ਤਰਨ ਤਾਰਨ, 24 ਜਨਵਰੀ (ਇਕਬਾਲ ਸਿੰਘ ਸੋਢੀ)- ਸਿੱਖਿਆ ਵਿਭਾਗ ਅਕਸਰ ਆਪਣੇ ਪੁੱਠੇ ਸਿੱਧੇ ਇਕਤਰਫਾਂ ਨਾਦਰਸਾਸ਼ਹੀ ਹੁਕਮਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦਾ ਹੈ, ਇਸੇ ਤਰਾਂ ਦਾ ਮਾਮਲਾ ਪ੍ਰਮੋਸ਼ਨਾਂ ਨੂੰ ਲੈ ਕੇ ਸਾਹਮਣੇ ਆਇਆ ਹੈ | ਜਾਣਕਾਰੀ ਦਿੰਦੇ ਹੋਏ ਬੀ.ਐੱਡ ਅਧਿਆਪਕ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਗੋਹਲਵੜ ਨੇ ਦੱਸਿਆ ਕਿ ਸਿੱਖਿਆ ਵਿਭਾਗ ਨੇ ਤਰੱਕੀਆਂ ਨੂੰ ਲੈ ਕੇ ਇਕ ਨਵਾਂ ਤੁਗਲਕੀ ਫਰਮਾਨ ਜਾਰੀ ਕੀਤਾ ਹੈ, ਜਿਸ ਅਧੀਨ ਸੁਪਰੀਮ ਕੋਰਟ ਦਾ ਹਵਾਲਾ ਦੇ ਕੇ ਵਿਭਾਗ ਵਿਚ ਟੀ.ਈ.ਟੀ. ਪਾਸ ਕਰਕੇ ਨਵੇਂ ਬਣੇ ਅਧਿਆਪਕਾਂ ਨੂੰ ਤਰੱਕੀਆਂ ਦੇ ਕੇ ਨਿਵਾਜਿਆ ਜਾ ਰਿਹਾ ਹੈ ਅਤੇ ਪਰ 2001 ਤੋਂ ਲੈ ਕੇ 2008 ਭਰਤੀ ਹੋਏ ਅਧਿਆਪਕਾਂ ਨੂੰ ਤਰੱਕੀਆਂ ਤੋਂ ਵਾਂਝੇ ਕੀਤਾ ਜਾ ਰਿਹਾ ਹੈ | ਜਦੋਂਕਿ ਸਿੱਖਿਆ ਵਿਭਾਗ ਦੇ ਨੋਟੀਫਿਕੇਸ਼ਨ ਅਨੁਸਾਰ 29ਜੁਲਾਈ 2011 ਤੋਂ ਪਹਿਲਾਂ ਭਰਤੀ ਈ.ਟੀ.ਟੀ ਅਧਿਆਪਕਾਂ ਲਈ ਮਾਸਟਰ ਕੇਡਰ ਪ੍ਰਮੋਸ਼ਨ ਲਈ ਟੈੱਟ 2 ਲਾਜਮੀ ਨਹੀਂ ਸੀ | ਇਹਨਾਂ ਅਧਿਆਪਕ ਸਾਥੀਆਂ ਨੇ ਟੈੱਟ 2 ਪ੍ਰੀਖਿਆ ਨਹੀਂ ਦਿੱਤੀ ਕਿਉਂਕਿ ਜਰੂਰਤ ਨਹੀਂ ਸੀ | ਇਸ ਤੋਂ ਇਲਾਵਾ ਟੈੱਟ ਦਾ ਪੇਪਰ 2025 ਵਿਚ ਲਿਆ ਨਹੀਂ ਗਿਆ | 1 ਸਤੰਬਰ 2025 ਨੂੰ ਸੁਪਰੀਮ ਕੋਰਟ ਨੇ ਪ੍ਰਮੋਸ਼ਨ ਲਈ ਟੈੱਟ 2 ਲਾਜਮੀ ਕਰ ਦਿੱਤਾ | ਜਦੋਂਕਿ ਇਹ ਫੈਸਲਾ ਅਜੇ ਸੁਪਰੀਮ ਕੋਰਟ ਦੇ ਮੁੜ ਵਿਚਾਰ ਅਧੀਨ ਹੈ | ਸਿੱਖਿਆ ਵਿਭਾਗ ਸਰਵਿਸ ਰੂਲਾਂ ਨੂੰ ਅੱਖੋਂ ਪਰੋਖੇ ਕਰਕੇ, ਆਪਣੇ ਹਿਸਾਬ ਨਾਲ਼ ਹੀ ਨਵ ਨਿਯੁਕਤ ਅਧਿਆਪਕਾਂ ਨੂੰ ਪ੍ਰੋਮੋਟ ਕਰਕੇ, ਸੀਨੀਅਰ ਅਧਿਆਪਕਾਂ ਦੇ ਹੱਕਾਂ ਉੱਪਰ ਡਾਕਾ ਮਾਰ ਰਿਹਾ ਹੈ | ਵਿਭਾਗ ਬਹੁਤ ਜਲਦੀ ਪ੍ਰੋਮੋਟ ਹੋਏ ਅਧਿਆਪਕਾਂ ਨੂੰ ਸਟੇਸ਼ਨ ਚੋਣ ਕਰਵਾ ਰਿਹਾ ਹੈ ਜੋ ਕਿ ਸੀਨੀਆਰਾਤਾ ਦੀ ਉਲੰਘਣਾ ਹੈ | ਇਸ ਆਗੂਆਂ ਬਲਜਿੰਦਰ ਸਿੰਘ ਸੰਧੂ, ਦਵਿੰਦਰ ਸਿੰਘ ਖਹਿਰਾ, ਅਮਨਦੀਪ ਸਿੰਘ ਭੁੱਲਰ, ਜਗਜੀਤ ਸਿੰਘ ਖਹਿਰਾ ,ਹਰਪਾਲ ਸਿੰਘ ਤੇ ਪਲਵਿੰਦਰ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਵਿਭਾਗ ਨੇ ਇਹ ਪ੍ਰੋਮੋਸ਼ਨਾਂ ਨੂੰ ਤੁਰੰਤ ਨਾ ਰੋਕਿਆ ਤਾਂ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ | ਇਸ ਸਮੇਂ ਅਮਰਾਜ ਸਿੰਘ ਚਾਹਲ, ਗੁਰਪ੍ਰੀਤ ਸਿੰਘ ਛੀਨਾ, ਜੰਗਸ਼ੇਰ ਸਿੰਘ ਬੋਪਾਰਾਏ, ਸੁਖਬੀਰ ਸਿੰਘ ਪਹੂਵਿੰਡ, ਜਗਦੇਵ ਸਿੰਘ, ਗੁਰਭੇਜ ਸਿੰਘ ਤਰਨ ਤਾਰਨ , ਤੇਜਿੰਦਰ ਸਿੰਘ ਨੌਸ਼ਹਿਰਾ ਪੰਨੂਆਂ, ਹਰਮਿੰਦਰ ਸਿੰਘ ਪੱਟੀ, ਬਲਰਾਜ ਸਿੰਘ ਵਲਟੋਹਾ, ਪਰਮਿੰਦਰ ਸਿੰਘ ਚੋਹਲਾ ਸਾਹਿਬ, ਜਗਰੂਪ ਸਿੰਘ, ਰਣਜੀਤ ਸਿੰਘ, ਹਰਪਾਲ ਸਿੰਘ, ਰਵਿੰਦਰ ਸਿੰਘ ਪੱਟੀ, ਜਗਜੀਤ ਸਿੰਘ ਗਿੱਲ, ਅਮਨਦੀਪ ਸਿੰਘ ਕਰੀਰ ਸਮੇਤ ਸੈਂਕੜੇ ਅਧਿਆਪਕ ਹਾਜ਼ਰ ਸਨ |