08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਗੌਰਮਿੰਟ ਸਕੂਲ ਟੀਚਰ ਯੂਨੀਅਨ ਵਲੋਂ 2026 ਵਰ੍ਹੇ ਦਾ ਕਲੰਡਰ ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 04-01-2026
ਅੰਮਿ੍ਤਸਰ, 3 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਇਕਾਈ ਅੰਮਿ੍ਤਸਰ ਵਲੋਂ ਡੀ. ਸੀ. ਦਫਤਰ ਵਿਖੇ ਨਵੇਂ ਵਰ੍ਹੇ 2026 ਦਾ ਕੈਲੰਡਰ ਰਿਲੀਜ਼ ਕੀਤਾ | ਇਸ ਮੌਕੇ ਪ੍ਰਧਾਨ ਬਲਜਿੰਦਰ ਵਡਾਲੀ ਨੇ ਕਿਹਾ ਕਿ 2025 ਦਾ ਸਾਲ ਇਕ ਐਸਾ ਸਾਲ ਰਿਹਾ ਹੈ ਜਿਸ 'ਚ ਸਰਕਾਰ ਨੇ ਇਕ ਵੀ ਡੀ. ਏ. ਦੀ ਕਿਸ਼ਤ ਜਾਰੀ ਨਹੀਂ ਕੀਤੀ ਹੈ | ਇਹ ਸਰਕਾਰ ਦੀ ਨਾਲਾਇਕੀ ਹੈ ਕਿ ਮੁਲਾਜ਼ਮਾਂ ਦਾ ਪੇਂਡੂ ਅਤੇ ਬਾਰਡਰ ਭੱਤਾ ਵੀ ਮਾਰਿਆ ਹੋਇਆ ਹੈ ਅਤੇ ਪੁਰਾਣੀ ਪੈਨਸ਼ਨ ਦੇ ਝੂਠੇ ਜਿਹੇ ਨੋਟੀਫਿਕੇਸ਼ਨ ਨੂੰ ਲਾਗੂ ਵੀ ਨਹੀਂ ਕਰ ਰਹੀ | ਇਸ ਸਮੇਂ ਮੋਗਾ 'ਚ ਦੁਰਘਟਨਾ ਦਾ ਸ਼ਿਕਾਰ ਹੋਏ ਅਧਿਆਪਕ ਜੋੜੇ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ | ਯੂਨੀਅਨ ਵਲੋਂ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਨੂੰ ਕੈਲੰਡਰ ਭੇਂਟ ਕੀਤਾ ਗਿਆ | ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨਾਲ ਗੱਲ ਕਰਦਿਆਂ ਇਸ ਗੱਲ ਦਾ ਭਰੋਸਾ ਮਿਲਿਆ ਕਿ ਈ. ਟੀ. ਟੀ. ਤੋਂ ਐੱਚ. ਟੀ. ਦੀਆਂ ਤਰੱਕੀਆਂ ਦੀ ਪ੍ਰਕਿਰਿਆ 10 ਜਨਵਰੀ ਤੋਂ ਪਹਿਲਾਂ ਪਹਿਲਾਂ ਸ਼ੁਰੂ ਹੋ ਜਾਵੇਗੀ | ਇਸ ਮੌਕੇ ਸਕੱਤਰ ਰਕੇਸ਼ ਧਵਨ, ਦਿਨੇਸ਼ ਕੁਮਾਰ, ਗੁਰਪ੍ਰੀਤ ਰਣੀਕੇ, ਸ਼ਾਮ ਲਾਲ ਖਾਪੜਖੇੜੀ, ਸੰਜੀਵ ਕੁਮਾਰ, ਸੁਖਚੈਨ ਸਿੰਘ, ਅਨਿਲ ਪ੍ਰਤਾਪ, ਕੁਲਦੀਪ ਸ਼ਰਮਾ, ਹਰਦੇਵ ਭਕਨਾ, ਵਰਿੰਦਰ ਕਲੇਰ, ਸੁਖਦੇਵ ਕਲੋਵਾਲ, ਗੁਰਪ੍ਰੀਤ ਚਵਿੰਡਾ, ਰਵੀ ਕੁਮਾਰ ਸਾਂਘਣਾ, ਮਨਪ੍ਰੀਤ ਖਾਸਾ ਬਾਜ਼ਾਰ, ਫੈਡਰੇਸ਼ਨ ਸਕੱਤਰ ਜਸਵੰਤ ਰਾਏ, ਸਾਹਿਬ ਸੋਨੂ, ਅਸ਼ੀਸ਼ ਠਾਕੁਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਬਾਲ ਸੁਰੱਖਿਆ ਇਕਾਈ ਵਲੋਂ ਬੱਚਿਆਂ ਦੇ ਭੀਖ ਮੰਗਣ ਵਾਲਿਆਂ ਵਿਰੁੱਧ ਕਾਰਵਾਈ ਅਗਲੀ ਖ਼ਬਰ ਡੀ.ਏ.ਵੀ. ਕਾਲਜ ਨੇ ਨਵੇਂ ਸਾਲ ਦੀ ਹਵਨ ਨਾਲ ਸ਼ੁਰੂਆਤ
Ad Position 24