ਪੰਜਾਬ ਨੰਬਰਦਾਰਾ ਯੂਨੀਅਨ ਵਲੋਂ ਭਖਦੀਆਂ ਮੰਗਾਂ ਸੰਬੰਧੀ ਤਹਿਸੀਲ ਮਜੀਠਾ 'ਚ ਅਹਿਮ ਮੀਟਿੰਗ
ਅਜੀਤ ਡੈਸਕ
05-01-2026
ਮਜੀਠਾ, 4 ਜਨਵਰੀ (ਮਨਿੰਦਰ ਸਿੰਘ ਸੋਖੀ)-ਤਹਿਸੀਲ ਮਜੀਠਾ 'ਚ ਪੰਜਾਬ ਨੰਬਰਦਾਰ ਯੂਨੀਅਨ 643 ਦੀ ਇਕ ਅਹਿਮ ਮੀਟਿੰਗ ਤਹਿਸੀਲ ਪ੍ਰਧਾਨ ਰਣਜੀਤ ਸਿੰਘ ਰਾਜਾ ਮੀਆ ਪੰਧੇਰ ਅਤੇ ਅਵਤਾਰ ਸਿੰਘ ਰੂਪੋਵਾਲੀ ਦੀ ਅਗਵਾਈ ਵਿਚ ਹੋਈ ਜਿਸ ਵਿਚ ਨੰਬਰਦਾਰਾਂ ਦੀਆਂ ਭਖਦੀਆਂ ਮੰਗਾਂ ਪਿਤਾ ਪੁਰਖੀ ਨੰਬਰਦਾਰੀ ਅਤੇ ਹਰਿਆਣੇ ਦੀ ਤਰਜ 'ਤੇ ਨੰਬਰਦਾਰਾਂ ਨੂੰ 5 ਹਜ਼ਾਰ ਰੁਪਏ ਮਾਣ ਭੱਤਾ ਦੇਣਾ ਪ੍ਰਮੁੱਖ ਹਨ | ਉਨ੍ਹਾਂ ਪੰਜਾਬ ਸਰਕਾਰ ਨੂੰ ਯਾਦ ਦਿਵਾਉਂਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਮੈਨੀਫੈਸਟੋ ਵਿਚ ਉਨ੍ਹਾਂ ਮੰਨਿਆ ਸੀ ਕਿ ਸਰਕਾਰ ਬਣਦਿਆਂ ਹੀ ਤੁਹਾਡੀਆਂ ਮੰਗਾਂ ਨੂੰ ਪਹਿਲ ਦੇ ਅਧਾਰ 'ਤੇ ਪੂਰਿਆਂ ਕੀਤਾ ਜਾਵੇਗਾ ਪਰ ਬਦਕਿਸਮਤੀ ਨਾਲ ਚਾਰ ਸਾਲ ਪੂਰੇ ਹੋਣ ਦੇ ਬਾਵਜੂਦ ਨੰਬਰਦਾਰਾਂ ਦੀਆ ਮੰਗਾਂ ਵਲੋਂ ਸਰਕਾਰ ਤੇ ਪ੍ਰਸ਼ਾਸਨ ਵਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਸ ਨਾਲ ਨੰਬਰਦਾਰਾਂ ਦੇ ਮਨਾਂ ਵਿਚ ਗੁੱਸੇ ਦੀ ਲਹਿਰ ਦੌੜ ਰਹੀ ਹੈ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਜਲਦ ਨੰਬਰਦਾਰਾਂ ਦੀਆਂ ਮੰਗਾਂ ਨੂੰ ਪੂਰਿਆਂ ਕਰਨ ਨਹੀਂ ਤਾਂ ਸਾਨੂੰ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਵੇਗਾ | ਇਸ ਮੌਕੇ ਬਾਬਾ ਅਜੀਤ ਸਿੰਘ, ਸੁਭਦੇਲ ਸਿੰਘ ਅਜੈਬਵਾਲੀ, ਦਿਲਬਾਗ ਸਿੰਘ, ਰਣਜੀਤ ਸਿੰਘ ਭੰਗਾਲੀ ਕਲਾ, ਕਾਲਾ ਸਿੰਘ ਕੋਟਲਾ ਗੁੱਜਰਾਂ, ਬਲਜਿੰਦਰ ਸਿੰਘ ਲੁੱਧੜ, ਬਲਵਿੰਦਰ ਸਿੰਘ ਰਾਮਦਿਵਾਲੀ, ਅਵਤਾਰ ਸਿੰਘ ਬੁੱਢਾ ਥੇਹ, ਦਰਸ਼ਨ ਸਿੰਘ ਵਡਾਲਾ ਧਰਮਪੁਰਾ, ਤਜਿੰਦਰ ਸਿੰਘ, ਗੁਰਪ੍ਰੀਤ ਸਿੰਘ ਮਜੀਠਾ ਸਮੇਤ ਹੋਰ ਨੰਬਰਦਾਰ ਸ਼ਾਮਲ ਸਨ |