15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਜਨ ਕਲਿਆਣ ਸੰਗਠਨ ਵਲੋਂ ਡਿਗਨਿਟੀ ਹੋਮ ’ਚ ‘ਸੁਪਨਿਆਂ ਨੂੰ ਉਡਾਣ- ਸੰਸਕਾਰਾਂ ਦੀ ਪਛਾਣ’ ਵਿਸ਼ੇ ’ਤੇ ਪ੍ਰੋਗਰਾਮ

ਅੰਮ੍ਰਿਤਸਰ, 15 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਬਾਲ ਦਿਵਸ ਦੇ ਪਾਵਨ ਮੌਕੇ ’ਤੇ ਜਨ ਕਲਿਆਣ ਸੰਗਠਨ ਵਲੋਂ ਡਿਗਨਿਟੀ ਹੋਮ ’ਚ ਸਿੱਖਿਆ ਪ੍ਰਾਪਤ ਕਰ ਰਹੇ ਸਲੱਮ ਖੇਤਰ ਦੇ ਬੱਚਿਆਂ ਨੂੰ ਪ੍ਰੋਤਸਾਹਿਤ ਅਤੇ ਸੰਸਕਾਰਿਤ ਕਰਨ ਦੇ ਉਦੇਸ਼ ਨਾਲ ਮਿਠਾਈ ਵੰਡ ਸਮੇਤ ‘ਸੁਪਨਿਆਂ ਨੂੰ ਉਡਾਣ-ਸੰਸਕਾਰਾਂ ਦੀ ਪਛਾਣ’ ਵਿਸ਼ੇ ’ਤੇ ਇਕ ਪ੍ਰੇਰਨਾਦਾਇਕ ਪ੍ਰੋਗਰਾਮ ਦਾ ਆਯੋਜਨ ਸੰਸਥਾ ਦੀ ਸੰਸਥਾਪਕ ਡਾ. ਸਵਰਾਜ ਗਰੋਵਰ ਦੀ ਅਗਵਾਈ ਹੇਠ ਕੀਤਾ ਗਿਆ।

Ad Position 21
No active advertisement
ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨਾਲ ਡਾ. ਸਵਰਾਜ ਗਰੋਵਰ, ਸੈਮਸੰਗ ਮਸੀਹ, ਅਸ਼ਵਨੀ ਸੋਨੀ ਤੇ ਹੋਰ। ਤਸਵੀਰ : ਹਰਜੀਤ ਸਿੰਘ 16-11-2026
ਅੰਮ੍ਰਿਤਸਰ, 15 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਬਾਲ ਦਿਵਸ ਦੇ ਪਾਵਨ ਮੌਕੇ ’ਤੇ ਜਨ ਕਲਿਆਣ ਸੰਗਠਨ ਵਲੋਂ ਡਿਗਨਿਟੀ ਹੋਮ ’ਚ ਸਿੱਖਿਆ ਪ੍ਰਾਪਤ ਕਰ ਰਹੇ ਸਲੱਮ ਖੇਤਰ ਦੇ ਬੱਚਿਆਂ ਨੂੰ ਪ੍ਰੋਤਸਾਹਿਤ ਅਤੇ ਸੰਸਕਾਰਿਤ ਕਰਨ ਦੇ ਉਦੇਸ਼ ਨਾਲ ਮਿਠਾਈ ਵੰਡ ਸਮੇਤ ‘ਸੁਪਨਿਆਂ ਨੂੰ ਉਡਾਣ-ਸੰਸਕਾਰਾਂ ਦੀ ਪਛਾਣ’ ਵਿਸ਼ੇ ’ਤੇ ਇਕ ਪ੍ਰੇਰਨਾਦਾਇਕ ਪ੍ਰੋਗਰਾਮ ਦਾ ਆਯੋਜਨ ਸੰਸਥਾ ਦੀ ਸੰਸਥਾਪਕ ਡਾ. ਸਵਰਾਜ ਗਰੋਵਰ ਦੀ ਅਗਵਾਈ ਹੇਠ ਕੀਤਾ ਗਿਆ। ਪ੍ਰੋਗਰਾਮ ’ਚ ਭਾਰਤੀ ਰੈੱਡ ਕਰਾਸ ਸੁਸਾਇਟੀ ਦੇ ਜਾਣੇ-ਮਾਣੇ ਸਮਾਜ ਸੇਵੀ ਅਤੇ ਸਕੱਤਰ ਸੈਮਸੰਗ ਮਸੀਹ ਮੁੱਖ ਮਹਿਮਾਨ ਅਤੇ ਸਮਾਜ ਸੇਵੀ ਅਸ਼ਵਨੀ ਸੋਨੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਸੈਮਸੰਗ ਮਸੀਹ ਨੇ ਬੱਚਿਆਂ ਨੂੰ ਵੱਡੇ ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਲਈ ਨਿਰੰਤਰ ਮਿਹਨਤ, ਆਤਮ-ਵਿਸ਼ਵਾਸ ਅਤੇ ਚੰਗੇ ਸੰਸਕਾਰਾਂ ਨੂੰ ਜੀਵਨ ’ਚ ਅਪਣਾਉਣ ਦੀ ਪ੍ਰੇਰਨਾ ਦਿੱਤੀ। ਪ੍ਰੋਗਰਾਮ ’ਚ ਡਿਗਨਿਟੀ ਹੋਮ ਦੇ ਸੰਸਥਾਪਕ ਪਵਨੀਤ ਸਿੰਘ, ਅਤੁਲ ਸ਼ਰਮਾ, ਪੂਨਮ ਬੀਰਿੰਗ, ਪੂਜਾ ਸ਼ਰਮਾ, ਤਨੁਜਾ ਗੋਇਲ, ਕੁਲਵਿੰਦਰ ਕੌਰ, ਵੀਨਾ ਮਹਾਜਨ, ਜਨਕ ਜੋਸ਼ੀ, ਡਾ. ਪ੍ਰੋ. ਅੰਮ੍ਰਿਤ ਕੌਰ, ਪ੍ਰਿੰਸੀਪਲ ਅੰਮ੍ਰਿਤ ਕਾਲੀਆ, ਨੀਰੂ ਭਾਟੀਆ, ਨਿਰਮਲ ਗੁਪਤਾ, ਮੰਜੂ ਟੰਡਨ, ਸਰੋਜ ਚਾਵਲਾ, ਰੇਣੂ ਮਹਾਜਨ, ਰੇਖਾ ਭੱਟੀ, ਮਨਦੀਪ ਕੌਰ ਅਤੇ ਰੀਵਾ ਸਮੇਤ ਮੈਂਬਰਾਂ ਨੇ ਬੱਚਿਆਂ ਨੂੰ ਮਹਾਂਪੁਰਸ਼ਾਂ ਦੇ ਆਦਰਸ਼ਾਂ ਨੂੰ ਜੀਵਨ ਵਿਚ ਅਪਣਾਉਣ ਦੀ ਪ੍ਰੇਰਨਾ ਦਿੱਤੀ। ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਬੱਚੇ ਸਮਾਜ ਦੀ ਜਿਉਂਦੀ-ਜਾਗਦੀ ਆਸ ਹਨ। ਉਨ੍ਹਾਂ ਨੂੰ ਸਕਾਰਾਤਮਕ ਦਿਸ਼ਾ ਦੇਣਾ ਸਾਡਾ ਸਮੂਹਿਕ ਫ਼ਰਜ਼ ਹੈ। ਬੱਚਿਆਂ ਨੇ ਮਹਾਂਪੁਰਸ਼ਾਂ ਦੇ ਆਦਰਸ਼ਾਂ ਦਾ ਅਨੁਸਰਨ ਕਰਨ ਦਾ ਸੰਕਲਪ ਲਿਆ।
Ad Position 22
No active advertisement
ਪਿਛਲੀ ਖ਼ਬਰ ਪਾਕਿ ’ਚ ਆਸਮਾਨ ਨੂੰ ਛੂਹ ਰਹੇ ਪੈਟਰੋਲ, ਡੀਜ਼ਲ ਅਤੇ ਗੈਸ ਦੇ ਭਾਅ ਅਗਲੀ ਖ਼ਬਰ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਇਆ
Ad Position 24