02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਦੇਸ਼ ਦੇ ਪਹਿਲੇ ‘ਮਹਾਰਾਜਾ ਰਣਜੀਤ ਸਿੰਘ ਪੈਨੋਰਮਾ’ ਦੀ ਹਾਲਤ ਬਣੀ ਤਰਸਯੋਗ

ਅੰਮ੍ਰਿਤਸਰ, 1 ਨਵੰਬਰ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਗੁਰੂ ਰਾਮਦਾਸ ਜੀ ਦੇ ਨਾਂ ’ਤੇ ਲਗਾਏ ਰਾਮ ਬਾਗ਼ ’ਚ ਉਸਾਰੇ ਗਏ ‘ਮਹਾਰਾਜਾ ਰਣਜੀਤ ਸਿੰਘ ਪੈਨੋਰਮਾ’ ਦੀ ਹਾਲਤ ਪਿਛਲੇ ਲੰਬੇ ਸਮੇਂ ਤੋਂ ਤਰਸਯੋਗ ਬਣੀ ਹੋਈ ਹੈ। ਇਸ ਦੇ ਰੱਖ-ਰਖਾਅ ਲਈ ਕਾਇਮ ਕੀਤੇ ਗਏ ਸੰਬੰਧਿਤ ਵਿਭਾਗਾਂ ਦੀ ਲਾਪਰਵਾਹੀ ਅਤੇ ਨਜ਼ਰ-ਅੰਦਾਜ਼ੀ ਦੇ ਚੱਲਦਿਆਂ ਇਹ ਸਮਾਰਕ ਅੱਜ ਉੱਜੜਿਆ ਹੋਇਆ ਅਤੇ ਲਾਵਾਰਸ ਪ੍ਰਤੀਤ ਹੋ ਰਿਹਾ ਹੈ।

Ad Position 21
No active advertisement
ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਦਾ ਬਾਹਰੀ ਦ੍ਰਿਸ਼। ਤਸਵੀਰ : ਹਰਜੀਤ ਸਿੰਘ 02-11-2026
ਅੰਮ੍ਰਿਤਸਰ, 1 ਨਵੰਬਰ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਗੁਰੂ ਰਾਮਦਾਸ ਜੀ ਦੇ ਨਾਂ ’ਤੇ ਲਗਾਏ ਰਾਮ ਬਾਗ਼ ’ਚ ਉਸਾਰੇ ਗਏ ‘ਮਹਾਰਾਜਾ ਰਣਜੀਤ ਸਿੰਘ ਪੈਨੋਰਮਾ’ ਦੀ ਹਾਲਤ ਪਿਛਲੇ ਲੰਬੇ ਸਮੇਂ ਤੋਂ ਤਰਸਯੋਗ ਬਣੀ ਹੋਈ ਹੈ। ਇਸ ਦੇ ਰੱਖ-ਰਖਾਅ ਲਈ ਕਾਇਮ ਕੀਤੇ ਗਏ ਸੰਬੰਧਿਤ ਵਿਭਾਗਾਂ ਦੀ ਲਾਪਰਵਾਹੀ ਅਤੇ ਨਜ਼ਰ-ਅੰਦਾਜ਼ੀ ਦੇ ਚੱਲਦਿਆਂ ਇਹ ਸਮਾਰਕ ਅੱਜ ਉੱਜੜਿਆ ਹੋਇਆ ਅਤੇ ਲਾਵਾਰਸ ਪ੍ਰਤੀਤ ਹੋ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਦੇਸ਼ ਦੇ ਇਸ ਪਹਿਲੇ ਪੈਨੋਰਮਾ ਦੇ ਬਾਹਰੀ ਹਿੱਸੇ ’ਚ ਨਗਰ ਨਿਗਮ ਵਲੋਂ ਆਪਣੀਆਂ ਕੂੜੇ ਵਾਲੀਆਂ ਟਰਾਲੀਆਂ, ਟਰੱਕ, ਜੇ. ਸੀ. ਬੀ. ਮਸ਼ੀਨਾਂ ਅਤੇ ਹੋਰ ਵਾਹਨ ਖੜ੍ਹੇ ਕੀਤੇ ਜਾ ਰਹੇ ਹਨ। ਇੱਥੇ ਹੀ ਬੱਸ ਨਹੀਂ ਪੈਨੋਰਮਾ ਦੇ ਵੱਡੇ ਹਿੱਸੇ ਨੂੰ ਸਟੋਰ ਵਜੋਂ ਵੀ ਵਰਤੋਂ ’ਚ ਲਿਆਂਦਾ ਜਾ ਰਿਹਾ ਹੈ। ਆਪਣੀ ਟੀਮ ਨਾਲ ‘ਮਹਾਰਾਜਾ ਰਣਜੀਤ ਸਿੰਘ ਪੈਨੋਰਮਾ’ ਵਿਖੇ ਪਹੁੰਚੇ ਸਮਾਜਿਕ ਕਾਰਕੁਨ ਇੰਜ. ਪਵਨ ਸ਼ਰਮਾ ਨੇ ਸਮਾਰਕ ਦੀ ਹਾਲਤ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ 5 ਕਰੋੜ ਰੁਪਇਆਂ ਦੀ ਲਾਗਤ ਨਾਲ ਉਸਾਰੇ ਗਏ ਇਸ ਪੈਨੋਰਮਾ ਦੀ ਹਾਲਤ ਵਲ ਸੰਬੰਧਿਤ ਵਿਭਾਗ ਜਾਂ ਪ੍ਰਸ਼ਾਸਨ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਦੱਸਣਯੋਗ ਹੈ ਕਿ ਪੈਨੋਰਮਾ ’ਚ 67 ਬੁੱਤਾਂ ਵਾਲਾ ਸਿੱਖ-ਦਰਬਾਰ ਸ਼ਾਮਿਲ ਹੈ। ਇੱਥੇ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਤੋਂ ਲੈ ਕੇ ਉਨ੍ਹਾਂ ਦੇ ਗੱਦੀ ’ਤੇ ਬੈਠਣ ਤੱਕ ਅਤੇ ਉਨ੍ਹਾਂ ਦੇ ਜੀਵਨ ’ਚ ਲੜੀਆਂ ਗਈਆਂ ਵੱਖ-ਵੱਖ ਜੰਗਾਂ ਦੀ ਗਾਥਾ ਬਿਆਨ ਕੀਤੀ ਗਈ ਹੈ। ਲਾਹੌਰ ਦੀ ਲੜਾਈ, ਕਾਂਗੜੇ ਦੀ ਲੜਾਈ, ਅਟਕ ਦੇ ਕਿਲ੍ਹੇ ‘ਤੇ ਕਬਜ਼ਾ, ਮੁਲਤਾਨ ‘ਤੇ ਕਬਜ਼ਾ, ਕਸ਼ਮੀਰ ਫਤਿਹ ਦੇ ਦ੍ਰਿਸ਼ ਵੀ ਪੈਨੋਰਮਾ ਹਾਲ ’ਚ ਕੰਧ ਚਿੱਤਰਾਂ ਅਤੇ ਬੁੱਤਾਂ ਰਾਹੀਂ ਦਰਸਾਏ ਗਏ ਹਨ। ਸਾਬਕਾ ਲੋਕ ਸਭਾ ਮੈਂਬਰ ਅਤੇ ਘੱਟ-ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ: ਤਰਲੋਚਨ ਸਿੰਘ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਮਹਾਰਾਜਾ ਰਣਜੀਤ ਸਿੰਘ ਪੈਨੋਰਮਾ’ ਦੇਸ਼ ਦਾ ਦੂਜਾ (ਦੇਸ਼ ਦਾ ਪਹਿਲਾ ਪੈਨੋਰਮਾ ਕੁਰੂਕਸ਼ੇਤਰ ’ਚ ਬਣਾਇਆ ਗਿਆ) ਅਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਦੇਸ਼ ਦਾ ਪਹਿਲਾ ਪੈਨੋਰਮਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪੈਨੋਰਮਾ ਭਾਵੇਂ ਕਿ ਤਤਕਾਲੀ ਸਵ: ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਦੇਣ ਹੈ ਅਤੇ ਉਨ੍ਹਾਂ ਨੇ ਸਵ: ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਤੋਂ ਨਵੰਬਰ 2001 ’ਚ ਇਸ ਨੂੰ ਬਣਾਉਣ ਦੀ ਮਨਜ਼ੂਰੀ ਲਈ ਸੀ, ਪਰ 28 ਫਰਵਰੀ 2002 ਨੂੰ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਉਪਰੰਤ ਪੈਨੋਰਮਾ ਦੇ ਉਦਘਾਟਨ ਦੀ ਸਿਲ ਉਨ੍ਹਾਂ ਵਲੋਂ ਰੱਖੀ ਗਈ।
Ad Position 22
No active advertisement
ਪਿਛਲੀ ਖ਼ਬਰ 10 ਜਨਵਰੀ ਨੂੰ ਮਨਾਇਆ ਜਾਵੇਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ- ਪ੍ਰਧਾਨ ਜਸਵੰਤ ਸਿੰਘ ਅਗਲੀ ਖ਼ਬਰ ਸੁਰਜੀਤ ਸਿੰਘ ਪਹਿਲਵਾਨ ਦੀ ਅਗਵਾਈ ਹੇਠ ਗੁਰਦੁਆਰਾ ਅਟਾਰੀ ਸਾਹਿਬ ਵਿਖੇ ਪੰਜਾਬੀ ਸੂਬਾ ਐਮਰਜੈਂਸੀ ਮੋਰਚਾ ਦਿਵਸ ਮਨਾਇਆ
Ad Position 24