18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਪੰਜਾਬ ਇਸਤਰੀ ਸਭਾ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 02-01-2026
ਭਿੱਖੀਵਿੰਡ, 1 ਜਨਵਰੀ (ਬੌਬੀ)- ਪੰਜਾਬ ਇਸਤਰੀ ਸਭਾ ਦੀ ਤਰਨਤਾਰਨ ਜ਼ਿਲ੍ਹੇ ਦੀ ਸਕੱਤਰ ਰੁਪਿੰਦਰ ਕੌਰ ਮਾੜੀਮੇਘਾ ਨੇ ਨੇ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆ ਕਿਹਾ ਕਿ ਇਸਤਰੀ ਸਭਾ ਦੇ ਸੱਦੇ 'ਤੇ ਨਰੇਗਾ ਕਾਨੂੰਨ ਵਿਚ ਕੀਤੇ ਬਦਲਾਅ ਵਿਰੁੱਧ ਪਿੰਡ ਭਾਈ ਲੱਧੂ ਵਿਖੇ ਇਸਤਰੀ ਸਭਾ ਦੀ ਆਗੂ ਬੀਬੀ ਬੀਰੋ ਦੀ ਅਗਵਾਈ ਹੇਠ ਪ੍ਰਦਰਸ਼ਨ ਕੀਤਾ ਗਿਆ | ਪ੍ਰੋਗਰਾਮ ਨੂੰ ੂੰ ਸੰਬੋਧਨ ਕਰਦਿਆਂ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਤਰਨਤਾਰਨ ਜ਼ਿਲ੍ਹੇ ਦੇ ਪ੍ਰਧਾਨ ਨਰਿੰਦਰ ਸਿੰਘ ਅਲਗੋਂ ਤੇ ਬਲਾਕ ਆਗੂ ਟਹਿਲ ਸਿੰਘ ਲੱਧੂ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਨਰੇਗਾ ਦੇ ਕਾਨੂੰਨ ਵਿਚ ਬਦਲਾਅ ਕਰਕੇ ਜਿਆਦਾਤਰ ਅਧਿਕਾਰ ਆਪ ਲੈ ਲਏ ਹਨ | ਇਹ ਹੁਣ ਕੇਂਦਰ ਸਰਕਾਰ ਤਹਿ ਕਰੇਗੀ ਕਿ ਨਰੇਗਾ ਕਾਮਿਆਂ ਨੂੰ ਕੰਮ ਕਿਸ ਜਗ੍ਹਾ 'ਤੇ ਦੇਣਾ ਹੈ ਅਤੇ ਜਦੋਂ ਮਰਜ਼ੀ ਸਰਕਾਰ ਕੰਮ ਬੰਦ ਕਰ ਸਕਦੀ ਹੈ | ਨਰੇਗਾ ਕਾਮਿਆਂ ਨੂੰ ਕੀਤੇ ਹੋਏ ਕੰਮ ਦੇ ਜੋ ਪਹਿਲਾਂ ਪੈਸੇ ਮਿਲਦੇ ਸਨ ਉਸ ਵਿਚ 90 ਫੀਸਦੀ ਕੇਂਦਰ ਸਰਕਾਰ ਦਿੰਦੀ ਸੀ ਤੇ 10 ਫੀਸਦੀ ਸੂਬਾ ਸਰਕਾਰ ਪਾਉਂਦੀਆਂ ਸਨ | ਹੁਣ 60 ਫੀਸਦੀ ਪੈਸਾ ਸੈਂਟਰ ਦੇਵੇਗਾ 'ਤੇ 40 ਫੀਸਦੀ ਸੂਬੇ ਪਾਉਣਗੇ | ਆਗੂਆਂ ਨੇ ਕਿਹਾ ਕਿ ਹੋਇਆ ਉਲਟ ਹੈ, ਕਾਨੂੰਨ ਵਿਚ ਬਦਲਾਅ ਕਰਕੇ ਕੰਮ ਕਰਾਉਣ ਦੇ ਅਧਿਕਾਰ ਸੈਂਟਰ ਨੇ ਆਪ ਰੱਖ ਲਏ ਹਨ ਤੇ ਪੈਸੇ ਦਾ ਬੋਝ ਸੂਬਾ ਸਰਕਾਰਾਂ 'ਤੇ ਵਧਾ ਦਿੱਤਾ ਹੈ | ਇਸ ਲਈ ਸਰਕਾਰ ਪਹਿਲਾਂ ਦੀ ਤਰ੍ਹਾਂ ਨਰੇਗਾ ਦਾ ਕੰਮ ਕਰਾਉਣ ਦਾ ਅਧਿਕਾਰ ਸੂਬਾ ਸਰਕਾਰਾਂ ਨੂੰ ਦੇਵੇ ਅਤੇ ਨਰੇਗਾ ਕੰਮ ਲਈ ਪੈਸੇ ਦੀ ਵੰਡ ਵੀ ਪਹਿਲਾਂ ਦੀ ਤਰ੍ਹਾਂ ਹੀ ਰਹੇ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਦੀ ਭਾਜਪਾ ਸਰਕਾਰ ਮਜ਼ਦੂਰਾਂ ਦੀ ਰੋਟੀ ਖੋਹਣ 'ਤੇ ਤੁਲੀ- ਭਰਾਜ ਅਗਲੀ ਖ਼ਬਰ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਹਰੀਕੇ ਹੈੱਡ ਵਰਕਸ 'ਤੇ ਲਾਇਆ ਪੱਕਾ ਮੋਰਚਾ <br/>
Ad Position 24