14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਪਿੰਡ ਪਿ੍ੰਗੜੀ ਦੀਆਂ ਸੰਗਤਾਂ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 24-01-2026
ਤਰਨ ਤਾਰਨ, 23 ਜਨਵਰੀ (ਹਰਿੰਦਰ ਸਿੰਘ)-ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਸੰਗਤਾਂ ਦੇ ਸੱਦੇ 'ਤੇ ਪਿੰਡ ਪਿ੍ੰਗੜੀ ਵਿਖੇ ਪਹੁੰਚੇ | ਹੜ੍ਹਾਂ ਦੌਰਾਨ ਨਿਭਾਈਆਂ ਗਈਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸਮੂਹ ਨਗਰ ਨਿਵਾਸੀਆਂ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਜੈਕਾਰਿਆਂ ਦੀ ਗੂੰਜ ਵਿਚ ਸਵਾਗਤ ਕੀਤਾ ਗਿਆ ਅਤੇ ਸਨਮਾਨ ਚਿੰਨ ਵਜੋਂ ਇਕ ਯਾਦਗਾਰੀ ਤਸਵੀਰ ਭੇਟ ਕੀਤੀ ਗਈ | ਇਸ ਮੌਕੇ ਸੰਗਤ ਦੇ ਇਕੱਠ ਵਿਚ ਗੁਰਪ੍ਰੀਤ ਸਿੰਘ ਪੁਰਤਗਾਲ, ਹਰਮਨਦੀਪ ਸਿੰਘ, ਮਲਕੀਤ ਸਿੰਘ ਨਿਊਜ਼ੀਲੈਂਡ, ਅਕਾਸ਼ਦੀਪ ਸਿੰਘ ਕੈਨੇਡਾ, ਰਾਸ਼ਟਰਦੀਪ ਸਿੰਘ, ਅੰਮਿ੍ਤ ਸਿੰਘ ਨੰਬਰਦਾਰ ਅਤੇ ਹੋਰ ਕਈ ਮੁਹਤਬਰ ਵਿਅਕਤੀ ਹਾਜ਼ਰ ਸਨ | ਇਸ ਮੌਕੇ ਬੋਲਦਿਆਂ ਗੁਰਪ੍ਰੀਤ ਸਿੰਘ ਨੇ ਆਖਿਆ ਕਿ ਜੇ ਕੁਦਰਤ ਵਲੋਂ ਮਾਨਵਤਾ ਨੂੰ ਕੋਈ ਦੁੱਖ ਪਹੁੰਚਦਾ ਹੈ, ਤਾਂ ਇਹ ਵੀ ਉਸ ਅਕਾਲ ਪੁਰਖ ਪ੍ਰਭੂ ਦੀ ਮਰਜ਼ੀ ਨਾਲ ਹੀ ਹੁੰਦਾ ਹੈ | ਐਸੇ ਔਖੇ ਸਮਿਆਂ ਵਿਚ ਮਾਨਵਤਾ ਦੀ ਭਲਾਈ ਲਈ ਕੁਦਰਤ ਵਲੋਂ ਸੰਤ ਬਾਬਾ ਸੁੱਖਾ ਸਿੰਘ ਵਰਗੀਆਂ ਮਹਾਨ ਪਰਉਪਕਾਰੀ ਸ਼ਖਸੀਅਤਾਂ ਦੀਆਂ ਡਿਊਟੀਆਂ ਲੱਗੀਆਂ ਹੁੰਦੀਆਂ ਹਨ | ਹੜ੍ਹਾਂ ਵਿਚ ਜੋ ਪੂਰੇ ਪੰਜਾਬ ਵਿਚ ਕਹਿਰ ਆਇਆ, ਮਹਾਂਪੁਰਖਾਂ ਨੇ ਸਿੱਖ ਸੰਗਤਾਂ ਨੂੰ ਲਾਮਬੰਦ ਕਰਕੇ ਬਹੁਤ ਵੱਡੀਆਂ ਸੇਵਾਵਾਂ ਨੇਪਰੇ ਚਾੜ੍ਹੀਆਂ ਅਤੇ ਦੁਖੀਆਂ ਨੂੰ ਰਾਹਤ ਪਹੁੰਚਾਈ | ਇਹ ਸਾਡਾ ਸਾਰਾ ਇਲਾਕਾ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਦਿਨ ਰਾਤ ਸੇਵਾ ਕਰਕੇ ਨੇ ਹੜ੍ਹਾਂ ਦੀ ਮਾਰ ਤੋਂ ਬਚਾਇਆ ਹੈ | ਉਦੋਂ ਬਾਬਾ ਜੀ ਕੈਨੇਡਾ ਦੀ ਪ੍ਰਚਾਰ ਫੇਰੀ ਵਿਚਾਲੇ ਛੱਡ ਕੇ ਤੁਰੰਤ ਲੋਕਾਂ ਦੀ ਸਹਾਇਤਾ ਲਈ ਪੰਜਾਬ ਪਹੁੰਚੇ ਸਨ | ਮਰੜ ਤੇ ਹਰੀਕੇ ਤੋਂ ਲੈ ਕੇ ਮੁੱਠਿਆਂਵਾਲਾ ਤੱਕ ਲਗਪਗ ਇਕ ਮਹੀਨਾ ਦਿਨ ਰਾਤ ਬੰਨ੍ਹ ਤੇ ਸੇਵਾ ਚਲਦੀ ਰਹੀ ਤੇ ਕਈ ਥਾਵਾਂ ਤੋਂ ਬੰਨ੍ਹ ਟੁੱਟਣੋ ਬਚਾਇਆ ਗਿਆ | ਸਾਡੇ ਮਨ ਵਿਚ ਇੱਛਾ ਸੀ ਕਿ ਆਪਣੇ ਨਗਰ ਵਲੋਂ ਮਹਾਂਪੁਰਖਾਂ ਦਾ ਸਨਮਾਨ ਕੀਤਾ ਜਾਏ ਸੋ ਮਹਾਂਪੁਰਖਾਂ ਨੇ ਸਾਡੀ ਬੇਨਤੀ ਸਵੀਕਾਰ ਕਰਕੇ ਅੱਜ ਦਰਸ਼ਨ ਦਿੱਤੇ ਹਨ, ਅਸੀਂ ਸਮੂਹ ਨਗਰ ਨਿਵਾਸੀਆਂ ਵਲੋਂ ਬਾਬਾ ਜੀ ਨੂੰ ਯਾਦਗਾਰੀ ਤਸਵੀਰ ਭੇਟ ਕਰਦੇ ਹਾਂ |

Ad Position 22
No active advertisement
ਪਿਛਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਐੱਸ.ਐੱਸ.ਪੀ. ਤਰਨ ਤਾਰਨ ਦੀ ਅਗਵਾਈ ਵਿਚ ਪੱਟੀ ਪੁਲਿਸ ਨੇ ਪੱਟੀ ਦੀ ਵਾਰਡ ਨੰਬਰ ਦੋ ਵਿਚ ਕੀਤਾ ਸਰਚ ਅਭਿਆਨ <br/>
Ad Position 24