08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਸਰਬੱਤ ਦਾ ਭਲਾ ਟਰੱਸਟ ਵਲੋਂ ਖੋਲ੍ਹੇ ਸੈਂਪਲ ਕੁਲੈਕਸ਼ਨ ਸੈਂਟਰ ਦਾ ਸਾ: ਵਿਧਾਇਕ ਭਲਾਈਪੁਰ ਵਲੋਂ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 04-01-2026
ਰਈਆ, 3 ਜਨਵਰੀ (ਸ਼ਰਨਬੀਰ ਸਿੰਘ ਕੰਗ)-ਉਘੇ ਸਮਾਜ ਸੇਵਕ ਐੱਸ.ਪੀ. ਸਿੰਘ ਉਬਰਾਏ ਦੁਆਰਾ ਚਲਾਏ ਜਾ ਰਹੇ ਸਰਬੱਤ ਦਾ ਭਲਾ ਟਰੱਸਟ ਵਲੋਂ ਪਿੰਡਾਂ ਦੇ ਗਰੀਬ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਨਜ਼ਦੀਕੀ ਪਿੰਡ ਭਲਾਈਪੁਰ ਦੇ ਅੱਡੇ ਤੇ ਖੋਲੇ ਗਏ ਸੈਂਪਲ ਕੁਲੈਕਸ਼ਨ ਸੈਂਟਰ ਦਾ ਉਦਘਾਟਨ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੁਆਰਾ ਕੀਤਾ ਗਿਆ | ਇਸ ਮੌਕੇ ਟਰੱਸਟ ਵਲੋਂ ਮੈਡਮ ਦਵਿੰਦਰ ਕੌਰ, ਝਿਰਮਲ ਸਿੰਘ ਮਾਨ, ਨਵਤੇਜ ਸਿੰਘ ਮਾਨ, ਹਰਿੰਦਰ ਸਿੰਘ ਕਿਟੂ ਤੋਂ ਇਲਾਵਾ ਚੇਅਰਮੈਨ ਬਲਕਾਰ ਸਿੰਘ ਬੱਲ, ਚੇਅਰਮੈਨ ਯੁਵਰਾਜ ਸਿੰਘ ਸੋਨੀ, ਚੇਅਰਮੈਨ ਨਿਰਵੈਰ ਸਿੰਘ ਸਾਬੀ ਤਿੰਨੇ ਸਾਬਕਾ ਚੇਅਰਮੈਨ, ਅਮਰਜੀਤ ਸਿੰਘ ਭਲਾਈਪੁਰ ਮੈਂਬਰ ਸ਼੍ਰੋਮਣੀ ਕਮੇਟੀ, ਪ੍ਰਦੀਪ ਸਿੰਘ ਭਲਾਈਪੁਰ, ਬਲਜੀਤ ਸਿੰਘ ਬਿੱਟੂ, ਗੁਰਮੇਜ ਸਿੰਘ ਚੀਮਾ, ਪਰਮਜੀਤ ਸਿੰਘ ਭਲਾਈਪੁਰ ਸਰਪੰਚ, ਜਸਵਿੰਦਰ ਸਿੰਘ, ਹਜੂਰ ਸਿੰਘ, ਬਾਜ ਸਿੰਘ, ਮਨਪ੍ਰੀਤ ਸਿੰਘ ਤਿੰਨੇ ਭਲਾਈਪੁਰ, ਸੁਖਦੇਵ ਸਿੰਘ, ਗੁਰਦੀਪ ਸਿੰਘ ਗਗੜੇਵਾਲ, ਹਰਭਜਨ ਸਿੰਘ, ਹਰਜੀਤ ਸਿੰਘ ਸਰਪੰਚ ਅਨੈਤਪੁਰ, ਦਲਬੀਰ ਸਿੰਘ ਪੰਚ, ਬਿੱਟਾ ਜਲੂਪੁਰ, ਨੌਬੀ ਨਿਰੋਤਮਪੁਰ, ਅਜ਼ਾਦ ਕੰਗ, ਸੁੱਖ ਖੋਜਕੀਪੁਰ, ਸਰਪੰਚ ਅਵਤਾਰ ਸਿੰਘ ਤਖਤੂਚੱਕ, ਬਲਵਿੰਦਰ ਸਿੰਘ ਘੱਗੇ ਆਦਿ ਹਾਜ਼ਿਰ ਸਨ | ਇਥੇ ਵਰਨਣਯੋਗ ਹੈ ਕਿ ਟਰੱਸਟ ਵਲੋਂ ਪਿਛਲੇ ਸਮੇਂ ਪਿੰਡ ਫੇਰੂਮਾਨ ਵਿਖੇ ਆਧੁਨਿਕ ਲੈਬ ਸਥਾਪਤ ਕੀਤੀ ਗਈ ਸੀ | ਇਸ ਸੈਂਟਰ ਵਿਖੇ ਸੈਂਪਲ ਲੈ ਕੇ ਉਨ੍ਹਾਂ ਦੇ ਟੈਸਟ ਫੇਰੂਮਾਨ ਵਿਖੇ ਕੀਤੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਓ.ਟੀ.ਐਸ. ਨੂੰ ਵਧਾਉਣ ਲਈ ਮੁੱਖ ਮੰਤਰੀ ਤੇ ਵਿੱਤ ਮੰਤਰੀ ਦਾ ਕੀਤਾ ਧੰਨਵਾਦ ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੱਢੀਆਂ ਪ੍ਰਭਾਤ ਫੇਰੀਆਂ <br/>
Ad Position 24