15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਗੁ. ਗੁਰੂ ਤੇਗ਼ ਬਹਾਦਰ ਸਾਹਿਬ ਮੱਖਣਵਿੰਡੀ ਵਿਖੇ ਸੰਮਤੀ ਮੈਂਬਰ ਜੋਧਬੀਰ ਸਿੰਘ ਜੋਧਾ ਵਲੋਂ ਪਰਿਵਾਰ ਸਮੇਤ ਸ਼ੁਕਰਾਨਾ

Ad Position 21
No active advertisement
ਪ੍ਰਮਾਤਮਾ ਦਾ ਸ਼ੁਕਰਾਨਾ ਤੇ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਗੁਰਜਿੰਦਰ ਸਿੰਘ ਢੱਪਈਆਂ ਸਾਬਕਾ ਚੇਅਰਮੈਨ ਨਾਲ ਹਨ ਸੰਦੀਪ ਸਿੰਘ ਏ. ਆਰ., ਜੋਧਬੀਰ ਸਿੰਘ, ਗੁਰਮੇਜ ਸਿੰਘ ਤੇ ਸੱਜੇ ਜੋਧਬੀਰ ਸਿੰਘ ਨੂੰ ਸਨਮਾਨਿਤ ਕਰਨ ਮੌਕੇ ਸਥਾਨਕ ਵਾਸੀ | ਤਸਵੀਰਾਂ : ਜਸਪਾਲ ਸਿੰਘ <br/> 05-01-2026
ਨਵਾਂ ਪਿੰਡ, 4 ਜਨਵਰੀ (ਜਸਪਾਲ ਸਿੰਘ)-ਬਲਾਕ ਜੰਡਿਆਲਾ ਗੁਰੂ ਦੇ ਸੰਮਤੀ ਜ਼ੋਨ ਮੱਖਣਵਿੰਡੀ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਚੁਣੇ ਗਏ ਸੰਮਤੀ ਮੈਂਬਰ ਜੋਧਬੀਰ ਸਿੰਘ ਜੋਧਾ ਵਲੋਂ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਮੱਖਣਵਿੰਡੀ ਵਿਖੇ ਸੁਸ਼ੋਭਿਤ ਗੁਰਦੁਆਰਾ ਗੁਰੂ ਤੇਗ਼ ਬਹਾਦਰ ਸਮੂਹ 'ਚ ਪਰਿਵਾਰ ਸਮੇਤ ਸ਼ੁਕਰਨਾ ਕੀਤਾ ਗਿਆ | ਇਸ ਮੌਕੇ ਜੋਧਬੀਰ ਸਿੰਘ ਜੋਧਾ ਪਰਿਵਾਰ ਵਲੋਂ ਇਥੇ ਪਰਸੋਂ ਰੋਜ਼ ਤੋਂ ਰੱਖਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗਿਆਨੀ ਸੁੱਚਾ ਸਿੰਘ ਵਲੋਂ ਸੰਗਤਾਂ ਨੂੰ ਕਥਾ ਸਰਵਣ ਕਰਵਾਈ ਗਈ | ਉਪਰੰਤ ਗ੍ਰੰਥੀ ਸਿੰਘ ਵਲੋਂ ਪਰਿਵਾਰ ਦੀ ਚੜ੍ਹਦੀ ਕਲਾ ਤੇ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ ਅਤੇ ਜੋਧਬੀਰ ਸਿੰਘ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ | ਇਸ ਮੌਕੇ ਸੰਦੀਪ ਸਿੰਘ ਏ. ਆਰ. ਤੇ ਗੁਰਜਿੰਦਰ ਸਿੰਘ ਢੱਪਈਆਂ ਸਾਬਕਾ ਚੇਅਰਮੈਨ ਤੇ ਸੀਨੀਅਰ ਅਕਾਲੀ ਆਗੂ ਵਲੋਂ ਸਥਾਨਕ ਪਿੰਡ ਵਾਸੀਆਂ ਤੇ ਸਮੂਹ ਅਕਾਲੀ ਵਰਕਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਇਸ ਮੌਕੇ ਮੁੱਖ ਸੇਵਾਦਰ ਬਾਬਾ ਸਰਦਾਰਾ ਸਿੰਘ, ਸੀਨੀਅਰ ਅਕਾਲੀ ਆਗੂ ਸਾਹਿਬ ਸਿੰਘ ਖਜ਼ਾਲਾ (ਪਿਤਾ ਜੋਧਬੀਰ ਸਿੰਘ), ਗੁਰਮੇਜ ਸਿੰਘ ਮੱਖਣਵਿੰਡੀ, ਗੁਰਦੀਪ ਸਿੰਘ ਮੱਖਣਵਿੰਡੀ, ਮਨਜੀਤ ਸਿੰਘ ਤਰਸਿੱਕਾ, ਮਨਜੀਤ ਸਿੰਘ ਕਹਿਣੀ ਰਾਏਪੁਰ, ਜਥੇਦਾਰ ਬਲਦੇਵ ਸਿੰਘ ਸਾਬਕਾ ਚੇਅਰਮੈਨ ਤੇ ਬਲਵਿੰਦਰ ਸਿੰਘ ਸੇਠ ਨਵਾਂ ਪਿੰਡ, ਸਮਸ਼ੇਰ ਸਿੰਘ ਸ਼ੇਰਾ, ਜਥੇਦਾਰ ਗੁਰਮੀਤ ਸਿੰਘ, ਸਿਕੰਦਰ ਸਿੰਘ, ਮਹਿੰਦਰ ਸਿੰਘ ਪ੍ਰਧਾਨ, ਅਮਰੀਕ ਸਿੰਘ ਕਾਲਾ, ਰਣਜੀਤ ਸਿੰਘ ਬੱਬੂ, ਮਨਜਿੰਦਰ ਸਿੰਘ ਸੋਨੂੰ, ਮਲਕੀਤ ਸਿੰਘ, ਵਿਪਨਪ੍ਰੀਤ ਸਿੰਘ, ਗਗਨ ਕਾਹਲੋਂ, ਗੁਸ਼ਰਨ ਸਿੰਘ, ਰਾਜ ਕੁਮਾਰ ਰਾਜੂ, ਬਾਬਾ ਰਾਜਵਿੰਦਰ ਸਿੰਘ ਰਾਜੂ ਤੇ ਸਵਰਨ ਸਿੰਘ (ਸਾਰੇ ਮੱਖਣਵਿੰਡੀ) ਅਤੇ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਟੀ ਵਿੱਦ ਵਲੰਟੀਅਰ' ਮੁਹਿੰਮ ਤਹਿਤ ਹਲਕਾ ਅਜਨਾਲਾ ਦੇ ਵਲੰਟੀਅਰਾਂ ਨਾਲ ਕੀਤਾ ਜਾਵੇਗਾ ਸਿੱਧਾ ਰਾਬਤਾ-ਕੁਲਦੀਪ ਸਿੰਘ ਧਾਲੀ... ਅਗਲੀ ਖ਼ਬਰ ਹਲਕੇ 'ਚ ਅਕਾਲੀ ਦਲ ਨੂੰ ਪਿੰਡ ਪੱਧਰ 'ਤੇ ਮਜਬੂਤ ਕਰਨ ਲਈ ਦਿਨ-ਰਾਤ ਇਕ ਕਰਾਂਗਾ-ਜੋਧਾ ਖੁਜਾਲਾ <br/>
Ad Position 24