ਤਰਨ ਤਾਰਨ, 5 ਜਨਵਰੀ (ਇਕਬਾਲ ਸਿੰਘ ਸੋਢੀ)- ਪੰਜਾਬ ਨੰਬਰਦਾਰ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਤਹਿਸੀਲ ਕੰਪਲੈਕਸ ਤਰਨਤਾਰਨ ਵਿਖੇ ਜ਼ਿਲ੍ਹਾ ਪ੍ਰਧਾਨ ਨੰਬਰਦਾਰ ਕਸ਼ਮੀਰ ਸਿੰਘ ਜੀਓਬਾਲਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਨੰਬਰਦਾਰਾਂ ਨੇ ਹਾਜ਼ਰੀ ਭਰੀ ਅਤੇ ਆਪਣੀਆਂ ਮੰਗਾਂ ਸੰਬੰਧੀ ਵਿਚਾਰ ਵਿਟਾਂਦਰਾ ਕੀਤਾ, ਜੋ ਕਿ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਸਨ | ਸਰਕਾਰ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਜੋ ਵੋਟਾਂ ਲੈਣ ਵਾਲੇ ਵਾਅਦਾ ਕੀਤਾ ਸੀ ਕਿ ਜਲਦ ਤੋਂ ਜਲਦ ਮੰਨੀਆਂ ਜਾਣ ਜਿਵੇਂ ਕਿ ਨੰਬਰਦਾਰੀ ਪਿਤਾ ਪੁਰਖੀ, ਮਾਣ ਭੱਤਾ 6 ਹਜ਼ਾਰ ਰੁਪਏ, ਟੋਲ ਪਲਾਜਾ ਅਤੇ ਬੱਸ ਸਫਰ ਫਰੀ, ਸ਼ਿਕਾਇਤ ਨਿਵਾਰਨ ਕਮੇਟੀ ਵਿਚ ਮੈਂਬਰ ਲਿਆ ਜਾਵੇ | ਉਨ੍ਹਾਂ ਕਿਹਾ ਕਿ ਅਗਰ ਸਰਕਾਰ ਨੇ ਨੰਬਰਦਾਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਤੋਂ 35 ਹਜ਼ਾਰ ਤੋਂ ਵੱਧ ਨੰਬਰਦਾਰ ਆਪਣਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਮੀਟਿੰਗ ਵਿਚ ਸੀਨੀਅਰ ਮੀਤ ਪ੍ਰਧਾਨ ਤਰਸੇਮ ਸਿੰਘ ਅਲਾਦੀਨਪੁਰ, ਤਹਿਸੀਲ ਪ੍ਰਧਾਨ ਗੁਰਵੇਲ ਸਿੰਘ ਭੂਰੇ ਗਿੱਲ, ਜਰਨਲ ਸਕੱਤਰ ਜਸਬੀਰ ਸਿੰਘ ਫਤਹਿਚੱਕ, ਪ੍ਰੈੱਸ ਸਕੱਤਰ ਮਨਜੀਤ ਸਿੰਘ ਤਰਨ ਤਾਰਨ, ਗੁਰਦੇਵ ਸਿੰਘ ਕੱਕਾ ਕੰਡਿਆਲਾ, ਦਲਬੀਰ ਸਿੰਘ ਮੱਲੀਆ, ਤਰਸੇਮ ਸਿੰਘ ਵਲੀਪੁਰ, ਰੇਸ਼ਮ ਸਿੰਘ ਦੇਊ, ਪਵਨਦੀਪ ਤੁਲੀ ਤਰਨ ਤਾਰਨ, ਤਰਸੇਮ ਸਿੰਘ ਪਲਾਸੌਰ, ਬਲਬੀਰ ਸਿੰਘ ਮੱਲੀਆ, ਬਲਵੰਤ ਸਿੰਘ ਵਲੀਪੁਰ ਮੌਜੂਦ ਸਨ |