ਵਿਧਾਇਕ ਟੌਂਗ ਨੇ ਰਾਮਪੁਰ ਵਾਸੀਆਂ ਨੂੰ ‘ਮੇਰਾ ਘਰ ਮੇਰੇ ਨਾਮ’ ਦੀਆਂ ਰਜਿਸਟਰੀਆਂ ਸੌਂਪੀਆ
ਖਡੂਰ ਸਾਹਿਬ, 7 ਨਵੰਬਰ (ਰਸ਼ਪਾਲ ਸਿੰਘ ਕੁਲਾਰ)– ਲਾਲ ਲਕੀਰ ਦੇ ਅੰਦਰ ਪਿੰਡਾਂ ਵਿਚ ਬਣੇ ਘਰਾਂ ਅਤੇ ਖਾਲੀ ਜਗਾ ’ਤੇ ਮਾਲਕੀ ਹੱਕ ਦੇਣ ਲਈ ਪੰਜਾਬ ਸਰਕਾਰ ਦੀ ਸਕੀਮ ਮੇਰਾ ਘਰ ਮੇਰੇ ਨਾਮ ਤਹਿਤ ਅੱਜ ਪਿੰਡ ਰਾਮਪੁਰ ਭੂਤਵਿੰਡ ਵਿਖੇ ਇਕ ਸਾਦੇ ’ਤੇ ਪ੍ਰਭਾਵਸ਼ਲੀ ਪ੍ਰੋਗਰਾਮ ਤਹਿਤ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਲੋਕਾਂ ਨੂੰ ਘਰਾਂ ਦੇ ਮਾਲਕੀ ਹੱਕ ਦਰਸਾਉਂਦੀਆ ਰਜਿਸਟਰੀਆਂ ਸੌਂਪੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਵੇਂ ਭਗਵੰਤ ਮਾਨ ਸਰਕਾਰ ਨੇ ਇਹ ਗਰੰਟੀ ਨਹੀਂ ਸੀ ਦਿੱਤੀ ਪਰ ਫਿਰ ਨੂੰ ਲੋਕਾਂ ਨੂੰ ਇਹ ਤੋਹਫਾ ਦਿੱਤਾ ਹੈ।
ਖਡੂਰ ਸਾਹਿਬ, 7 ਨਵੰਬਰ (ਰਸ਼ਪਾਲ ਸਿੰਘ ਕੁਲਾਰ)– ਲਾਲ ਲਕੀਰ ਦੇ ਅੰਦਰ ਪਿੰਡਾਂ ਵਿਚ ਬਣੇ ਘਰਾਂ ਅਤੇ ਖਾਲੀ ਜਗਾ ’ਤੇ ਮਾਲਕੀ ਹੱਕ ਦੇਣ ਲਈ ਪੰਜਾਬ ਸਰਕਾਰ ਦੀ ਸਕੀਮ ਮੇਰਾ ਘਰ ਮੇਰੇ ਨਾਮ ਤਹਿਤ ਅੱਜ ਪਿੰਡ ਰਾਮਪੁਰ ਭੂਤਵਿੰਡ ਵਿਖੇ ਇਕ ਸਾਦੇ ’ਤੇ ਪ੍ਰਭਾਵਸ਼ਲੀ ਪ੍ਰੋਗਰਾਮ ਤਹਿਤ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਲੋਕਾਂ ਨੂੰ ਘਰਾਂ ਦੇ ਮਾਲਕੀ ਹੱਕ ਦਰਸਾਉਂਦੀਆ ਰਜਿਸਟਰੀਆਂ ਸੌਂਪੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਵੇਂ ਭਗਵੰਤ ਮਾਨ ਸਰਕਾਰ ਨੇ ਇਹ ਗਰੰਟੀ ਨਹੀਂ ਸੀ ਦਿੱਤੀ ਪਰ ਫਿਰ ਨੂੰ ਲੋਕਾਂ ਨੂੰ ਇਹ ਤੋਹਫਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਲੋਕ ਵੀ ਆਪਣੇ ਘਰਾਂ ’ਤੇ ਘਰ ਬਣਾਉਣ ਲਈ ਕਰਜਾ ਲੈ ਸਕਦੇ ਹਨ ਜਿੰਨਾ ਨੂੰ ਪਹਿਲਾਂ ਕੋਈ ਕਾਗਜ ਨਾ ਹੋਣ ਕਰਕੇ ਕਰਜ਼ ਨਹੀਂ ਸੀ ਮਿਲਦਾ ਅਤੇ ਉਕਤ ਰਜਿਸਟਰੀਆ ਨਾਲ ਨੰਬਰੀ ਜ਼ਮਾਨਤ ਤੱਕ ਦਿੱਤੀ ਜਾ ਸਕਦੀ ਹੈ। ਇਸ ਮੌਕੇ ਪਟਵਾਰੀ ਰਵਿੰਦਰਪਾਲ ਸਿੰਘ, ਬਲਾਕ ਪ੍ਰਧਾਨ ਯੂਥ ਵਿੰਗ ਜੁਗਰਾਜ ਸਿੰਘ ਸ਼ਾਹ ਰਾਮਪੁਰ, ਸਾਬਕਾ ਸਰਪੰਚ ਗੁਰਪਾਲ ਸਿੰਘ, ਸਾਬਕਾ ਸਰਪੰਚ ਰਣਜੀਤ ਸਿੰਘ ਗੋਲਡੀ, ਹਰੀ ਸਿੰਘ, ਸਵਿੰਦਰ ਸਿੰਘ, ਹਰਮਨਦੀਪ ਸਿੰਘ, ਦਲਬੀਰ ਸਿੰਘ, ਬਲਵਿੰਦਰ ਸਿੰਘ, ਬੂਟਾ ਸਿੰਘ ਆਦਿ ਹਾਜ਼ਰ ਸਨ।