19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਨੱਕ ਦੀ ਅਲਰਜੀ ਦੇ ਲੱਛਣਾਂ ਨੂੰ ਸਮੇਂ ਸਿਰ ਪਛਾਣੋ- ਡਾ. ਰੰਧਾਵਾ <br/>

Ad Position 21
No active advertisement
ਅਜੀਤ ਡੈਸਕ 03-01-2026
ਤਰਨ ਤਾਰਨ, 2 ਜਨਵਰੀ (ਪਰਮਜੀਤ ਜੋਸ਼ੀ)- ਨੱਕ ਦੀ ਅਲਰਜੀ ਦੀ ਬਿਮਾਰੀ ਨੂੰ (ਅਲਰਜਿਕ ਰਿਨਾਈਟਿਸ) ਕਹਿੰਦੇ ਹਨ ਅਤੇ ਇਸਦਾ ਇਲਾਜ ਸੰਭਵ ਹੈ | ਅਲਰਜਿਕ ਰਿਨਾਈਟਿਸ ਕੇ ਲੱਛਣ ਜਿਵੇਂੇ ਕਿ ਵਾਰ-ਵਾਰ ਛਿੱਕਾਂ ਆਉਣੀਆਂ, ਨੱਕ 'ਚੋਂ ਪਾਣੀ ਵਗਣਾ, ਨੱਕ ਬੰਦ ਰਹਿਣਾ, ਨੱਕ ਵਿਚ ਮਾਸ ਵੱਧਣਾ, ਨੱਕ ਵਿਚ ਰਸੌਲੀਆਂ ਬਨਣਾ, ਸੁਗੰਧ ਨਾ ਆਉਣਾ, ਗਲੇ ਵਿਚ ਰੇਸ਼ਾ ਨਿਕਲਣਾ, ਕੰਨਾਂ ਦਾ ਭਾਰੀ ਰਹਿਣਾ ਆਦਿ ਹਨ | ਇਹ ਜਾਣਕਾਰੀ ਈ.ਐੱਨ.ਟੀ. ਸਰਜਨ ਡਾ.ਰਾਜਬਰਿੰਦਰ ਸਿੰਘ ਰੰਧਾਵਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਕਿਹਾ ਕਿ ਉਕਤ ਲੱਛਣ ਹੋਣ 'ਤੇ ਮਰੀਜ ਦਾ ਪਹਿਲਾ ਅਲਰਜੀ ਪੈਨਲ ਟੈਸਟ ਅਤੇ ਆਈ.ਜੀ ਲੈਵਲ ਚੈਕ ਕੀਤਾ ਜਾਂਦਾ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਮਰੀਜ ਨੂੰ ਕਿਸ ਚੀਜ ਤੋਂ ਅਲਰਜੀ ਹੈ ਅਤੇ ਇਮਓਨੋਥਰੈਪੀ ਨਾਲ ਸਫਲ ਇਲਾਜ ਕੀਤਾ ਜਾਂਦਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਗਰ ਅਲਰਜੀ ਹੋਣ ਦੇ ਉਕਤ ਲੱਛਣਾਂ ਤੋਂ ਪੀੜਤ ਹਨ ਤਾਂ ਤੁਰੰਤ ਆਪਣਾ ਚੈੱਕਅੱਪ ਕਰਵਾਉਣ ਤਾਂ ਜੋ ਬਿਮਾਰੀ ਗੰਭੀਰ ਨਾ ਬਣੇ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਚਾਹ ਬਰੈਡ ਤੇ ਦੁੱਧ ਦਾ ਲੰਗਰ ਲਗਾਇਆ <br/> ਅਗਲੀ ਖ਼ਬਰ ਹਰਿੰਦਰ ਪਾਲ ਸਿੰਘ ਟਿੱਕਾ ਨਾਰਵੇ ਪੰਜਾਬ ਪ੍ਰਦੇਸ ਕਾਂਗਰਸ ਕਿਸਾਨ ਸੈੱਲ ਦੇ ਸੂਬਾਈ ਜਨਰਲ ਸਕੱਤਰ ਨਿਯੁਕਤ
Ad Position 24