06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਖੁਸ਼ਪ੍ਰੀਤ ਕੌਰ ਨੇ ਨੈਸ਼ਨਲ ਟੈਲੰਟ ਸਰਚ ਪ੍ਰੀਖਿਆ 'ਚ ਚਮਕਾਇਆ ਸਕੂਲ ਦਾ ਨਾਂਅ <br/>

Ad Position 21
No active advertisement
ਅਜੀਤ ਡੈਸਕ 01-01-2026
ਪੱਟੀ, 31 ਦਸੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ)-ਸ਼ਹੀਦ ਭਗਤ ਸਿੰਘ ਸੰਸਥਾਵਾਂ ਅਧੀਨ ਚੱਲ ਰਹੇ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ, ਜੋ ਕਿ ਪੇਂਡੂ ਖੇਤਰ ਅਤੇ ਸਰਹੱਦੀ ਖੇਤਰ ਦੀ ਅਜੀਹੀ ਸਿੱਖਿਆ ਸੰਸਥਾ ਹੈ, ਜੋ ਕਿ ਹਰੇਕ ਖੇਤਰ ਜਿਵੇ ਖੇਡਾਂ ਦਾ ਖੇਤਰ ਸਿੱਖਿਆ ਦਾ ਖੇਤਰ ਜਾ ਫਿਰ ਕੁਝ ਗਤੀਵਿਧੀਆਂ ਦਾ ਖੇਤਰ ਕਿਉਂ ਨਾ ਹੋਵੇ, ਸਮੇਂ-ਸਮੇਂ 'ਤੇ ਆਪਣਾ ਲੋਹਾ ਮੰਨਵਾਉਣ ਲਈ ਪ੍ਰਸਿੱਧੀ ਰਹੀ ਹੈ | ਇਸ ਦੀ ਜਿੰਦਾ ਜਾਗਦੀ ਮਿਸਾਲ ਇਸ ਸਕੂਲ ਦੀ ਕਲਾਸ ਚੌਥੀ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ, ਕੰਵਲਜੀਤ ਕੌਰ ਪਿੰਡ ਕੰਡਿਆਲਾ ਨੇ 21 ਨਵੰਬਰ 2025 ਨੂੰ ਹੋਈ 19ਵੀਂ ਨੈਸ਼ਨਲ ਟੈਲੰਟ ਸਰਚ ਟੈਸਟ 2025-26 ਵਿਚ ਪਹਿਲਾ ਸਥਾਨ ਹਾਸਲ ਕਰਕੇ ਦਿਖਾਈ | ਇੱਥੇ ਜ਼ਿਕਰਯੋਗ ਹੈ ਕਿ ਇਹ ਪ੍ਰੀਖਿਆ ਰਾਸ਼ਟਰੀ ਪੱਧਰ 'ਤੇ ਕਰਵਾਈ ਗਈ ਸੀ, ਜਿਸ ਵਿਚ ਅਨੇਕਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ | ਇਸ ਸੰਸਥਾ ਦੇ ਵੀ ਲਗਪਗ 62 ਵਿਦਿਆਰਥੀ ਪ੍ਰੀਖਿਆ ਵਿਚ ਬੈਠੇ ਸਨ | ਵਿਦਿਅਰਥਣ ਦੀ ਇਸ ਪ੍ਰਾਪਤੀ 'ਤੇ ਐਨ.ਟੀ.ਐਸ.ਟੀ. ਟੀਮ ਵਲੋਂ ਵੀ ਵਧਾਈ ਸੰਦੇਸ਼ ਪ੍ਰਾਪਤ ਹੋਏ ਹਨ | ਇਸ ਪ੍ਰਾਪਤੀ 'ਤੇ ਬੋਲਦੇ ਹੋਏ ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਗਰੁੱਪ ਦੇ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ ਨੇ ਦੱਸਿਆ ਕਿ ਇਹ ਪਿ੍ੰਸੀਪਲ ਡਾ. ਮਰਿਦੁਲਾ ਭਾਰਦਵਾਜ ਦੀ ਯੋਗ ਅਗਵਾਈ ਅਤੇ ਅਧਿਆਪਕਾਂ ਦੀ ਮਿਹਨਤ ਦਾ ਹੀ ਨਤੀਜਾ ਹੈ | ਉਨ੍ਹਾਂ ਵਿਦਿਆਰਥਣ ਅਤੇ ਮਾਪਿਆਂ ਨੂੰ ਵੀ ਵਧਾਈ ਦਿੱਤੀ | ਇਸ ਮੌਕੇ ਪਿ੍ੰਸੀਪਲ ਡਾ. ਮਰਿਦੁਲਾ ਭਾਰਦਵਾਜ ਨੇ ਕਿਹਾ ਕਿ ਮੈਨੂੰ ਆਪਣੀ ਇਸ ਵਿਦਿਆਰਥਣ 'ਤੇ ਫਖ਼ਰ ਹੈ | ਡਾਇਰੈਕਟਰ ਸੱਤਿਅਮ ਭਾਰਦਵਾਜ ਅਤੇ ਸ਼ੂਭੀ ਭਾਰਦਵਾਜ ਨੇ ਵੀ ਖੁਸ਼ੀ ਜਾਹਿਰ ਕਰਦੇ ਹੋਏ ਆਪਣੀ ਮੁਬਾਰਕਬਾਦ ਦਿੱਤੀ ਅਤੇ ਅਧਿਆਪਕਾਂ ਦੀ ਵੀ ਪ੍ਰਸੰਸਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਗੋਇੰਦਵਾਲ ਜੇਲ੍ਹ 'ਚੋਂ ਹਵਾਲਾਤੀਆਂ ਪਾਸੋਂ ਮੋਬਾਈਲ ਫੋਨ ਬਰਾਮਦ ਅਗਲੀ ਖ਼ਬਰ ਵਿਅਕਤੀ ਨਾਲ ਆਨਲਾਈਨ ਮਾਰੀ 1 ਲੱਖ 61 ਹਜ਼ਾਰ 794 ਰੁਪਏ ਦੀ ਠੱਗੀ
Ad Position 24
No active advertisement