ ਜਿੱਤ ਹਾਸਿਲ ਕਰਨ ਵਾਲੇ ਉਮੀਦਵਾਰਾਂ ਦੀ ਹੋਵੇਗੀ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਸੰਧੂ ਲੋਕਸਭਾ ਇੰਚਾਰਜ ਜਰਨੈਲ ਸਿੰਘ ਢੋਟ, ਸੋਨੂੰ ਅਵਸਤੀ, ਸਕੱਤਰ ਸਿੰਘ ਮਹਾਵਾ, ਬਲਾਕ ਪ੍ਰਧਾਨ ਸਤਵਿੰਦਰ ਸਿੰਘ, ਬਲਾਕ ਪ੍ਰਧਾਨ ਰਾਕੇਸ਼ ਕੁਮਾਰ, ਸਰਪੰਚ ਬਲਜਿੰਦਰ ਸਿੰਘ ਲਾਹੌਰੀਮਲ, ਸੰਦੀਪ ਸਿੰਘ ਹੇਅਰ, ਸਰਪੰਚ ਮੰਗਾ ਸਿੰਘ ਅਚਿੰਤਕੋਟ, ਸਰਬਜੀਤ ਸਿੰਘ ਲਾਹੌਰੀਮਲ, ਤਨਵੀਰ ਸਿੰਘ ਖਾਸਾ ਪਿੰਡ, ਸਰਪੰਚ ਰੁਪਿੰਦਰ ਸਿੰਘ ਚੱਕਮੁਕੰਦ, ਬਲਦੇਵ ਸਿੰਘ ਢੋਡੀਵਿੰਡ, ਸੰਮਤੀ ਮੈਂਬਰ ਬਿਕਰਮਜੀਤ ਸਿੰਘ ਰਣਗੜ੍ਹ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੰਧਾਰ ਨੇ ਛੇ ਮਹੀਨਿਆਂ ਦੌਰਾਨ ਕੀਤਾ 9.75 ਕਰੋੜ ਡਾਲਰ ਦਾ ਨਿਰਯਾਤ ਅਗਲੀ ਖ਼ਬਰ ਅੰਮ੍ਰਿਤਸਰ-ਜੈਨਗਰ ਸਪੈਸ਼ਲ ਤੇ ਫਿਰੋਜ਼ਪੁਰ ਛਾਉਣੀ-ਪਟਨਾ ਸਪੈਸ਼ਲ ’ਚ ਈ-ਟੈਂਡਰ ਰਾਹੀਂ ਐੱਸ. ਐੱਲ. ਆਰ. ਲੀਜ਼ਿੰਗ ਕੰਟਰੈਕਟ
Ad Position 24