18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਪੁਲਿਸ ਥਾਣਾ ਖੇਮਕਰਨ ਦੇ ਨਵੇਂ ਐਸ.ਐਚ.ਓ. ਅਵਤਾਰ ਸਿੰਘ ਸੋਨਾ ਨੇ ਚਾਰਜ ਸੰਭਾਲਿਆ <br/>

Ad Position 21
No active advertisement
ਅਜੀਤ ਡੈਸਕ 03-01-2026
ਖੇਮਕਰਨ, 2 ਜਨਵਰੀ (ਰਾਕੇਸ਼ ਬਿੱਲਾ)-ਪੁਲਿਸ ਥਾਣਾ ਖੇਮਕਰਨ ਦਾ ਨਵਾਂ ਐਸ.ਐਚ.ਓ. ਐਸ.ਆਈ. ਅਵਤਾਰ ਸਿੰਘ ਸੋਨਾ ਨੂੰ ਨਿਯੁਕਤ ਕੀਤਾ ਗਿਆ ਹੈ | ਉਹ ਐਸ.ਆਈ. ਬਲਬੀਰ ਸਿੰਘ ਕਾਹਲੋ ਦੀ ਜਗਾ ਤੇ ਆਏ ਹਨ, ਜਿੰਨਾਂ ਦਾ ਤਬਾਦਲਾ ਹੋ ਗਿਆ ਹੈ | ਨਵੇਂ ਥਾਣਾ ਮੁਖੀ ਨੇ ਆਪਣਾ ਚਾਰਜ ਲੈ ਲਿਆ ਹੈ | ਉਨ੍ਹਾਂ ਪਹਿਲੀ ਮੁਲਾਕਾਤ 'ਚ ਕਿਹਾ ਕਿ ਪੰਜਾਬ ਪੁਲਿਸ ਦੇ ਮੁੱਖੀ ਤੇ ਐਸ.ਐਸ.ਪੀ. ਸੁਰਿੰਦਰ ਲਾਂਬਾ ਦੀਆਂ ਲਿਖਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਨਸ਼ੇ ਦਾ ਧੰਦਾ ਕਰਨ ਵਾਲਿਆਂ ਤੇ ਅਮਨ ਕਨੂੰਨ ਭੰਗ ਕਰਨ ਵਾਲਿਆਂ ਨੂੰ ਸਿਰ ਨਹੀ ਚੁੱਕਣ ਦਿੱਤਾ ਜਾਵੇਗਾ ਤੇ ਗਲਤ ਅਨਸਰਾਂ ਵਿਰੁੱਧ ਸੱਖਤ ਕਨੂੰਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਇਲਾਕੇ ਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਲੋਕਾਂ ਦੇ ਸਾਥ ਤੋਂ ਬਿਨਾ ਕੋਈ ਕੰਮ ਕਾਮਯਾਬ ਨਹੀਂ ਹੋ ਸਕਦਾ | ਹਰ ਸ਼ਿਕਾਇਤ ਕਰਤਾ ਨੂੰ ਇਨਸਾਫ਼ ਦਿਵਾਇਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਪੱਟੀ ਸ਼ਹਿਰ ਦੀ ਵਾਰਡ ਨੰਬਰ ਦੋ ਵਿਚ ਨਸ਼ਾ ਸੌਦਾਗਰ ਦੇ ਘਰ 'ਤੇ ਚੱਲਿਆ ਪੀਲਾ ਪੰਜਾ <br/> ਅਗਲੀ ਖ਼ਬਰ ਕਸਬਾ ਹਰੀਕੇ ਪੱਤਣ ਵਿਖੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਕੱਲ੍ਹ <br/>
Ad Position 24