23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਡਾਇਟ ਕੈਰੋਂ ਵਿਖੇ ਸਮੱਗਰਾ ਸਿੱਖਿਆ ਅਧੀਨ 'ਸੇਫਟੀ ਐਂਡ ਸਕਿਉਰਟੀ' ਵਿਸ਼ੇ 'ਤੇ ਲਗਾਇਆ ਜ਼ਿਲ੍ਹਾ ਪੱਧਰੀ ਸੈਮੀਨਾਰ <br/>

Ad Position 21
No active advertisement
ਅਜੀਤ ਡੈਸਕ 25-01-2026
ਪੱਟੀ, 24 ਜਨਵਰੀ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਸਮੱਗਰਾ ਸਿੱਖਿਆ ਅਧੀਨ ਸੇਫਟੀ ਐਂਡ ਸਕਿਉਰਟੀ ਅਧੀਨ ਓਰੀਐਂਟੇਸ਼ਨ ਪ੍ਰੋਗਰਾਮ ਜਿਹੜਾ ਕਿ ਡਾਇਟ ਕੈਰੋਂ ਵਿਖੇ ਕਰਵਾਇਆ ਗਿਆ | ਇਹ ਪ੍ਰੋਗਰਾਮ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਤਿਨਾਮ ਸਿੰਘ ਬਾਠ ਅਤੇ ਡਾਇਟ ਪਿ੍ੰਸੀਪਲ ਮੰਗਤ ਸਿੰਘ ਦੀ ਦੇਖਰੇਖ ਅਤੇ ਰਹਿਨੁਮਾਈ ਹੇਠ ਕਰਵਾਇਆ ਗਿਆ | ਇਸ ਸੈਮੀਨਾਰ ਵਿਚ ਸਮੂਹ ਬਲਾਕ ਨੋਡਲ ਅਫਸਰ ਅਤੇ ਸਮੂਹ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਸ਼ਾਮਿਲ ਹੋਏ | ਇਸ ਪ੍ਰੋਗਰਾਮ ਵਿਚ ਤਹਿਸੀਲਦਾਰ ਅੰਮਿ੍ਤਪਾਲ ਕੌਰ, ਟਰੈਫਿਕ ਡਿਪਾਰਟਮੈਂਟ ਤੋਂ ਪੁਲਿਸ ਵਿਭਾਗ ਵਲੋਂ ਏ.ਐੱਸ.ਆਈ. ਹਰਵਿੰਦਰ ਸਿੰਘ, ਲੀਗਲ ਡਿਪਾਰਟਮੈਂਟ ਤੋਂ ਨੇਹਾ ਨਈਅਰ, ਐਡਵੋਕੇਟ ਨਰਿੰਦਰ ਸਿੰਘ, ਰੈਡ ਕ੍ਰਾਸ ਤੋਂ ਮਨਦੀਪ ਸਿੰਘ ਅਤੇ ਸਿੱਖਿਆ ਵਿਭਾਗ ਤੋਂ ਸੁਖਬੀਰ ਸਿੰਘ ਕੰਗ ਜ਼ਿਲ੍ਹਾ ਗਾਈਡੈਂਸ ਕਾਊਾਸਲਰ ਮੁੱਖ ਬੁਲਾਰਿਆਂ ਦੇ ਤੌਰ 'ਤੇ ਸ਼ਾਮਿਲ ਹੋਏ ਅਤੇ ਸੇਫਟੀ ਐਂਡ ਸਿਕਊਰਿਟੀ ਦੇ ਇਸ ਸੈਮੀਨਾਰ ਵਿਚ ਸਿੱਖਿਆ ਵਿਭਾਗ ਵਲੋਂ ਸੁਖਜਿੰਦਰਪਾਲ ਸਿੰਘ ਅਤੇ ਅੰਮਿ੍ਤਪਾਲ ਸਿੰਘ ਬਤੌਰ ਜ਼ਿਲ੍ਹਾ ਪੱਧਰੀ ਰਿਸੋਰਸ ਪਰਸਨ ਦੇ ਤੌਰ 'ਤੇ ਸ਼ਾਮਿਲ ਹੋਏ | ਵੱਖ-ਵੱਖ ਬੁਲਾਰਿਆਂ ਤੋਂ ਇਹਨਾਂ ਨੇ ਸੇਫਟੀ ਐਂਡ ਸਿਕਊਰਿਟੀ ਦੇ ਵੱਖ ਵੱਖ ਪੱਖਾਂ ਤੇ ਬਰੀਕੀ ਨਾਲ ਚਾਨਣਾ ਪਾਇਆ | ਇਸ ਸੈਮੀਨਾਰ ਦੌਰਾਨ ਸਮੂਹ ਹਾਜ਼ਰ ਮੈਂਬਰਾਂ ਨੂੰ ਵੱਖ-ਵੱਖ ਪੱਖਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ | ਜਾਣਕਾਰੀ ਦਿੰਦਿਆਂ ਡਾਈਟ ਪਿ੍ੰਸੀਪਲ ਮੰਗਤ ਸਿੰਘ ਨੇ ਕਿਹਾ ਕਿ ਸਮੂਹ ਬਲਾਕ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰਾਂ ਆਪਣੇ ਬਲਾਕ ਵਿਚ ਆਪਣੇ ਅਧੀਨ ਆਉਂਦੇ ਸਕੂਲਾਂ ਦੇ ਇਕ-ਇਕ ਅਧਿਆਪਕ ਦੀ ਇਹ ਟ੍ਰੇਨਿੰਗ ਕਰਵਾਉਣਗੇ ਤਾਂ ਕਿ ਹਰ ਸਕੂਲ ਦੇ ਵਿਚ ਇਕ-ਇਕ ਅਧਿਆਪਕ ਇਸ ਤੋਂ ਪੂਰੀ ਤਰ੍ਹਾਂ ਜਾਣੂ ਹੋਵੇ ਅਤੇ ਸਮੇਂ ਸਮੇਂ 'ਤੇ ਵਿਦਿਆਰਥੀਆਂ ਨੂੰ ਇਸ ਸਬੰਧੀ ਜਾਣਕਾਰੀ ਦੇ ਸਕੇ | ਬੀ.ਐੱਨ.ਓਜ਼ ਅਤੇ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰਾਂ ਨੇ ਬੋਲਦਿਆਂ ਦੱਸਿਆ ਕਿ ਇਹ ਅੱਜ ਦਾ ਇਹ ਸੈਮੀਨਾਰ ਬਹੁਤ ਹੀ ਲਾਭਦਾਇਕ ਸੀ ਜਿਸ ਵਿਚ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਜਿਨਾਂ ਤੋਂ ਵਿਦਿਆਰਥੀਆਂ ਦਾ ਜਾਣੂ ਹੋਣਾ ਬਹੁਤ ਜਰੂਰੀ ਹੈ, ਉਨ੍ਹਾਂ ਨੇ ਵਿਭਾਗ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਹੋਰ ਵੀ ਵੱਧ ਤੋਂ ਵੱਧ ਹੋਣੇ ਚਾਹੀਦੇ ਹਨ |

Ad Position 22
No active advertisement
ਪਿਛਲੀ ਖ਼ਬਰ ਸੱਜਣ ਕੁਮਾਰ ਦੇ ਬਰੀ ਹੋਣ ਨਾਲ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ 'ਤੇ ਲੂਣ-ਭਾਈ ਵਿਰਸਾ ਸਿੰਘ ਖ਼ਾਲਸਾ <br/> ਅਗਲੀ ਖ਼ਬਰ ਸਿੱਖਿਆ ਵਿਭਾਗ ਪ੍ਰੋਮੋਸ਼ਨਾਂ ਵਿਚ ਸੀਨੀਅਰ ਅਧਿਆਪਕਾਂ ਨਾਲ ਕਰ ਰਿਹੈ ਸ਼ਰ੍ਹੇਆਮ ਧੱਕੇਸ਼ਾਹੀ-ਗੋਹਲਵੜ <br/>
Ad Position 24