ਪਾਕਿ ’ਚ ਆਸਮਾਨ ਨੂੰ ਛੂਹ ਰਹੇ ਪੈਟਰੋਲ, ਡੀਜ਼ਲ ਅਤੇ ਗੈਸ ਦੇ ਭਾਅ
ਅੰਮ੍ਰਿਤਸਰ, 15 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ। ਜਿਸ ਦੇ ਵਿਰੋਧ ’ਚ ਲੋਕਾਂ ਵਲੋਂ ਲਗਾਤਾਰ ਸਰਕਾਰ ਵਿਰੋਧੀ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ।
ਅੰਮ੍ਰਿਤਸਰ, 15 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ। ਜਿਸ ਦੇ ਵਿਰੋਧ ’ਚ ਲੋਕਾਂ ਵਲੋਂ ਲਗਾਤਾਰ ਸਰਕਾਰ ਵਿਰੋਧੀ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇਸ ਦੇ ਬਾਵਜੂਦ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਪਾਕਿ ਨੂੰ ਆਪਣਾ ਈਂਧਨ ਫਿਊਲ ਸਬਸਿਡੀ ਪ੍ਰੋਗਰਾਮ ਪੜਾਅਵਾਰ ਬੰਦ ਕਰਨ ਲਈ ਕਿਹਾ ਹੈ। ਇਕ ਇੰਟਰਵਿਊ ’ਚ ਆਈ. ਐੱਮ. ਐੱਫ. ਦੇ ਬੁਲਾਰੇ ਨੇ ਦੱਸਿਆ ਕਿ ਪਾਕਿ ਨੂੰ ਈਂਧਨ ਸਹਾਇਤਾ ਸਕੀਮ ਹੌਲੀ-ਹੌਲੀ ਖ਼ਤਮ ਕਰਨ ਅਤੇ ਅਜਿਹੀ ਕਿਸੇ ਵੀ ਸਹਾਇਤਾ ਨੂੰ ਵਿੱਤੀ ਸਾਲ 2026-27 ਦੇ ਬਜਟ ਦੇ ਅੰਦਰ ਹੀ ਸਮਾਯੋਜਿਤ ਕਰਨ ਲਈ ਕਿਹਾ ਗਿਆ ਹੈ। ਬੁਲਾਰੇ ਅਨੁਸਾਰ ਪਾਕਿ ਨੇ ਸਤੰਬਰ ਮਹੀਨੇ ’ਚ ਘੱਟ ਆਮਦਨ ਵਾਲੇ ਮੋਟਰਸਾਈਕਲ ਅਤੇ ਰਿਕਸ਼ਾ ਚਾਲਕਾਂ ਲਈ 500 ਰੁਪਏ ਪ੍ਰਤੀ ਹਫ਼ਤਾ ਪੈਟਰੋਲ ਵਾਊਚਰ ਦੀ ਸਬਸਿਡੀ ਸ਼ੁਰੂ ਕੀਤੀ ਸੀ। ਇਸ ਤੋਂ ਇਲਾਵਾ 800 ਸੀ. ਸੀ. ਤੱਕ ਦੀ ਇੰਜਨ ਸਮਰੱਥਾ ਵਾਲੇ ਵਾਹਨਾਂ ਨੂੰ 100 ਰੁਪਏ ਪ੍ਰਤੀ ਲੀਟਰ ਦੀ ਛੋਟ ਵੀ ਦਿੱਤੀ ਜਾ ਰਹੀ ਹੈ। ਆਈ. ਐੱਮ. ਐੱਫ. ਦਾ ਕਹਿਣਾ ਹੈ ਕਿ 7 ਅਕਤੂਬਰ ਨੂੰ ਹੋਏ ਸਟਾਫ-ਪੱਧਰੀ ਸਮਝੌਤੇ ਤਹਿਤ ਇਸ ਸਬਸਿਡੀ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ, ਕਿਉਂਕਿ ਮੌਜੂਦਾ ਯੋਜਨਾ ਦਾ ਘੇਰਾ ਬਹੁਤ ਵਿਆਪਕ ਹੈ। ਕੌਮਾਂਤਰੀ ਬਾਜ਼ਾਰ ’ਚ ਤੇਲ ਦੀਆ ਂ ਉੱਚੀਆਂ ਕੀਮਤਾਂ ਕਾਰਨ ਪਾਕਿ ’ਚ ਮਹਿੰਗਾਈ ਵਧੀ ਹੈ। ਕੌਮਾਂਤਰੀ ਰਿਣਦਾਤਾ ਨੇ ਪਾਕਿ ਨੂੰ ਵਿਆਪਕ ਆਰਥਿਕ ਸਥਿਰਤਾ ਬਣਾਈ ਰੱਖਣ ਦੇ ਨਾਲ-ਨਾਲ ਸਰਕਾਰੀ ਅਦਾਰਿਆਂ ’ਚ ਸੁਧਾਰ ਅਤੇ ਊਰਜਾ ਖੇਤਰ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਹੈ।