10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਪਰਿਵਾਰ ਪਰਾਮਰਸ਼ ਕੇਂਦਰ ਵਲੋਂ ਡਿਗਨਿਟੀ ਓਲਡ ਏਜ਼ ਹੋਮ ਵਿਖੇ ਦੀਵਾਲੀ ਮਨਾਈ

ਅੰਮ੍ਰਿਤਸਰ, 10 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਮਾਜ ਸੇਵਾ ’ਚ ਮੋਹਰੀ ਫ਼੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵਲੋਂ ਡਿਗਨਿਟੀ ਓਲਡ ਏਜ਼ ਹੋਮ ਵਿਖੇ ‘ਬਜ਼ੁਰਗ ਸਵਾਭਿਮਾਨ ਸਮਾਰੋਹ’ ਦਾ ਆਯੋਜਨ ਦੋਵਾਂ ਸੰਸਥਾਵਾਂ ਦੀ ਪ੍ਰਧਾਨ ਡਾ. ਸਵਰਾਜ ਗਰੋਵਰ ਦੇ ਮਾਰਗਦਰਸ਼ਨ ਹੇਠ ਉਤਸ਼ਾਹ ਨਾਲ ਕੀਤਾ ਗਿਆ ।

Ad Position 21
No active advertisement
ਅਜੀਤ ਡੈਸਕ 11-11-2026
ਅੰਮ੍ਰਿਤਸਰ, 10 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਮਾਜ ਸੇਵਾ ’ਚ ਮੋਹਰੀ ਫ਼੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵਲੋਂ ਡਿਗਨਿਟੀ ਓਲਡ ਏਜ਼ ਹੋਮ ਵਿਖੇ ‘ਬਜ਼ੁਰਗ ਸਵਾਭਿਮਾਨ ਸਮਾਰੋਹ’ ਦਾ ਆਯੋਜਨ ਦੋਵਾਂ ਸੰਸਥਾਵਾਂ ਦੀ ਪ੍ਰਧਾਨ ਡਾ. ਸਵਰਾਜ ਗਰੋਵਰ ਦੇ ਮਾਰਗਦਰਸ਼ਨ ਹੇਠ ਉਤਸ਼ਾਹ ਨਾਲ ਕੀਤਾ ਗਿਆ । ਮੁੱਖ ਮਹਿਮਾਨ ਪ੍ਰਸਿੱਧ ਸਮਾਜ ਸੇਵੀ ਅਤੇ ਇੰਡੀਅਨ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਸੈਮਸਨ ਮਸੀਹ ਨੇ ਕਿਹਾ ਕਿ ਬਜ਼ੁਰਗ ਸਾਡੇ ਪਰਿਵਾਰ ਅਤੇ ਸਮਾਜ ਦੀ ਅਨਮੋਲ ਧਰੋਹਰ ਹਨ। ਸਮਾਜ ਸੇਵਿਕਾ ਅੰਜਨਾ ਸੇਠ ਵਲੋਂ ਵੀ ਬਜ਼ੁਰਗਾਂ ਨੂੰ ਲੋੜੀਂਦਾ ਉਪਯੋਗੀ ਸਮਾਨ ਵੰਡਿਆ ਗਿਆ। ਵਿਸ਼ੇਸ਼ ਮਹਿਮਾਨ ਅਸ਼ਵਨੀ ਸੋਨੀ ਨੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਮਠਿਆਈਆਂ ਵੰਡਦਿਆਂ ਕਿਹਾ ਕਿ ਬਜ਼ੁਰਗਾਂ ਦਾ ਸਤਿਕਾਰ ਹੀ ਸਾਡੇ ਸੰਸਕਾਰਾਂ ਦੀ ਅਸਲ ਪਹਿਚਾਣ ਹੈ। ਡਿਗਨਿਟੀ ਹੋਮ ਦੇ ਸੰਸਥਾਪਕ ਪਵਨੀਤ ਸਿੰਘ ਨੇ ਕਿਹਾ ਕਿ ਇਹ ਬਿਰਧ ਆਸ਼ਰਮ ਹੀ ਮੇਰਾ ਪਰਿਵਾਰ ਹੈ। ਉਨ੍ਹਾਂ ਨੇ ਮਨੀਸ਼ ਅਰੋੜਾ, ਅਤੁਲ ਸ਼ਰਮਾ, ਪੂਨਮ ਸ਼ਰਮਾ ਅਤੇ ਪੂਜਾ ਬੇਰਿੰਗ ਵਲੋਂ ਬਜ਼ੁਰ ਗਾਂ ਦੀ ਕੀਤੀ ਜਾ ਰਹੀ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ। ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਬਜ਼ੁਰਗਾਂ ਦੇ ਚਰਨਾਂ ਵਿਚ ਹੀ ਚਾਰੇ ਧਾਮ ਹਨ। ਇਸ ਮੌਕੇ ਵੀਣਾ ਮਹਾਜਨ, ਸਰੋਜ ਚਾਵਲਾ, ਡਾ. ਪ੍ਰੋ. ਅੰਮ੍ਰਿਤ ਕੌਰ, ਪ੍ਰਿੰਸੀਪਲ ਅੰਮ੍ਰਿਤ ਕਾਲੀਆ, ਯੋਗ ਮਾਹਿਰ ਕੁਲਵਿੰਦਰ ਕੌਰ, ਜਨਕ ਜੋਸ਼ੀ, ਨੀਰੂ ਭਾਟੀਆ ਅਤੇ ਮੰਜੂ ਟੰਡਨ ਨੇ ਕਿਹਾ ਕਿ ਬਜ਼ੁਰਗਾਂ ਦੀ ਸੇਵਾ ਹੀ ਪਰਮ ਧਰਮ ਹੈ। ਤਨੁਜਾ ਗੋਇਲ, ਨਿਰਮਲ ਗੁਪਤਾ, ਰੇਖਾ ਭੱਟੀ, ਰੇਣੂ ਮਹਾਜਨ, ਮਨਦੀਪ ਕੌਰ ਅਤੇ ਰੇਵਾ ਕੁਮਾਰੀ ਨੇ ਕਿਹਾ ਕਿ ਬਜ਼ੁਰਗਾਂ ਦੇ ਸੰਸਕਾਰਾਂ ਦੀ ਰੌਸ਼ਨੀ ਨਾਲ ਹੀ ਸਾਰਾ ਸੰਸਾਰ ਰੌਸ਼ਨ ਹੋ ਸਕਦਾ ਹੈ। ਇਸ ਮੌਕੇ ਸਾਰੇ ਬਜ਼ੁਰਗਾਂ ਨੂੰ ਸ਼ਾਲਾਂ, ਮਿਠਾਈਆਂ ਅਤੇ ਹੋਰ ਤੋਹਫ਼ੇ ਵੰਡੇ ਗਏ।
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਨੇ ਮੇਅਰ ਤੇ ਕਮਿਸ਼ਨਰ ਨੂੰ ਲਿਖਿਆ ਪੱਤਰ ਅਗਲੀ ਖ਼ਬਰ ਲਾਹੌਰ ਦੇ ਕ੍ਰਿਸ਼ਨਾ ਮੰਦਰ ਵਿਖੇ ਸ਼ਰਧਾ ਨਾਲ ਮਨਾਈ ਦੀਵਾਲੀ
Ad Position 24