ਭਿੱਖੀਵਿੰਡ, 2 ਜਨਵਰੀ (ਬੌਬੀ)- ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਚਮਨ ਲਾਲ ਦਰਾਜਕੇ, ਤਹਿਸੀਲ ਪ੍ਰਧਾਨ ਜਸਵੰਤ ਸਿੰਘ ਭਿੱਖੀਵਿੰਡ, ਸੁਰਿੰਦਰ ਸਿੰਘ ਚੱਕ, ਹਰਜਿੰਦਰ ਸਿੰਘ ਚੂੰਘ, ਗੁਰਬੀਰ ਭੱਟੀ ਰਾਜੋਕੇ, ਸੰਤੋਖ ਸਿੰਘ ਮੱਖੀ ਕਲਾਂ ਆਦਿ ਆਗੂਆਂ ਨੇ ਜਥੇਬੰਦੀ ਦੇ ਦਫ਼ਤਰ ਭਿੱਖੀਵਿੰਡ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ 6 ਜਨਵਰੀ ਨੂੰ ਡੀ.ਸੀ. ਤਰਨ ਤਾਰਨ ਦੇ ਦਫਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਜ਼ਿਲ੍ਹਾ ਤਰਨ ਤਾਰਨ ਅੰਦਰ ਮੁਕੰਮਲ ਕਰ ਲਈਆ ਹਨ | ਇਨ੍ਹਾਂ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਸਰਕਾਰ ਵਲੋਂ ਮਨਰੇਗਾ ਨੂੰ ਤੋੜ ਕੇ ਜੀ ਰਾਮ ਜੀ ਵਰਗੇ ਨਵੇਂ ਕਾਨੂੰਨ ਬਣਾਉਣਾ ਗਰੀਬਾਂ ਦੇ ਰੁਜ਼ਗਾਰ ਤੇ ਬੁਲਡੋਜ਼ਰ ਚਲਾ ਦਿੱਤਾ ਹੈ, ਜਿਸ ਨਾਲ ਗਰੀਬ ਲੋਕਾਂ ਦੇ ਚੱੁਲੇ ਠੰਢੇ ਕਰ ਦਿੱਤੇ ਗਏ ਹਨ ਕਿਉਂਕਿ ਜੀ ਰਾਮ ਜੀ ਦੇ ਵਰਗੇ ਨਵੇਂ ਕਾਨੂੰਨ ਨਾਲ ਰੁਜ਼ਗਾਰ ਦੀ ਗਾਰੰਟੀ ਖ਼ਤਮ ਹੋ ਗਈ ਹੈ ਕਿਉਂਕਿ ਪਹਿਲਾਂ ਕੇਂਦਰ ਸਰਕਾਰ 100 ਵਿਚੋਂ 90 ਰੁਪਏ ਕੇਂਦਰ ਸਰਕਾਰ ਪਾਉਂਦੀ ਸੀ ਅਤੇ ਦੱਸ ਰੁਪਏ ਸੂਬਾ ਸਰਕਾਰ ਪਾਉਂਦੀ ਸੀ ਹੁਣ ਸੌਂ ਵਿਚੋਂ ਸੰਠ ਰੁਪਏ ਕੇਂਦਰ ਸਰਕਾਰ ਤੇ ਚਾਲੀ ਰੁਪਏ ਸੂਬਾ ਸਰਕਾਰਾ ਪਾਉਣਗੀਆਂ ਇਹ ਫੈਸਲਾ ਗਰੀਬਾ ਲਈ ਘਾਤਕ ਸਿੱਧ ਹੋਵੇਗਾ | ਇਨ੍ਹਾਂ ਆਗੂਆਂ ਨੇ ਕਿਰਤੀ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੀ ਰਾਮ ਜੀ ਵਰਗੇ ਮਜ਼ਦੂਰ ਮਾਰੂ ਕਾਨੂੰਨ ਨੂੰ ਰੱਦ ਕਰਵਾਉਣ ਲਈ 6 ਜਨਵਰੀ ਨੂੰ ਡੀ.ਸੀ. ਦਫਤਰ ਤਰਨ ਤਾਰਨ ਅੱਗੇ ਦਿੱਤੇ ਜਾ ਰਹੇ ਨੂੰ ਵਿਸ਼ਾਲ ਧਰਨੇ ਵਿੱਚ ਪਹੁੰਚ ਕੇ ਸਫ਼ਲ ਬਣਾਇਆ ਜਾਵੇ ਤਾਂ ਜ਼ੋ ਕੇਂਦਰ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਦਾ ਮੁਕਾਬਲਾ ਕੀਤਾ ਜਾ ਸਕੇ |