19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਹਲਕਾ ਵਿਧਾਇਕ ਖੇਮਕਰਨ ਲਗਾਤਾਰ ਮਨਰੇਗਾ ਫੰਡਾਂ ਦੀ ਦੁਰਵਰਤੋਂ ਕਰ ਰਹੇ ਹਨ-ਘੁੱਲਾ ਬਲੇਰ <br/>

Ad Position 21
No active advertisement
ਅਜੀਤ ਡੈਸਕ 03-01-2026
ਖੇਮਕਰਨ, 2 ਜਨਵਰੀ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਵਿਧਾਨ ਸਭਾ 'ਚ ਮਨਰੇਗਾ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਮਤਾ ਪਾਸ ਕਰਨ 'ਤੇ ਖੇਮਕਰਨ ਦੇ ਸੱਤਾਧਾਰੀ ਵਿਧਾਇਕ ਸਰਵਨ ਸਿੰਘ ਧੁੰਨ ਵਲੋਂ ਕੇਂਦਰ ਦੀ ਮੋਦੀ ਸਰਕਾਰ ਤੇ ਮਨਰੇਗਾ ਖਤਮ ਕਰਨ ਦੇ ਇਲਜ਼ਾਮ ਲਗਾਉਣ ਦੇ ਬਿਆਨਾਂ ਨੂੰ ਲੈ ਕੇ ਭਾਜਪਾ ਨੇ ਉੱਲਟਾ ਪੰਜਾਬ ਸਰਕਾਰ 'ਤੇ ਮਨਰੇਗਾ ਦੇ ਫੰਡਾਂ ਵਿਚ ਵੱਡੀ ਦੁਰਵਰਤੋਂ ਕਰਨ ਦੇ ਦੋਸ਼ ਲਗਾਏ ਹਨ | ਇਸ ਸਬੰਧੀ ਭਾਜਪਾ ਦੇ ਹਲਕਾ ਖੇਮਕਰਨ ਦੇ ਸੀਨੀਅਰ ਆਗੂ ਗੁਰਮੁੱਖ ਸਿੰਘ ਘੁੱਲਾ ਬਲੇਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸੀਆਂ ਨੂੰ ਕੇਂਦਰ ਸਰਕਾਰ ਦੀ ਮੋਦੀ ਸਰਕਾਰ ਵਿਰੁੱਧ ਮਨਰੇਗਾ ਨੂੰ ਲੈ ਕੇ ਬਿਆਨਬਾਜ਼ੀ ਤੇ ਵਿਧਾਨ ਸਭਾ 'ਚ ਮਤਾ ਪਾਸ ਕਰਨ ਤੋਂ ਪਹਿਲਾਂ ਪੰਜਾਬ 'ਚ ਪਿਛਲੇ 10 ਸਾਲਾਂ ਤੋਂ ਮਨਰੇਗਾ ਫੰਡਾਂ ਦੀ ਹੋਈ ਵਰਤੋਂ ਸਬੰਧੀ ਇਕ ਵਾਇਟ ਪੇਪਰ ਜਾਰੀ ਕਰਕੇ ਸਾਰੀ ਤਸਵੀਰ ਸਾਹਮਣੇ ਸਾਫ ਕਰਨੀ ਚਾਹੀਦੀ ਸੀ | ਪਹਿਲੀ ਗੱਲ ਤਾਂ ਕੇਂਦਰ ਨੇ ਮਨਰੇਗਾ ਦਾ ਨਾਮ ਬਦਲ ਕਿ ਜਿਹੜੀ ਇਸ ਸਕੀਮ 'ਚ ਵਾਧਾ ਕੀਤਾ ਗਿਆ ਹੈ, ਉਸ ਬਾਰੇ ਵੀ ਲੋਕਾਂ ਨੂੰ ਦੱਸਣਾ ਚਾਹੀਦਾ ਹੈ | ਕੇਂਦਰ ਨੇ ਇਸ ਸਕੀਮ 'ਚ ਜਿੱਥੇ ਮਜ਼ਦੂਰ ਦੀ ਦਿਹਾੜੀ 'ਚ ਵਾਧਾ ਕੀਤਾ ਹੈ, ਉੱਥੇ ਮਜ਼ਦੂਰਾਂ ਦਾ ਰੁਜਗਾਰ ਦੇ ਦਿਨ ਵੀ ਵਧਾਏ ਹਨ | ਇਸ ਕਰਕੇ 'ਆਪ' ਵਾਲਿਆਂ ਨੂੰ ਕੇਂਦਰ ਸਰਕਾਰ ਦੀ ਨਿੰਦਾ ਕਰਨ ਤੋਂ ਪਹਿਲਾਂ ਉੁਨ੍ਹਾਂ ਵਲੋਂ ਮਨਰੇਗਾ ਦੇ ਫੰਡਾਂ' ਚ ਕੀਤੀ ਜਾ ਰਹੀ ਦੁਰਵਰਤੋਂ ਵੱਲ ਧਿਆਨ ਦੇਣਾ ਚਾਹੀਦਾ ਹੈ | ਭਾਜਪਾ ਆਗੂ ਨੇ ਖੇਮਕਰਨ ਹਲਕੇ ਦੀ ਗੱਲ ਕਰਦੇ ਹੋਏ ਹਲਕਾ ਵਿਧਾਇੱਕ ਸਰਵਨ ਸਿੰਘ ਧੁੰਨ 'ਤੇ ਸਿੱਧਾ ਦੋਸ਼ ਲਗਾਇਆ ਕਿ ਉਸ ਦੇ ਚਹੇਤੇ ਲਗਾਤਾਰ ਪਿੰਡਾਂ 'ਚ ਮਨਰੇਗਾ ਫੰਡਾਂ ਦੀ ਕਰੋੜਾਂ ਵਿਚ ਦਰਵਰਤੋਂੋ ਕਰ ਰਹੇ ਹਨ, ਪਿੰਡਾਂ ਵਿਚ ਜਾਅਲੀ ਜੌਬ ਕਾਰਡ ਬਣਾ ਕਿ ਮਜ਼ਦੂਰਾਂ ਦੇ ਹੱਕ ਖੋਹੇ ਜਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰ ਐਂਡ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਭਲਕੇ <br/> ਅਗਲੀ ਖ਼ਬਰ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਚਾਹ ਬਰੈਡ ਤੇ ਦੁੱਧ ਦਾ ਲੰਗਰ ਲਗਾਇਆ <br/>
Ad Position 24