18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਹਰੀਕੇ ਹੈੱਡ ਵਰਕਸ 'ਤੇ ਲਾਇਆ ਪੱਕਾ ਮੋਰਚਾ <br/>

Ad Position 21
No active advertisement
ਅਜੀਤ ਡੈਸਕ 02-01-2026
ਹਰੀਕੇ ਪੱਤਣ, 1 ਜਨਵਰੀ (ਸੰਜੀਵ ਕੁੰਦਰਾ)-ਹੜ੍ਹ ਪ੍ਰਭਾਵਿਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਹੜ੍ਹ ਪ੍ਰਭਾਵਿਤ ਕਿਸਾਨਾਂ ਦੀਆਂ ਮੰਗਾਂ ਮੰਨਵਾਉਣ ਲਈ ਹਰੀਕੇ ਹੈੱਡ ਵਰਕਸ 'ਤੇ ਪੱਕਾ ਮੋਰਚਾ ਲਗਾ ਦਿੱਤਾ ਗਿਆ | ਇਹ ਪੱਕਾ ਮੋਰਚਾ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਭਾਕਿਯੂ ਕ੍ਰਾਂਤੀਕਾਰੀ, ਸਿੱਧੂਪੁਰ, ਅਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਮਝੈਲ ਦੇ ਸਹਿਯੋਗ ਨਾਲ ਲਗਾਇਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਸਾਡੀਆਂ ਮੰਗਾਂ ਹਨ ਕਿ ਹੜ੍ਹਾਂ ਦੇ ਸਮੇਂ ਪਾਣੀ ਦੀ ਨਿਕਾਸੀ ਲਈ ਗੋਇੰਦਵਾਲ ਸਾਹਿਬ ਤੋਂ ਹਰੀਕੇ ਹੈੱਡ ਵਰਕਸ ਤੱਕ ਪਈ ਸਿਲਟ ਨੂੰ ਸਾਫ਼ ਕੀਤਾ ਜਾਵੇ, ਹੁਸੈਨੀ ਵਾਲਾ ਹੈਡ ਵਰਕਸ ਦੀ ਸਫ਼ਾਈ ਕੀਤੀ ਜਾਵੇ, ਡੈਮਾਂ ਵਿਚੋਂ ਛੱਡੇ ਪਾਣੀ ਨਾਲ ਹੜ੍ਹ ਪ੍ਰਭਾਵਿਤ ਕਿਸਾਨਾਂ ਦੀਆਂ ਫਸਲਾਂ ਅਤੇ ਮਕਾਨ ਜੋ ਕਿ ਰੁੜ ਜਾਂਦੇ ਹਨ, ਇਨ੍ਹਾਂ ਦਾ ਪੱਕਾ ਹੱਲ ਕੀਤਾ ਜਾਵੇ, ਧੁੰਸੀ ਬੰਨ੍ਹ ਦੇ ਅੰਦਰ ਆਉਂਦੀ ਜ਼ਮੀਨ ਦਾ ਠੇਕਾ ਇਕ ਲੱਖ ਰੁਪਿਆ ਪ੍ਰਤੀ ਏਕੜ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਸਰਕਾਰ ਦੇਵੇ, ਦਰਿਆਵਾਂ ਵਿਚ ਕੁਝ ਜ਼ਮੀਨ ਕੇਂਦਰ ਦੀ ਹੈ, ਜਿਸ ਨੂੰ ਕਾਸ਼ਤਕਾਰਾਂ ਨੇ ਆਪਣੇ ਹੱਥਾਂ ਨਾਲ ਤਿਆਰ ਕੀਤਾ ਹੈ ਅਤੇ ਉਨ੍ਹਾਂ ਦੀ ਗਿਰਦਾਵਰੀ, ਜੋ ਕਿ ਕਿਸਾਨਾਂ ਨਾਂਅ ਸੀ, ਉਹ ਪੰਜਾਬ ਸਰਕਾਰ ਵਲੋਂ ਤੋੜ ਦਿੱਤੀ ਗਈ ਹੈ | ਇਸ ਨੂੰ ਬਹਾਲ ਕਰਕੇ ਕਿਸਾਨਾਂ ਨੂੰ ਤੁਰੰਤ ਮੁਆਵਜਾ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਹੜ੍ਹਾਂ ਨਾਲ ਹਰ ਵਾਰ ਕਿਸਾਨਾਂ ਦੀਆਂ ਜਮੀਨਾਂ ਖਰਾਬ ਹੋ ਜਾਂਦੀਆਂ ਹਨ, 1887 ਵਿਚ ਇਕ ਕਾਨੂੰਨ ਬਣਿਆ ਸੀ, ਉਸ ਦਾ ਨਾਂਅ ਸੀ ਬੰਦੋਬਸਤ | ਇਸ ਤਹਿਤ ਕਿਸਾਨਾਂ ਦੀ ਬਣਦੀ ਜ਼ਮੀਨ ਦੀ ਬਾਜ਼ਾਰੀ ਕੀਮਤ ਸਰਕਾਰ ਦੇਵੇਗੀ, ਇਸ ਤਹਿਤ ਰੁੜੀ ਹੋਈ ਜ਼ਮੀਨ ਦਾ ਪ੍ਰਤੀ ਏਕੜ 50 ਲੱਖ ਮੁਆਵਜ਼ਾ ਤੁਰੰਤ ਦਿੱਤਾ ਜਾਵੇ | ਉਨ੍ਹਾਂ ਹੋਰ ਕਿਹਾ ਕਿ ਹੜ੍ਹਾਂ ਨਾਲ ਨਜਿੱਠਣ ਲਈ ਦਰਿਆ ਨੂੰ ਨਹਿਰੀ ਰੂਪ ਅਤੇ ਰੇਤਾ ਵੇਚਣ ਦਾ ਅਧਿਕਾਰ ਕਿਸਾਨ ਨੂੰ ਦਿੱਤਾ ਜਾਵੇ | ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਸਰਕਾਰ ਵਲੋਂ ਦਿੱਤੇ ਜਾਣ ਵਾਲੇ ਮੁਆਵਜੇ ਨੂੰ ਆਨਲਾਈਨ ਨਹੀਂ ਸਿੱਧਾ ਚੈੱਕ ਰਾਹੀਂ ਕਿਸਾਨ ਨੂੰ ਦਿੱਤਾ ਜਾਵੇ | ਉਨ੍ਹਾਂ ਹੋਰ ਕਿਹਾ ਕਿ ਜਦ ਤੱਕ ਸਾਡੀਆਂ ਹੱਕੀ ਮੰਗਾਂ ਪੂਰੀਆਂ ਨਾ ਹੋਈਆਂ ਉਦੋਂ ਤੱਕ ਇਹ ਪੱਕਾ ਮੋਰਚਾ ਜਾਰੀ ਰਹੇਗਾ | ਇਸ ਮੌਕੇ ਕਈ ਕਿਸਾਨ ਭਾਰੀ ਸਰਦੀ ਦੇ ਬਾਵਜੂਦ ਹਰੀਕੇ ਹੈੱਡ ਵਰਕਸ ਦੇ ਉਪਰ ਚੜ੍ਹ ਕੇ ਭੁੱਖ ਹੜਤਾਲ 'ਤੇ ਬੈਠ ਗਏ | ਪ੍ਰਧਾਨ ਜਸਬੀਰ ਸਿੰਘ ਨੇ ਕਿਹਾ ਕਿ ਰੋਜ਼ਾਨਾ 50 ਦੇ ਕਰੀਬ ਹੜ੍ਹ ਪ੍ਰਭਾਵਿਤ ਕਿਸਾਨ ਭੁੱਖ ਹੜਤਾਲ 'ਤੇ ਬੈਠਣਗੇ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਇਸਤਰੀ ਸਭਾ ਦੀ ਮੀਟਿੰਗ <br/> ਅਗਲੀ ਖ਼ਬਰ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਸਹੇਲੀ ਵਿਆਹ ਵਾਲੀ ਕੁੜੀ ਨੂੰ ਲੈ ਕੇ ਘਰ ਤੋਂ ਹੋਈ ਫ਼ਰਾਰ
Ad Position 24