ਪੱਟੀ, 24 ਜਨਵਰੀ (ਕੁਲਵਿੰਦਰ ਪਾਲ ਕਾਲੇਕੇ, ਅਵਤਾਰ ਸਿੰਘ ਖਹਿਰਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ ਵਿਖੇ ਕਾਲਜ ਦੇ ਕਾਮਰਸ ਵਿਭਾਗ ਵਲੋਂ ਕਾਲਜ ਪਿ੍ੰਸੀਪਲ ਕਿੰਦਰਜੀਤ ਕੌਰ ਦੀ ਯੋਗ ਅਗਵਾਈ ਵਿਚ 'ਟੈਲੀ ਅਕਾਊਾਟਿੰਗ ਐਂਡ ਪ੍ਰੋਫੈਸ਼ਨਲ ਬੇਕਿੰਗ ਸਕਿਲਸ' ਵਿਸ਼ੇ ਤੇ ਦੋ ਦਿਨਾਂ ਨੈਸ਼ਨਲ ਵਰਕਸ਼ਾਪ ਲਗਾਈ ਗਈ | ਇਸ ਵਰਕਸ਼ਾਪ ਨੂੰ ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ ਆਰ.ਯੂ.ਐੱਸ.ਏ ਵਲੋਂ ਸਪਾਂਸਰ ਕੀਤਾ ਗਿਆ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਨਿਊਰਸ਼ਿਪ ਐਂਡ ਇਨੋਵੇਸ਼ਨ ਵਲੋਂ ਸਹਿਯੋਗ ਕੀਤਾ ਗਿਆ | ਵਰਕਸ਼ਾਪ ਦੇ ਪਹਿਲੇ ਦਿਨ ਪੋ.ਡਾ. ਵਿਕਰਮ ਸੰਧੂ ਯੂਨੀਵਰਸਿਟੀ ਬਿਜਨੈਸ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਅਤੇ ਡਾ. ਗੁਰਿੰਦਰਜੀਤ ਕੌਰ ਵਾਈਸ ਪਿ੍ੰਸੀਪਲ ਸ੍ਰੀ ਗੁਰੂ ਅੰਗਦ ਦੇਵ ਸਰਕਾਰੀ ਕਾਲਜ ਤਰਨ ਤਾਰਨ ਲੈਕਚਰ ਦੇਣ ਲਈ ਰਿਸੋਰਸ ਪਰਸਨ ਦੇ ਤੌਰ 'ਤੇ ਪਹੁੰਚੇ | ਵਰਕਸ਼ਾਪ ਦੇ ਕੋਆਰਡੀਨੇਟਰ ਡਾ. ਰਮਨਪ੍ਰੀਤ ਕੌਰ ਔਲਖ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਡਿਪਟੀ ਕੋਆਡੀਨੇਟਰ ਕਿਰਨਪ੍ਰੀਤ ਕੌਰ ਵਲੋਂ ਵਰਕਸ਼ਾਪ ਬਾਰੇ ਜਾਣਕਾਰੀ ਦਿੱਤੀ ਗਈ | ਡਾ. ਵਿਕਰਮ ਸੰਧੂ ਨੇ ਟੈਲੀ ਅਕਾਊਾਟਿੰਗ ਦੀ ਮਹੱਤਤਾ ਬਾਰੇ ਦੱਸਦਿਆਂ ਹੋਇਆਂ ਵਿਦਿਆਰਥੀਆਂ ਵਿੱਚ ਉੱਦਮਤਾ ਅਤੇ ਆਪਣੇ ਕਾਰੋਬਾਰ ਸ਼ੁਰੂ ਕਰਨ ਦੀ ਯੋਗਤਾ ਨੂੰ ਵਿਕਸਿਤ ਕਰਨ ਦੇ ਜ਼ੋਰ ਦਿੱਤਾ | ਡਾ. ਗੁਰਿੰਦਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਆਪਣੇ ਉੱਦਮ ਸ਼ੁਰੂ ਕਰਨ ਲਈ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ | ਪ੍ਰੋ. ਕਾਜਲ ਚੌਧਰੀ ਅਤੇ ਪ੍ਰੋ. ਪੂਨਮ ਸ਼ਰਮਾ ਨੇ ਵਿਦਿਆਰਥੀਆਂ ਨੂੰ ਵਰਕਸ਼ਾਪ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਉਹਨਾਂ ਨੂੰ ਕਾਰੋਬਾਰੀ ਅਤੇ ਉੱਦਮਿਤਾ ਦੀਆਂ ਯੋਗਤਾਵਾਂ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ | ਡਾ. ਅਨਪੁਮ ਸੂਦ ਅਤੇ ਪ੍ਰੋ.ਅਵਤਾਰ ਸਿੰਘ ਵਲੋਂ ਉੱਦਮਤਾ ਅਤੇ ਕਾਰੋਬਾਰ ਸ਼ੁਰੂ ਕਰਨ ਦੇ ਵੱਖ-ਵੱਖ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ | ਮੰਚ ਸੰਚਾਲਨ ਪ੍ਰੋ. ਤਨਬੀਰ ਕੌਰ ਅਤੇ ਪ੍ਰੋ. ਸਮੀਕਸ਼ਾ ਮੇਹਰਾ ਵਲੋਂ ਕੀਤਾ ਗਿਆ | ਪ੍ਰੋ. ਅਵਤਾਰ ਸਿੰਘ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ | ਵਰਕਸ਼ਾਪ ਦੇ ਦੂਸਰੇ ਦਿਨ ਵਿਦਿਆਰਥੀਆਂ ਨੂੰ ਪੂਜਾ ਸੰਧੂ ਵਲੋਂ ਬੇਕਰੀ ਸਕਿੱਲਜ਼ ਵਿਕਸਿਤ ਕਰਨ ਲਈ ਬੇਕਰੀ ਉਤਪਾਦ ਬਣਾਉਣ ਦੀ ਟ੍ਰੇਨਿੰਗ ਦਿੱਤੀ ਗਈ | ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੇ ਕੇਕ, ਪੇਸਟਰੀ ਅਤੇ ਬੇਕਰੀ ਦੀਆਂ ਹੋਰ ਆਈਟਮਾਂ ਬਣਾ ਕੇ ਵਿਦਿਆਰਥੀਆਂ ਨੂੰ ਵਿਖਾਈਆਂ | ਡਾ. ਨੀਰੂ ਕਪੂਰ, ਕਾਮਰਸ ਵਿਭਾਗ ਖਾਲਸਾ ਕਾਲਜ ਫਾਰ ਵੋਮੈਨ ਅੰਮਿ੍ਤਸਰ ਨੇ ਵਿਦਿਆਰਥੀਆਂ ਨੂੰ ਉੱਦਮਤਾ ਅਤੇ ਕਾਰੋਬਾਰੀ ਸਕਿਲ ਬਾਰੇ ਹੋਇਆਂ ਇਸਦੀ ਮੈਨੇਜਮੈਂਟ ਸਕਿਲ ਤੋਂ ਜਾਣੂੰ ਕਰਵਾਇਆ |ਇਸ ਵਰਕਸ਼ਾਪ ਦੌਰਾਨ ਡਾ. ਅਨੂ ਮਿੱਤਲ, ਪ੍ਰੋ.ਪਰਮਿੰਦਰ ਸਿੰਘ, ਜਸਦੇਵ ਸਿੰਘ, ਪ੍ਰੋ.ਰਵਿੰਦਰ ਸਿੰਘ, ਪ੍ਰੋ.ਅਲੀਸ਼ਾ ਜੋਸਨ, ਪ੍ਰੋ. ਹਿਮਾਨੀ, ਪ੍ਰੋ.ਗੁਰਜੀਤ, ਗੁਰਵਿੰਦਰ ਸਿੰਘ ਤੋਂ ਇਲਾਵਾ ਹੋਰ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ |