07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਜੀ.ਐਨ.ਡੀ.ਯੂ. ਜ਼ੋਨਲ ਯੁਵਕ ਮੇਲੇ ਵਿਚ ਸੇਵਾ ਦੇਵੀ ਐਸ.ਡੀ. ਕਾਲਜ ਆਫ਼ ਐਜੂਕੇਸ਼ਨ ਨੇ ਹਾਸਿਲ ਕੀਤਾ ਓਵਰਆਲ ਤੀਜਾ ਸਥਾਨ

ਤਰਨ ਤਾਰਨ, 7 ਨਵੰਬਰ (ਪਰਮਜੀਤ ਜੋਸ਼ੀ)– ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ. ਐਨ.

Ad Position 21
No active advertisement
ਅਜੀਤ ਡੈਸਕ 08-11-2026
ਤਰਨ ਤਾਰਨ, 7 ਨਵੰਬਰ (ਪਰਮਜੀਤ ਜੋਸ਼ੀ)– ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ.ਐਨ.ਡੀ.ਯੂ.), ਅੰਮ੍ਰਿਤਸਰ ਦੇ ਯੁਵਕ ਭਲਾਈ ਵਿਭਾਗ ਵਲੋਂ ਕਰਵਾਏ ਗਏ ਐਜੂਕੇਸ਼ਨ ਜ਼ੋਨ ਦੇ ਜ਼ੋਨਲ ਯੁਵਕ ਮੇਲੇ ਵਿਚ ਸੇਵਾ ਦੇਵੀ ਐਸ.ਡੀ. ਕਾਲਜ ਆਫ਼ ਐਜੂਕੇਸ਼ਨ ਤਰਨ ਤਾਰਨ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ ਤੀਜਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਕਾਲਜ ਦੀ ਟੀਮ (ਟੀਮ ਨੰਬਰ 6) ਨੇ ਥੀਏਟਰ, ਸੰਗੀਤ, ਸਾਹਿਤਕ ਅਤੇ ਲਲਿਤ ਕਲਾਵਾਂ ਦੇ ਵੱਖ-ਵੱਖ ਮੁਕਾਬਲਿਆਂ ਵਿਚ ਆਪਣੀ ਬਿਹਤਰੀਨ ਪ੍ਰਤਿਭਾ ਦਾ ਪ੍ਰਦਰਸ਼ਨ ਕਰਕੇ ਵਧੀਆ ਪੁਜੀਸ਼ਨਾਂ ਪ੍ਰਾਪਤ ਕੀਤੀਆ। ਇਸ ਮੌਕੇ ਗਿੱਧਾ, ਮਿਮਿਕਰੀ, ਸਲੋਗਨ ਰਾਈਟਿੰਗ ਵਿਚ ਪਹਿਲਾ ਸਥਾਨ ਅਤੇ ਮਨਜੀਤ ਕੌਰ ਨੂੰ ਗਿੱਧੇ ਵਿੱ ਬੈਸਟ ਪਰਫਾਰਮਰ ਐਲਾਨਿਆ ਗਿਆ। ਇਸ ਤੋ ਇਲਾਵਾ ਸਕੈਿਚੰਗ, ਫੁਲਕਾਰੀ, ਸਕਿਟ, ਕੋਲਾਜ ਮੇਕਿੰਗ, ਕਾਰਟੂਨਿੰਗ, ਐਲੋਕਿਊਸ਼ਨ (ਭਾਸ਼ਣ ਕਲਾ)., ਸਟਿਲ ਲਾਈਫ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕਾਸਟਿਊਮ ਪਰੇਡ, ਪੇਂਟਿੰਗ ਆਨ ਦਾ ਸਪਾਟ, ਪੋਸਟਰ ਮੇਕਿੰਗ, ਕਲੇਅ ਮਾਡਲਿੰਗ , ਪੋਇਟੀਕਲ ਸਿੰਪੋਜ਼ੀਅਮ (ਕਵੀ ਸੰਮੇਲਨ), ਰੰਗੋਲੀ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਸ਼ਾਨਦਾਰ ਉਪਲਬਧੀ ‘ਤੇ ਕਾਲਜ ਪ੍ਰਬੰਧਕੀ ਕਮੇਟੀ ਨੇ ਪ੍ਰਿੰਸੀਪਲ ਡਾ. ਨੀਤੂ ਮੱਕੜ ਦੀ ਸੁਚੱਜੀ ਅਗਵਾਈ, ਸਮੂਹ ਭਾਗ ਲੈਣ ਵਾਲੇ ਵਿਦਿਆਰਥੀਆਂ, ਟੀਚਰ ਇੰਚਾਰਜਾਂ ਅਤੇ ਮੈਂਟਰਾਂ ਨੂੰ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਸੱਭਿਆਚਾਰਕ ਮੰਚ ਭਵਿੱਖ ਦੇ ਅਧਿਆਪਕਾਂ ਅੰਦਰ ਰਚਨਾਤਮਕਤਾ, ਆਤਮ-ਵਿਸ਼ਵਾਸ ਅਤੇ ਟੀਮ ਭਾਵਨਾ ਨੂੰ ਉਤਸ਼ਾਹਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਸਿਸ., ਪ੍ਰੋ.ਨੀਲਮ ਮਦਾਨ, ਡਾ.ਜਸਪ੍ਰੀਤ ਕੌਰ, ਡਾ, ਗੀਤਾ ਸੈਣੀ, ਅਸਿਸ, ਪ੍ਰੋ.ਮਨਪ੍ਰੀਤ ਕੌਰ,ਅਸਿਸ ਪ੍ਰੋ.ਰਜਨੀ ਬਾਲਾ,ਅਸਿਸ. ਪ੍ਰੋ. ਗੁਰਪ੍ਰੀਤ ਕੌਰ,ਅਸਿ ਪ੍ਰੋ ਪ੍ਰਿਅੰਕਾ ਸ਼ਰਮਾ, ਅਸਿਸ ਪ੍ਰੋ.ਸ਼ਵੇਤਾ ਚੌਹਾਨ, ਅਸਿ. ਪ੍ਰੋ. ਨੈਂਨਸੀ, ਅਸਿਸ ਪ੍ਰੋ. ਗੌਰਵ ਕਪੂਰ, ਲਾਇਬਰੇਰੀਅਨ ਪਰਮਿੰਦਰ ਸਿੰਘ, ਰਾਹੁਲ ਖੰਨਾ ਤੇ ਹਰਬੰਸ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਰਹੂਮ ਆੜ੍ਹਤੀ ਗੁਰਸੇਵਕ ਸਿੰਘ ਆਸਲ ਦੇ ਪਰਿਵਾਰ ਨੇ ਸਾਰੀਆਂ ਪਾਰਟੀਆਂ ਇਕ ਮੰਚ ’ਤੇ ਇਕੱਤਰ ਕਰਕੇ ਇਨਸਾਫ਼ ਦੀ ਕੀਤੀ ਮੰਗ ਅਗਲੀ ਖ਼ਬਰ ਮਿਸ਼ਨ 2027 ਤਹਿਤ ਜੱਸਾ ਪੱਟੀ ਨੇ ਨੁੱਕੜ ਮੀਟਿੰਗਾਂ ਰਾਹੀਂ ਵਿੱਢੀ ਲੋਕ ਸੰਪਰਕ ਮੁਹਿੰਮ
Ad Position 24